07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਚੈਟਬੋਟ ਅਤੇ ਵਰਚੁਅਲ ਸਹਾਇਕਾਂ ਦੇ ਵਿਚ ਅੰਤਰ

Ad Position 21
repet_subhas-goyals [Copy P29]
ਅਜੀਤ ਡੈਸਕ 28-03-2026

ਚੈਟਬੋਟ ਅਤੇ ਵਰਚੁਅਲ ਸਹਾਇਕ ਸ਼ਬਦਾਂ ਨੂੰ ਇਕ-ਦੂਜੇ ਦੀ ਥਾਂ 'ਤੇ ਵਰਤ ਲਿਆ ਜਾਂਦਾ ਹੈ। ਪਰ ਇਨ੍ਹਾਂ ਦੋਨਾਂ ਸ਼ਬਦਾਂ ਦੇ ਵਿਚ ਫਰਕ ਹੈ ਅਸੀਂ ਇਨ੍ਹਾਂ ਦੋਨਾਂ ਸ਼ਬਦਾਂ ਵਿਚਲੇ ਫਰਕ ਨੂੰ ਜਾਨਣ ਦੀ ਕੋਸ਼ਿਸ਼ ਕਰਾਂਗੇ। ਚੈਟਬੋਟ ਦੇ ਵਲੋਂ ਸੀਮਤ ਦਾਇਰੇ ਵਾਲੇ ਖਾਸ ਦੁਹਰਾਉਣ ਵਾਲੇ ਕੰਮ ਜਿਵੇਂ ਕਿ ਅਕਸਰ ਪੁੱਛੇ ਜਾਣ ਵਾਲੇ ਸਵਾਲ, ਆਰਡਰ ਟਰੈਕ ਕਰਨਾ, ਪਾਸਵਰਡ ਰੀਸੈਟ ਕਰਨਾ, ਰਿਟਰਨ ਪ੍ਰੋਸੈਸ ਕਰਨਾ, ਮੁਲਾਕਾਤਾਂ ਦਾ ਸਮਾਂ ਤਹਿ ਕਰਨਾ, ਉਪਭੋਗਤਾਵਾਂ ਦਾ ਡੇਟਾ ਇਕੱਠਾ ਕਰਨਾ ਆਦਿ ਨੂੰ ਸੰਭਾਲਦੇ ਹਨ ਜਦੋਂ ਕਿ ਵਰਚੁਅਲ ਸਹਾਇਕ ਵਧੇਰੇ ਗੁੰਝਲਦਾਰ, ਸੰਦਰਭ-ਜਾਗਰੂਕ ਅਤੇ ਬਹੁਪੱਖੀ ਹੁੰਦੇ ਹਨ ਜੋ ਵਿਸ਼ਾਲ ਕਾਰਜ ਜਿਵੇਂ ਕਿ ਡਿਵਾਈਸਾਂ ਦੀ ਸਮਾਂ-ਸਾਰਣੀ ਨਿਰਧਾਰਨ ਅਤੇ ਨਿਯੰਤਰਣ ਕਰਨ, ਵਿਅਕਤੀਗਤ ਸਿਫਾਰਸ਼ਾਂ ਦਾ ਪ੍ਰਬੰਧਨ ਆਦਿ ਕਰਦੇ ਹਨ। ਇਹ ਉਪਭੋਗਤਾਵਾਂ ਦੇ ਲਈ ਇਕ ਨਿੱਜੀ ਦਰਬਾਨ ਦੀ ਤਰਾਂ ਕੰਮ ਕਰਦੇ ਹਨ। ਚੈਟਬੋਟ ਸਾਧਾਰਨ ਪੁੱਛਗਿੱਛ ਮਾਹਿਰ ਹਨ ਜਦੋਂ ਕਿ ਵਰਚੁਅਲ ਸਹਾਇਕ ਗੁੰਝਲਦਾਰ, ਕਰਾਸ-ਸਿਸਟਮ ਉਪਰੇਸ਼ਨਾਂ ਦੇ ਲਈ ਬਹੁਪੱਖੀ ਡਿਜੀਟਲ ਸਹਾਇਕ ਹਨ ਅਤੇ ਡੂੰਘੀ ਸਮਝ ਦੇ ਲਈ ਇਹ ਨੈਚੁਰਲ ਲੈਂਗੂਏਜ ਪ੍ਰੋਸੈਸਿੰਗ ਦੇ ਨਾਲ ਏਕੀਕ੍ਰਿਤ ਹੁੰਦੇ ਹਨ। ਚੈਟਬੋਟ ਨਿਯਮ ਅਧਾਰਿਤ ਹੁੰਦੇ ਹਨ ਜੋ ਪਹਿਲਾਂ ਤੋਂ ਪਰਿਭਾਸ਼ਿਤ ਸਕ੍ਰਿਪਟਾਂ ਦੀ ਪਾਲਣਾ ਕਰਦੇ ਹਨ ਜਦੋਂ ਕਿ ਵਰਚੁਅਲ ਸਹਾਇਕ ਸੰਦਰਭ ਅਤੇ ਇਰਾਦੇ ਨੂੰ ਸਮਝਣ ਦੇ ਲਈ ਐਡਵਾਂਸਡ ਏ ਆਈ , ਨੈਚੁਰਲ ਲੈਂਗੂਏਜ ਪ੍ਰੋਸੈਸਿੰਗ ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ਕਰਦੇ ਹਨ। 1966 ਦੇ ਵਿਚ ਏਲੀਜ਼ਾ ਨਾਮ ਦਾ ਸਭ ਤੋਂ ਪਹਿਲਾ ਚੈਟਬੋਟ ਐਮ.ਆਈ.ਟੀ. ਦੇ ਪ੍ਰੋਫੈਸਰ ਜੋਸੇਫ ਵੇਜ਼ਨਬੌਮ ਵਲੋਂ ਬਣਾਇਆ ਗਿਆ ਸੀ ਜਦੋਂ ਕਿ ਪਹਿਲਾ ਏ ਆਈ-ਸੰਚਾਲਿਤ ਵਰਚੁਅਲ ਸਹਾਇਕ ਐਪਲ ਦਾ ਸਿਰੀ ਸੀ ਜਿਸ ਨੂੰ ਅਕਤੂਬਰ 2011 ਦੇ ਵਿਚ ਐਪਲ ਦੇ ਵਲੋਂ ਆਈਫੋਨ ੪S ਨਾਲ ਪੇਸ਼ ਕੀਤਾ ਗਿਆ ਸੀ। ਸਾਨੂੰ ਸਧਾਰਨ ਪਰ ਜ਼ਿਆਦਾ ਮਾਤਰਾ ਵਾਲੇ ਕੰਮਾਂ ਦੇ ਲਈ ਚੈਟਬੋਟ ਅਤੇ ਗੁੰਝਲਦਾਰ ਕੰਮਾਂ ਦੇ ਲਈ ਵਰਚੁਅਲ ਸਹਾਇਕਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

-ਮੋਬਾਈਲ : 98770-94504

Ad Position 22
No active advertisement
ਪਿਛਲੀ ਖ਼ਬਰ ਮਨੁੱਖੀ ਸਰੀਰ ਦੇ ਅੰਗਾਂ ਬਾਰੇ ਰੋਚਕ ਤੇ ਵਿਲੱਖਣ ਜਾਣਕਾਰੀ ਅਗਲੀ ਖ਼ਬਰ ਬਾਲ ਗੀਤ ਹੋ ਗਏ ਅਸੀਂ ਪਾਸ
Ad Position 24