22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਵਿਖੇ ਸ਼ਹੀਦੀ ਸਮਾਗਮ

Ad Position 21
No active advertisement
ਅਜੀਤ ਡੈਸਕ 22-06-2026

ਜੂਨ 1984 ਦੇ ਤੀਜੇ ਘੱਲੂਘਾਰੇ ਦੀ 42ਵੀਂ ਵਰ੍ਹੇਗੰਢ ਮੌਕੇ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਸੰਤ ਬਾਬਾ ਹਰਚਰਨ ਸਿੰਘ ਖ਼ਾਲਸਾ ਦੀ ਅਗਵਾਈ ਹੇਠ 8 ਰੋਜ਼ਾ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਹਜ਼ਾਰਾਂ ਦੀ ਗਿਣਤੀ 'ਚ ਦੇਸ਼-ਵਿਦੇਸ਼ਾਂ ਦੀਆਂ ਸੰਗਤਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ। ਸਮਾਗਮ ਦੌਰਾਨ ਵੱਖ-ਵੱਖ ਸ਼ਖ਼ਸੀਅਤਾਂ ਨੇ ਕਿਹਾ ਕਿ ਸਿੱਖ ਕੌਮ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਆਉਣ ਵਾਲੀਆਂ ਨਸਲਾਂ ਤੱਕ ਪਹੁੰਚਾਉਂਦੀ ਰਹੇਗੀ ਅਤੇ ਜੂਨ 1984 ਦੇ ਸ਼ਹੀਦਾਂ ਦੀ ਯਾਦ ਵਿਚ ਅਜਿਹੇ ਸ਼ਹੀਦੀ ਸਮਾਗਮ ਹੁੰਦੇ ਰਹਿਣਗੇ। ਇਸ ਸਮਾਗਮ ਦੌਰਾਨ ਜਥੇਦਾਰ ਭਾਈ ਰਣਜੀਤ ਸਿੰਘ ਖ਼ਾਲਸਾ (ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ) ਨੇੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਸਮਾਗਮ ਦੌਰਾਨ ਸਿੱਖ ਪੰਥ ਦੀ ਪ੍ਰਸਿੱਧ ਢਾਡੀ ਬੀਬੀ ਦਲੇਰ ਕੌਰ, ਢਾਡੀ ਭਾਈ ਸੁਖਬੀਰ ਸਿੰਘ ਚੌਹਾਨ ਬੁੱਢੀ ਪਿੰਡ, ਰਾਗੀ ਭਾਈ ਜਸਬੀਰ ਸਿੰਘ ਖ਼ਾਲਸਾ, ਭਾਈ ਸੁਖਜੀਤ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਖ਼ੁਸ਼ਵੰਤ ਸਿੰਘ ਸੋਹਲਪੁਰ, ਭਾਈ ਵਰਿੰਦਰ ਸਿੰਘ, ਕਵੀਸ਼ਰ ਗਿਆਨੀ ਕੇਵਲ ਸਿੰਘ, ਢਾਡੀ ਗਿਆਨੀ ਪ੍ਰੇਮ ਸਿੰਘ, ਭਾਈ ਅਮੋਲਕ ਸਿੰਘ ਪ੍ਰੀਤਮਪੁਰ, ਭਾਈ ਸਰਬਜੀਤ ਸਿੰਘ, ਭਗਵਾਨ ਸਿੰਘ ਜੌਹਲ, ਭਾਈ ਗੁਰਪ੍ਰੀਤ ਸਿੰਘ ਠੱਕਰਵਾਲ, ਭਾਈ ਦਵਿੰਦਰ ਸਿੰਘ ਸੋਢੀ ਲੁਧਿਆਣਾ, ਭਾਈ ਮਨਜੀਤ ਸਿੰਘ, ਭਾਈ ਜਸਵੰਤ ਸਿੰਘ ਭੇਖੋਵਾਲ, ਗਿਆਨੀ ਗੁਰਪ੍ਰਤਾਪ ਸਿੰਘ, ਢਾਡੀ ਗਿਆਨੀ ਗੁਰਮੀਤ ਸਿੰਘ ਐਮ.ਏ., ਹਰਪਾਲ ਸਿੰਘ ਦਸੂਹਾ, ਬਲਵਿੰਦਰ ਸਿੰਘ ਚਿਪੜਾ, ਭਾਈ ਜਗਤਾਰ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਗੁਰਜੰਟ ਸਿੰਘ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਗਿਆਨੀ ਕੁਲਵੰਤ ਸਿੰਘ ਜਵੱਦੀ ਕਲਾਂ ਲੁਧਿਆਣਾ, ਗਿਆਨੀ ਜਵਾਲਾ ਸਿੰਘ ਪਤੰਗਾ, ਕੁਲਵਿੰਦਰ ਸਿੰਘ ਕੰਗਮਾਈ, ਬੀਬੀ ਗੁਰਦੀਸ਼ ਕੌਰ ਹੁਸ਼ਿਆਰਪੁਰ, ਭਾਈ ਜਸਪਾਲ ਸਿੰਘ ਤਾਨ, ਭਾਈ ਅਵਤਾਰ ਸਿੰਘ ਪੰਜਾਬ ਐਂਡ ਸਿੰਧ ਬੈਂਕ, ਭਾਈ ਗੁਰਿੰਦਰ ਸਿੰਘ ਬਟਾਲਾ, ਭੁਪਿੰਦਰ ਸਿੰਘ ਸੋਹਲਪੁਰ ਤੋਂ ਇਲਾਵਾ ਹੋਰ ਕਾਫ਼ੀ ਰਾਗੀਆਂ, ਢਾਡੀਆਂ, ਪ੍ਰਚਾਰਕਾਂ ਤੋਂ ਇਲਾਵਾ ਵੱਖ-ਵੱਖ ਸੰਪਰਦਾਵਾਂ ਦੇ ਮੁਖੀਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਆਈਆਂ ਸ਼ਖ਼ਸੀਅਤਾਂ ਨੇ ਸੰਤ ਬਾਬਾ ਹਰਚਰਨ ਸਿੰਘ ਖ਼ਾਲਸਾ ਮੁੱਖ ਸੇਵਾਦਾਰ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਵਲੋਂ ਕੀਤੇ ਇਸ ਵਿਸ਼ੇਸ਼ ਉਪਰਾਲੇ ਦੀ ਸ਼ਲਾਘਾ ਕੀਤੀ। ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਦੇ ਮੁੱਖ ਬੁਲਾਰੇ ਭਾਈ ਜਸਵਿੰਦਰ ਸਿੰਘ ਧੁੱਗਾ ਨੇ ਸੰਤ ਬਾਬਾ ਹਰਚਰਨ ਸਿੰਘ ਵਲੋਂ ਸਮੂਹ ਸ਼ਹੀਦ ਸਿੰਘਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸ਼ਹੀਦਾਂ ਦੇ ਪਰਿਵਾਰਾਂ ਦਾ ਵਿਸ਼ੇਸ਼ ਤੌਰ 'ਤੇ ਸੰਤ ਬਾਬਾ ਹਰਚਰਨ ਸਿੰਘ ਖ਼ਾਲਸਾ ਵਲੋਂ ਸਨਮਾਨ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਹਰਚਰਨ ਸਿੰਘ ਖ਼ਾਲਸਾ ਦੇ ਵੱਡੇ ਭਰਾ ਸਾਬਕਾ ਐਸ.ਐਮ.ਓ. ਡਾ. ਹਰਜੀਤ ਸਿੰਘ ਸਾਇਕੈਟਰਿਸਟ ਨੇ ਵੱਡੀ ਗਿਣਤੀ ਵਿਚ ਪਹੁੰਚੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ. ਕਰਨਵੀਰ ਸਿੰਘ, ਹੈੱਡ ਮਾਸਟਰ ਗੁਰਦੇਵ ਸਿੰਘ, ਮਾਤਾ ਕਰਮਜੀਤ ਕੌਰ ਰਮਦਾਸਪੁਰ, ਪ੍ਰਿੰ. ਰਸ਼ਪਾਲ ਕੌਰ, ਸੁਪਰਵਾਈਜ਼ਰ ਤੇਜਿੰਦਰ ਕੌਰ ਸਮਰਾ, ਡਾ. ਹਰਮਿੰਦਰ ਸਿੰਘ ਸਹਿਜ, ਖੁਸ਼ਵੰਤ ਸਿੰਘ ਸੋਹਲਪੁਰ ਜ਼ਿਲ੍ਹਾ ਪ੍ਰਧਾਨ ਪੰਥਕ ਅਕਾਲੀ ਲਹਿਰ, ਜਸਵਿੰਦਰ ਸਿੰਘ ਸੈਫ. ਆਤਮਾ ਸਿੰਘ, ਮਾ. ਪਿਆਰਾ ਸਿੰਘ, ਗੁਰਸਾਗਰ ਸਿੰਘ, ਪ੍ਰਭਦੀਪ ਸਿੰਘ, ਸ਼ਰਨਜੀਤ ਸਿੰਘ, ਸ਼ੌਕੀਨ ਸਿੰਘ, ਗੁਰਪ੍ਰੀਤ ਸਿੰਘ, ਬਹਾਦਰ ਸਿੰਘ, ਸੁਖਬੀਰ ਸਿੰਘ, ਡਾ. ਕਰਨਵੀਰ ਸਿੰਘ, ਮਨਜੋਤ ਸਿੰਘ, ਦਲਜੀਤ ਸਿੰਘ, ਪਵਿੱਤਰ ਸਿੰਘ, ਬਲਵਿੰਦਰ ਸਿੰਘ, ਜਤਿੰਦਰ ਸਿੰਘ, ਤਰਸੇਮ ਸਿੰਘ, ਗੁਰਬਚਨ ਸਿੰਘ, ਹਰਪ੍ਰੀਤ ਸਿੰਘ, ਜੋਬਨਪ੍ਰੀਤ ਸਿੰਘ, ਯੁਵਰਾਜ ਸਿੰਘ, ਜਸਵੀਰ ਸਿੰਘ, ਹਰਜਿੰਦਰ ਸਿੰਘ, ਦਲਜੀਤ ਸਿੰਘ ਕਾਕੂ, ਚੰਨਪ੍ਰੀਤ ਸਿੰਘ, ਕਰਨੈਲ ਸਿੰਘ ਸੋਢੀ, ਸਤਿੰਦਰ ਸਿੰਘ, ਸਤਦੇਵ ਸਿੰਘ, ਨਾਮਦੇਵ ਸਿੰਘ, ਪ੍ਰਭਜੋਤ ਸਿੰਘ, ਭੁਪਿੰਦਰ ਸਿੰਘ, ਮਨਿੰਦਰ ਸਿੰਘ, ਸਰਬਜੀਤ ਸਿੰਘ, ਗੁਰਦੇਵ ਸਿੰਘ, ਹਰਕੀਰਤ ਸਿੰਘ, ਬਲਰਾਜ ਸਿੰਘ, ਅਮਰਜੀਤ ਸਿੰਘ ਆਦਿ ਹਾਜ਼ਰ ਸਨ। ਸਟੇਜ ਸਕੱਤਰ ਦੀ ਭੂਮਿਕਾ ਜਸਵਿੰਦਰ ਸਿੰਘ ਧੁੱਗਾ ਨੇ ਬਾਖੂਬੀ ਨਿਭਾਈ।

-ਦਸੂਹਾ ਮੋਬਾਈਲ : 94178-52672

Ad Position 22
No active advertisement
ਪਿਛਲੀ ਖ਼ਬਰ ਦਸ ਬਸਤੂ ਲੇ ਪਾਛੈ ਪਾਵੈ ਅਗਲੀ ਖ਼ਬਰ ਬਰਸੀ ਸਮਾਗਮ 'ਤੇ ਵਿਸ਼ੇਸ਼-ਨਿਰਮਲ ਡੇਰਾ ਬਾਬਾ ਲਾਭ ਸਿੰਘ ਪਿੰਡ ਬੱਸੀਆਂ (ਰਾਏਕੋਟ)
Ad Position 24