22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2026

ਬਰਸੀ ਸਮਾਗਮ 'ਤੇ ਵਿਸ਼ੇਸ਼-ਨਿਰਮਲ ਡੇਰਾ ਬਾਬਾ ਲਾਭ ਸਿੰਘ ਪਿੰਡ ਬੱਸੀਆਂ (ਰਾਏਕੋਟ)

Ad Position 21
No active advertisement
ਅਜੀਤ ਡੈਸਕ 22-06-2026

ਇਤਿਹਾਸ ਦੀਆਂ ਯਾਦਾਂ ਦੇ ਕਲਾਵੇ 'ਚ ਬਹੁਤ ਕੁਝ ਸਮੋਈ ਬੈਠਾ ਹੈ ਇਤਿਹਾਸਕ ਨਗਰ ਪਿੰਡ ਬੱਸੀਆਂ (ਨੇੜੇ ਰਾਏਕੋਟ)। ਵਿਸ਼ਵਾਸ ਕੀਤਾ ਜਾਂਦਾ ਹੈ ਕਿ ਅੱਜ ਤੋਂ ਤਕਰੀਬਨ ਸਵਾ ਦੋ ਸੌ ਸਾਲ ਪਹਿਲਾਂ ਰੱਬੀ ਪ੍ਰੇਮ 'ਚ ਰੰਗੀ ਅਭੇਦ ਰੂਹ ਸੰਤ ਬਾਬਾ ਮਹਾਂ ਸਿੰਘ ਨੇ ਇਸ ਪਿੰਡ ਦੀ ਜਗ੍ਹਾ ਦੀ ਚੋਣ ਕਰਕੇ ਇਕ ਪਾਸੇ ਇਕਾਂਤ ਸਥਾਨ 'ਤੇ ਡੇਰਾ ਲਗਾਇਆ ਅਤੇ ਪ੍ਰਭੂ ਬੰਦਗੀ ਅਤੇ ਘੋਰ ਤਪੱਸਿਆ ਨਾਲ ਰੂਹਾਨੀਅਤ ਅਤੇ ਅਧਿਆਤਮਿਕਤਾ ਦਾ ਕੇਂਦਰ 'ਨਿਰਮਲ ਆਸ਼ਰਮ' ਸਥਾਪਤ ਕੀਤਾ ਸੀ, ਜੋ ਅੱਜ-ਕੱਲ੍ਹ ਡੇਰਾ ਬਾਬਾ ਲਾਭ ਸਿੰਘ ਪਿੰਡ ਬੱਸੀਆਂ ਨਾਲ ਮਸ਼ਹੂਰ ਹੈ। ਸੰਤ ਮਹਾਂ ਸਿੰਘ ਜ਼ਿਆਦਾ ਸਮਾਂ ਪ੍ਰਮਾਤਮਾ ਦੀ ਬੰਦਗੀ ਜਾਂ ਬਾਕੀ ਸਮਾਂ ਸੰਗਤ ਦੀ ਸੇਵਾ ਵਿਚ ਗੁਜ਼ਾਰਦੇ ਸਨ। ਉਹ ਥੋੜ੍ਹਾ ਖਾਂਦੇ, ਥੋੜ੍ਹਾ ਬੋਲਦੇ, ਥੋੜ੍ਹਾ ਸੌਂਦੇ ਅਤੇ ਸਾਦਗੀ ਤੇ ਸੰਜਮ ਭਰੇ ਜੀਵਨ ਨਾਲ ਸਫ਼ਲ ਜੀਵਨ ਯਾਤਰਾ ਕਰਨ ਦੇ ਹਾਮੀ ਸਨ। ਉਨ੍ਹਾਂ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗ ਕੇ ਜੀਵਨ ਸਫ਼ਲ ਕਰਨ 'ਤੇ ਜ਼ੋਰ ਦਿੱਤਾ। ਉਨ੍ਹਾਂ ਦੇ ਜਾਨਸ਼ੀਨਾਂ 'ਚੋਂ ਮੌਜੂਦਾ ਮਹਾਂਪੁਰਸ਼ ਬਾਬਾ ਤਰਲੋਚਨ ਸਿੰਘ ਮਹਾਂਪੁਰਸ਼ ਮਾਨਵਤਾ ਦੀ ਭਲਾਈ ਅਤੇ ਹਰ ਇਕ ਨੂੰ ਗੁਰਬਾਣੀ ਦਾ ਉਪਦੇਸ਼ ਦਿੰਦੇ ਦ੍ਰਿੜ੍ਹਤਾ ਤੇ ਵਿਸ਼ਵਾਸ ਨਾਲ ਗੁਰਬਾਣੀ ਪੜ੍ਹਨ ਅਤੇ ਅਮਲ ਕਰਨ ਤੇ ਤਕਰਾਰ ਤੋਂ ਮੁਕਤ ਜੀਵਨ ਜਿਊਣ ਲਈ ਪ੍ਰੇਰਨਾਸ੍ਰੋਤ ਹਨ। ਮਹਾਂਪੁਰਸ਼ ਸੰਗਤ ਨੂੰ ਸਰੀਰਕ ਕਸ਼ਟ ਨਿਵਾਰਨ ਲਈ ਆਯੁਰਵੈਦਿਕ ਦਵਾਈਆਂ ਦੱਸਦੇ ਸਨ। ਸੰਤ ਬਾਬਾ ਮਹਾਂ ਸਿੰਘ ਦੀ ਯਾਦ ਵਿਚ ਅਸਥਾਨ ਦੇ ਗੱਦੀਨਸ਼ੀਨ ਸੰਤ ਬਾਬਾ ਤਰਲੋਚਨ ਸਿੰਘ ਦੀ ਦੇਖ-ਰੇਖ ਹੇਠ ਹਰ ਸਾਲ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਕਰਵਾਏ ਜਾਂਦੇ ਹਨ, ਵਾਤਾਵਰਨ ਦੀ ਸ਼ੁੱਧਤਾ ਲਈ ਬੂਟੇ ਵੰਡੇ ਜਾਂਦੇ ਹਨ ਅਤੇ ਲੋੜਵੰਦ ਮਰੀਜ਼ਾਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਅੱਖਾਂ ਦਾ ਮੁਫ਼ਤ ਚੈੱਕਅਪ ਤੇ ਆਪ੍ਰੇਸ਼ਨ ਕੈਂਪ ਲਗਾਇਆ ਜਾਂਦਾ ਹੈ। ਇਸ ਵਾਰ ਇਹ ਸਾਲਾਨਾ ਬਰਸੀ ਸਮਾਗਮ ਸੰਬੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੀ ਲੜੀ ਦੇ ਭੋਗ ਮਿਤੀ 25 ਜੂਨ, 2026 ਨੂੰ ਪਾਏ ਜਾਣਗੇ। ਉਪਰੰਤ ਮਹਾਨ ਢਾਡੀ-ਕਵੀਸ਼ਰ ਦਰਬਾਰ ਸਜਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਮਾਗਮ ਦੌਰਾਨ ਨਿਰਮਲੇ ਭੇਖ ਦੇ ਸਾਧੂ-ਮਹਾਂਪੁਰਸ਼ ਹਾਜ਼ਰੀਆਂ ਭਰਨਗੇ।

-ਪ੍ਰਤੀਨਿਧ, ਰਾਏਕੋਟ। ਮੋਬਾਈਲ : 98552-08507

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਰਮਦਾਸਪੁਰ ਵਿਖੇ ਸ਼ਹੀਦੀ ਸਮਾਗਮ ਅਗਲੀ ਖ਼ਬਰ ਅਨਹਦ ਨਾਦ
Ad Position 24