07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

ਬਾਲ ਗੀਤ ਹੋ ਗਏ ਅਸੀਂ ਪਾਸ

Ad Position 21
repet_subhas-goyals [Copy P29]
ਅਜੀਤ ਡੈਸਕ 28-03-2026

ਸਾਨੂੰ ਸੀ ਗਾ ਮਿਹਨਤਾਂ 'ਤੇ ਪੂਰਾ ਵਿਸ਼ਵਾਸ ਬਈ।
ਆ ਗਿਆ ਨਤੀਜਾ ਤੇ ਹੋ ਗਏ ਅਸੀਂ ਪਾਸ ਬਈ।
ਦਿਨ ਰਾਤ ਦੱਬ ਕੇ ਪੜ੍ਹਾਈ ਰਹੇਂ ਕਰਦੇ।
ਕੀਤੇ ਹੋਏ ਕੰਮ ਦੀ ਦੁਹਰਾਈ ਰਹੇ ਕਰਦੇ।
ਔਖ਼ੇ ਵਿਸ਼ਿਆਂ ਦੇ ਵੱਲ ਧਿਆਨ ਦਿੱਤਾ ਖ਼ਾਸ ਬਈ।
ਆ ਗਿਆ ਨਤੀਜਾ .........।
ਪੜ੍ਹਣੇ ਤੋਂ ਅਸਾਂ ਕਦੇ ਚਿੱਤ ਨਾ ਚੁਰਾਇਆ।
ਜੋ ਟੀਚਰਾਂ ਪੜ੍ਹਾਇਆ, ਕੰਮ ਸਾਡੇ ਆਇਆ।
ਜੋ ਪੜ੍ਹਿਆ ਸਕੂਲੇ ਉਹਦਾ ਕੀਤਾ ਅਭਿਆਸ ਬਈ।
ਆ ਗਿਆ ਨਤੀਜਾ .........।
ਚੁੱਕਿਆ ਨਾ ਜਾਵੇ ਸਾਡੇ ਕੋਲੋਂ ਚਾਅ ਬਈ।
ਸਨਮਾਨ ਕੀਤਾ ਸਾਡਾ ਮੰਚ 'ਤੇ ਬੁਲਾ ਬਈ।
ਫੇਲ੍ਹ ਹੋ ਗਏ ਜਿਹੜੇ ਉਹ ਬੈਠੇ ਸੀ ਉਦਾਸ ਬਈ।
ਆ ਗਿਆ ਨਤੀਜਾ .........।
ਵਿੱਦਿਆ ਵਧਾਵੇ ਮਨੁੱਖ ਦਾ ਗਿਆਨ ਜੀ।
ਪੜ੍ਹ-ਲਿਖ ਬੰਦਾ ਤਾਂ ਬਣਦਾ ਮਹਾਨ ਜੀ।
ਜ਼ਿੰਦਗੀ ਚ ਹੋਵੇ 'ਭੁੱਲਰਾ' ਖੁਸ਼ੀਆਂ ਦਾ ਵਾਸ ਬਈ।
ਆ ਗਿਆ ਨਤੀਜਾ .........।

-ਹਰਦੇਵ ਸਿੰਘ 'ਭੁੱਲਰ'
ਪਿੰਡ ਮਸਤੇ ਵਾਲਾ (ਜ਼ੀਰਾ)
ਮੋਬਾਈਲ : 94173-19048

Ad Position 22
No active advertisement
ਪਿਛਲੀ ਖ਼ਬਰ ਚੈਟਬੋਟ ਅਤੇ ਵਰਚੁਅਲ ਸਹਾਇਕਾਂ ਦੇ ਵਿਚ ਅੰਤਰ ਅਗਲੀ ਖ਼ਬਰ ਸਵੇਰ ਦੀ ਸਭਾ ਦੀ ਮਹੱਤਤਾ
Ad Position 24