ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-04-2026

ਮਿੰਨੀ ਕਹਾਣੀ ਕੰਡਕਟਰ

Ad Position 21
No active advertisement
ਅਜੀਤ ਡੈਸਕ 26-04-2026

'ਪੁੱਤਰਾ, ਮੈਂ ਪਟਿਆਲੇ ਜਾਣਾ ਐ, ਕਿਹੜੀ ਬੱਸ ਜਾਊ...?' ਖੰਨੇ ਬੱਸ ਅੱਡੇ ਵਿਚ ਇਕ ਬਜ਼ੁਰਗ ਮਾਤਾ ਨੇ ਜਿਸ ਤੋਂ ਤੁਰਿਆ ਵੀ ਮਸਾਂ ਜਾਂਦਾ ਸੀ, ਇਕ ਪ੍ਰਾਈਵੇਟ ਬੱਸ ਦੇ ਕੰਡਕਟਰ ਨੂੰ ਪੁੱਛਿਆ।

'ਇਹੀ ਬੱਸ ਜਾਊ, ਬਹਿ ਜਾਹ ਬਹਿ ਜਾਹ, ਇਸੇ ਵਿਚ।' ਕੰਡਕਟਰ ਜੋ ਕਿ ਪਹਿਲਾਂ ਹੀ ਗਰਮੀ ਅਤੇ ਸਵਾਰੀਆਂ ਘੱਟ ਮਿਲਣ ਕਰਕੇ ਪ੍ਰੇਸ਼ਾਨ ਸੀ, ਖਿੱਝ ਕੇ ਬੋਲਿਆ।
ਬਸ ਚੱਲ ਪਈ। ਕੰਡਕਟਰ ਟਿਕਟਾਂ ਕੱਟਦਾ-ਕਟਦਾ ਉਸ ਬਜ਼ੁਰਗ ਮਾਤਾ ਕੋਲ ਆਇਆ।
'ਸਰਹਿੰਦ ਤੋਂ ਤੂੰ ਬਸ ਬਦਲ ਲਈਂ, ਇਹ ਤਾਂ ਅੰਬਾਲੇ ਨੂੰ ਜਾਣੀ ਏ', ਕੰਡਕਟਰ ਨੇ ਮਾਤਾ ਤੋਂ ਪੈਸੇ ਫੜ ਕੇ ਟਿਕਟ ਨਾ ਦਿੱਤੀ।
ਮਾਤਾ ਨੇ ਟਿਕਟ ਮੰਗੀ ਤਾਂ ਕੰਡਕਟਰ ਨੇ ਕਿਹਾ, 'ਸਰਹਿੰਦ ਤੱਕ ਤਾਂ ਜਾਣਾ, ਟਿਕਟ ਤੂੰ ਕੀ ਕਰਨੀ ਆ।'
'ਹੈਂਅ! ਕੀ?' ਮਾਤਾ ਦੇ ਮੂੰਹੋਂ ਮਸੀਂ ਇਹ ਨਿਕਲਿਆ।
ਐਨੇ ਨੂੰ ਬੱਸ ਵਿਚ ਟਿਕਟ ਚੈੱਕਰ ਚੜ੍ਹ ਗਿਆ। ਉਹ ਸਵਾਰੀਆਂ ਦੀਆਂ ਟਿਕਟਾਂ ਚੈੱਕ ਕਰਦਾ-ਕਰਦਾ ਮਾਤਾ ਕੋਲ ਪਹੁੰਚ ਗਿਆ।
'ਮਾਤਾ ਟਿਕਟ ਦਿਖਾ!'
'ਮੈਂ ਤਾਂ ਪੁੱਤ, ਆਹ ਪਿਛਲੇ ਅੱਡੇ ਤੋਂ ਹੀ ਚੜ੍ਹੀ ਆਂ, ਐਹ ਜੈ ਖਾਣੀ ਦੇ ਗੋਡੇ ਦੁੱਖਦੇ, ਅੱਗੇ ਜਾਇਆ ਨ੍ਹੀਂ ਗਿਆ ਤਾਂ ਕਰ ਕੇ ਟਿਕਟ ਤਾਂ ਹਾਲੇ ਲੈਣੀ ਆ।'
ਚੈੱਕਰ ਅੱਗੇ ਲੰਘ ਗਿਆ।
ਕੰਡਕਟਰ ਜੋ ਸਭ ਕੁਝ ਸੁਣ, ਦੇਖ ਰਿਹਾ ਸੀ, ਬੜਾ ਸ਼ਰਮਿੰਦਾ ਹੋਇਆ। ਚੈੱਕਰ ਉੱਤਰ ਗਿਆ ਤਾਂ ਕੰਡਕਟਰ ਨੇ ਮਾਤਾ ਕੋਲ ਆ ਕੇ ਟਿਕਟ ਦਿੰਦੇ ਹੋਏ ਧੰਨਵਾਦ ਕਰ ਕੇ ਸਰਹਿੰਦ ਤੋਂ ਪਟਿਆਲਾ ਵਾਲੀ ਬੱਸ ਚੜ੍ਹਾ ਦਿੱਤਾ।

-ਮੋਬਾਈਲ : 78379-63067

Ad Position 22
No active advertisement
ਪਿਛਲੀ ਖ਼ਬਰ ਅੱਜ ਜਨਮ ਦਿਨ 'ਤੇ ਵਿਸ਼ੇਸ਼ ਗੁਰਬਖਸ਼ ਸਿੰਘ ਪ੍ਰੀਤਲੜੀ ਅਗਲੀ ਖ਼ਬਰ ਹੋਰਮੁਜ਼ ਜਲ ਮਾਰਗ ਦਾ ਇਤਿਹਾਸ ਤੇ ਵਿਵਾਦ ਕਹਾਣੀ ਕਿੱਥੋਂ, ਕਿੱਥੇ ਪਹੁੰਚ ਗਈ!
Ad Position 24
No active advertisement