03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਲੜੀਵਾਰ ਬਾਲ ਨਾਵਲ-20 ਪਾਣੀ-ਪਿਤਾ

Ad Position 21
repet_subhas-goyals [Copy P29]
ਅਜੀਤ ਡੈਸਕ 23-05-2026

(ਲੜੀ ਜੋੜਨ ਲਈ ਪਿਛਲੇ ਸਨਿਚਰਵਾਰ ਦਾ ਅੰਕ ਦੇਖੋ)
ਸਕੂਲ ਦਾ ਸਾਲਾਨਾ ਸਮਾਗਮ ਆ ਰਿਹਾ ਸੀ। ਵਾਤਾਵਰਨ ਨੂੰ ਬਚਾਉਣ ਦਾ ਸੁਨੇਹਾ ਦੇੇਣ ਵਾਲੇ ਇਕ ਪ੍ਰਸਿੱਧ ਸੰਤ ਜੀ ਇਕ ਦਿਨ ਸਿਮਰਨ ਦੇ ਸਕੂਲ ਵਿਚ ਆਏ। ਉਹ ਪਾਣੀ ਦੀ ਸਾਂਭ-ਸੰਭਾਲ ਅਤੇ ਇਸ ਦੀ ਸਾਫ਼-ਸਫ਼ਾਈ ਬਾਰੇ ਲੋਕਾਈ ਨੂੰ ਅਕਸਰ ਸਾਵਧਾਨ ਕਰਦੇ ਰਹਿੰਦੇ ਸਨ। ਸਕੂਲ ਵੱਲੋਂ ਉਨ੍ਹਾਂ ਨੂੰ ਖ਼ਾਸ ਬੇਨਤੀ ਕਰਕੇ ਸਾਲਾਨਾ ਸਮਾਗਮ ਵਿਚ ਬੁਲਾਇਆ ਗਿਆ ਸੀ। ਉਨ੍ਹਾਂ ਵਿਦਿਆਰਥੀਆਂ ਨੂੰ ਪਾਣੀ ਬਾਰੇ ਹੀੇ ਜਾਗਰੂਕ ਕਰਨਾ ਸੀ।
ਸੰਤ ਜੀ ਨੇ ਆਪਣੀ ਗੱਲ ਗੁਰਬਾਣੀ ਦੇ ਇਕ ਸਲੋਕ ਨਾਲ ਕੀਤੀ। ਉਨ੍ਹਾਂ ਕੋਲ ਪਾਣੀ ਬਾਰੇ ਬੜਾ ਗਿਆਨ ਸੀ। ਖੇਤੀਬਾੜੀ ਯੂਨੀਵਰਸਿਟੀ ਤੋਂ ਉਨ੍ਹਾਂ ਨੇ ਪਾਣੀ ਦੇ ਵਿਸ਼ੇ ਉਪਰ ਹੀ ਪੀਐਚ.ਡੀ. ਦੀ ਡਿਗਰੀ ਪ੍ਰਾਪਤ ਕੀਤੀ ਹੋਈ ਸੀ। ਸੰਤ ਜੀ ਦੱਸ ਰਹੇ ਸਨ ਕਿ ਕਿਵੇਂ ਪੰਜਾਬ ਦਾ ਪਾਣੀ ਹੀ ਨਹੀਂ ਸਗੋਂ ਤਾਮਿਲਨਾਡੂ, ਰਾਜਸਥਾਨ, ਕਰਨਾਟਕ, ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਵਰਗੇ ਪ੍ਰਾਂਤਾਂ ਵਿਚ ਵੀ ਪਾਣੀ ਦੇ 40 ਫੀਸਦੀ ਤੋਂ ਵੀ ਵੱਧ ਨਮੂਨਿਆਂ ਵਿਚ ਦੂਸ਼ਣ ਦੀ ਮਾਤਰਾ ਵਧਦੀ ਜਾ ਰਹੀ ਹੈ ਜਿਸ ਕਾਰਨ ਬੱਚਿਆਂ ਵਿਚ ਬਲੂ ਬੇਬੀ ਸਿੰਡਰੋਮ ਵਰਗੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਇਹ ਦੂਸ਼ਿਤ ਪਾਣੀ ਮਨੁੱਖੀ ਅਤੇ ਜੀਵ ਜੰਤੂਆਂ ਨੂੰ ਵੀ ਚਮੜੀ ਰੋਗ ਲਾਉਣ ਦਾ ਕਾਰਨ ਬਣ ਰਿਹਾ ਹੈ। ਕੈਂਸਰ ਵਰਗੀ ਨਾਮੁਰਾਦ ਬੀਮਾਰੀ ਪਿੱਛੇ ਵੀ ਦੂਸ਼ਿਤ ਪਾਣੀ ਆਪਣਾ ਰੰਗ ਦਿਖਾ ਰਿਹਾ ਹੁੰਦਾ ਏ।'
ਸੰਤ ਜੀ ਨੇ ਪਾਣੀ ਬਾਰੇ ਆਪਣੀ ਗੱਲ ਸਮਾਪਤ ਕੀਤੀ। ਫਿਰ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ, 'ਪਿਆਰੇ ਬੱਚਿਓ, ਸਾਡੇ ਮਨਾਂ ਵਿਚ ਸਵਾਲ ਪੈਦਾ ਹੋਣੇ ਚਾਹੀਦੇ ਨੇ। ਜੇ ਅਸੀਂ ਸਵਾਲ ਪੈਦਾ ਕਰਕੇ ਪੁੱਛਣ ਦਾ ਹੀਆ ਹੀ ਨਹੀਂ ਕਰ ਸਕਦੇ ਤਾਂ ਸਾਡੇ ਪੜ੍ਹਨ ਦਾ ਕੀ ਲਾਭ? ਜੇ ਤੁਸੀਂ ਕੋਈ ਸਵਾਲ ਕਰੋਗੇ ਤਾਂ ਹੀ ਉਸ ਦਾ ਉੱਤਰ ਜਾਣ ਸਕਦੇ ਹੋ। ਇਸ ਲਈ ਮਨ ਵਿਚੋਂ ਸੰਗ, ਸ਼ਰਮ ਜਾਂ ਝਿਜਕ ਲਾਹ ਕੇ ਕੋਈ ਨਾ ਕੋਈ ਸਵਾਲ ਜ਼ਰੂਰ ਪੁੱਛੋ। ਸਹੀ ਤੇ ਸਪੱਸ਼ਟ ਗੱਲ ਨਾਲ ਮਨ ਦੀਆਂ ਗੁੰਝਲਾਂ ਨੂੰ ਦੂਰ ਕਰ ਦਿੰਦੀ ਏ।'
ਸਿਮਰਨ ਤੋਂ ਇਲਾਵਾ ਉਸ ਦੇ ਜਮਾਤੀਆਂ ਰੋਇਲ, ਮੋਹਿਤ, ਬਲਜੀਤ, ਪੂਨਮ, ਮੈਰੀ, ਗੁੰਨੂੰ ਤੇ ਕਈ ਹੋਰਾਂ ਨੇ ਵੀ ਸੰਤ ਜੀ ਨੂੰ ਸਵਾਲ ਪੁੱਛੇ। ਸੰਤ ਜੀ ਨੇ ਬੜੇ ਧੀਰਜ ਨਾਲ ਉਨ੍ਹਾਂ ਸਵਾਲਾਂ ਦੇ ਉਤਰ ਦਿੱਤੇ।
ਸਕੂਲੋਂ ਛੁੱਟੀ ਹੋਈ। ਘਰ ਆਉਂਦਾ ਸਿਮਰਨ ਸੋਚ ਰਿਹਾ ਸੀ ਕਿ ਇਨਸਾਨ ਪਾਣੀ ਦੇ ਮਾਮਲੇ ਵਿਚ ਸੰਜੀਦਾ ਕਿਉਂ ਨਹੀਂ ਹੈ? ਜਿਵੇਂ ਅੱਜ ਸੰਤ ਜੀ ਨੇ ਦੱਸਿਆ ਸੀ, ਆਉਣ ਵਾਲੇ ਸਮੇਂ ਵਿਚ ਜਦੋਂ ਇਨਸਾਨ ਪਾਣੀ ਦੀ ਬੂੰਦ-ਬੂੰਦ ਲਈ ਤਰਸ ਗਿਆ ਤਦ ਹੀ ਉਸ ਦੀਆਂ ਅੱਖਾਂ ਖੁੱਲ੍ਹਣਗੀਆਂ। ਉਸ ਦੇ ਮਨ ਵਿਚ ਪਿਛਲੇ ਦਿਨੀਂ ਸਕੂਲ ਵਿਚ ਹੋਏ ਇਕ ਕਵੀ ਦਰਬਾਰ ਵਿਚ ਆਏ ਲੋਕ-ਕਵੀ ਪ੍ਰੋ. ਕੁਲਵੰਤ ਸਿੰਘ ਗਰੇਵਾਲ ਵੱਲੋਂ ਸੁਣਾਇਆ ਇਹ ਟੱਪਾ ਇਕਦਮ ਤਾਜ਼ਾ ਹੋ ਗਿਆ :
ਦਿਲ ਟੁੱਟਦੇ ਹਵਾਵਾਂ ਦੇ
ਬੂੰਦ-ਬੂੰਦ ਤਰਸ ਗਏ
ਅਸੀਂ ਪੁੱਤ ਦਰਿਆਵਾਂ ਦੇ।'
ਸਿਮਰਨ ਹੁਣ ਪਲੱਸ-ਟੂ ਦਾ ਵਿਦਿਆਰਥੀ ਸੀ।
(ਬਾਕੀ ਅਗਲੇ ਸਨਿਚਰਵਾਰ ਦੇ ਅੰਕ 'ਚ)

Ad Position 22
No active advertisement
ਪਿਛਲੀ ਖ਼ਬਰ ਮਹਿੰਗਾਈ ਤੇ ਬੇਰੁਜ਼ਗਾਰੀ ਖਿਲਾਫ਼ ਯੂਥ ਕਾਂਗਰਸ ਨੇ ਫੂਕਿਆ ਪ੍ਰਧਾਨ ਮੰਤਰੀ ਦਾ ਪੁਤਲਾ ਅਗਲੀ ਖ਼ਬਰ ਅਮਰੀਕਾ 'ਚ ਛੋਟੀ ਉਮਰੇ ਵੱਡੀਆਂ ਪੁਲਾਂਘਾਂ ਪੁੱਟਣ ਵਾਲੇ ਬਾਲ ਢਾਡੀ ਅੰਗਦ ਸਿੰਘ ਲੁਹਾਰਾ-ਕਰਮਨ ਸਿੰਘ ਲੁਹਾਰਾ
Ad Position 24