ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਚੀਨ ਦੇ ਸਮਾਰਟ ਕਲਾਸਰੂਮ ਨੇ ਬਦਲੀ ਸਿੱਖਿਆ ਦੀ ਤਸਵੀਰ <br/>

Ad Position 21
No active advertisement
ਅਜੀਤ ਡੈਸਕ 17-05-2026

ਚੀਨ ਦਾ 'ਸਮਾਰਟ ਕਲਾਸਰੂਮ' ਮਾਡਲ ਹੁਣ ਪੂਰੀ ਦੁਨੀਆ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਇਹ ਤਕਨੀਕ ਲੋਕਾਂ ਨੂੰ ਸੋਚਣ ਲਈ ਮਜਬੂਰ ਕਰ ਰਹੀ ਹੈ ਕਿ ਭਵਿੱਖ ਦੀ ਪੜ੍ਹਾਈ ਕੀ ਸਿਰਫ ਕਿਤਾਬਾਂ ਤੱਕ ਸੀਮਿਤ ਰਹੇਗੀ ਜਾਂ ਫਿਰ ਡਿਜੀਟਲ ਸਕ੍ਰੀਨ ਹੀ ਨਵੀਂ 'ਕਿਤਾਬ' ਬਣ ਜਾਵੇਗੀ | ਭਾਰਤ ਦੇ ਵਿਦਿਆਰਥੀਆਂ ਵਿਚ ਵੀ ਇਸ ਤਕਨੀਕ ਨੂੰ ਲੈ ਕੇ ਕਾਫ਼ੀ ਉਤਸੁਕਤਾ ਹੈ | ਬਹੁਤ ਸਾਰੇ ਬੱਚੇ ਅਤੇ ਮਾਪੇ ਜਾਣਨਾ ਚਾਹੁੰਦੇ ਹਨ ਕਿ ਭਾਰਤੀ ਸਕੂਲਾਂ ਵਿਚ ਇਸ ਤਰ੍ਹਾਂ ਦੀ ਹਾਈ-ਟੈਕ ਸਿੱਖਿਆ ਕਦੋਂ ਤੱਕ ਪਹੁੰਚੇਗੀ | ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਚੀਨ ਦੇ ਸਕੂਲਾਂ ਦੀਆਂ ਕੁਝ ਵੀਡੀਓਜ਼ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ | ਇਨ੍ਹਾਂ ਵੀਡੀਓਜ਼ ਵਿਚ ਦਿਖਾਇਆ ਜਾ ਰਿਹਾ ਹੈ ਕਿ ਕਿਵੇਂ ਇੱਕ ਆਮ ਜਿਹਾ ਦਿਸਣ ਵਾਲਾ ਬਲੈਕਬੋਰਡ ਕੁਝ ਸਕਿੰਟਾਂ ਵਿਚ ਹਾਈ-ਟੈਕ ਡਿਜੀਟਲ ਸਕ੍ਰੀਨ ਵਿਚ ਤਬਦੀਲ ਹੋ ਜਾਂਦਾ ਹੈ | ਇਸ ਸਕ੍ਰੀਨ 'ਤੇ ਇੱਕੋ ਸਮੇਂ 34 ਡਾਇਗ੍ਰਾਮ, ਐਨੀਮੇਸ਼ਨ, ਲਾਈਵ ਵੀਡੀਓ ਅਤੇ ਇੰਟਰ ਐਕਟਿਵ ਸਟੱਡੀ ਮਟੀਰੀਅਲ ਚੱਲਦਾ ਦਿਖਾਈ ਦਿੰਦਾ ਹੈ |
ਕੀ ਹੈ ਸਮਾਰਟ ਇੰਟਰ ਬੋਰਡ : ਇਹ ਸਮਾਰਟ ਇੰਟਰ ਐਕਟਿਵ ਬਲੈਕਬੋਰਡ ਕੋਈ ਆਮ ਡਿਜੀਟਲ ਸਕਰੀਨ ਨਹੀਂ ਹੈ | ਇਸ ਨੂੰ 'ਨੈਨੋ-ਸਮਾਰਟ ਬਲੈਕਬੋਰਡ' ਦੇ ਨਾਂਅ ਨਾਲ ਜਾਣਿਆ ਜਾਂਦਾ ਹੈ | ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਹ ਰਵਾਇਤੀ ਬਲੈਕ ਬੋਰਡ ਅਤੇ ਆਧੁਨਿਕ ਕੰਪਿਊਟਰ ਸਕ੍ਰੀਨ ਦੋਹਾਂ ਦਾ ਮਿਲਿਆ-ਜੁਲਿਆ ਰੂਪ ਹੈ | ਇਸ ਬੋਰਡ 'ਤੇ ਐਂਟੀ-ਗਲੇਅਰ ਗਲਾਸ ਲੱਗਿਆ ਹੁੰਦਾ ਹੈ, ਜਿਸ ਕਾਰਨ ਤੇਜ਼ ਰੌਸ਼ਨੀ ਵਿਚ ਵੀ ਸਕ੍ਰੀਨ ਸਾਫ਼ ਦਿਖਾਈ ਦਿੰਦੀ ਹੈ ਅਤੇ ਬੱਚਿਆਂ ਦੀਆਂ ਅੱਖਾਂ 'ਤੇ ਘੱਟ ਪ੍ਰਭਾਵ ਪੈਂਦਾ ਹੈ | ਇਸ 'ਤੇ ਆਮ ਚਾਕ ਜਾਂ ਲਿਕਵਿਡ ਪੈਨ ਨਾਲ ਵੀ ਲਿਖਿਆ ਜਾ ਸਕਦਾ ਹੈ | ਜਿਵੇਂ ਹੀ ਲੋੜ ਪੈਂਦੀ ਹੈ, ਇਹ ਬੋਰਡ ਇੱਕ ਟਚ-ਸੈਂਸਿਟਿਵ ਕੰਪਿਊਟਰ ਸਕਰੀਨ ਵਿਚ ਬਦਲ ਜਾਂਦਾ ਹੈ | ਇਸ ਦਾ ਮਤਲਬ ਹੈ ਕਿ ਅਧਿਆਪਕ ਪੜ੍ਹਾਉਂਦੇ-ਪੜ੍ਹਾਉਂਦੇ ਕਿਸੇ ਵੀ ਵਿਸ਼ੇ ਨਾਲ ਜੁੜੀ ਵੀਡੀਓ, ਐਨੀਮੇਸ਼ਨ ਜਾਂ 34 ਮਾਡਲ ਤੁਰੰਤ ਸਕਰੀਨ 'ਤੇ ਦਿਖਾ ਸਕਦੇ ਹਨ |
ਪੜ੍ਹਾਈ ਦੇ ਤਰੀਕੇ ਵਿਚ ਵੱਡਾ ਬਦਲਾਅ : ਪਹਿਲਾਂ ਦੇ ਸਮੇਂ ਵਿਚ ਅਧਿਆਪਕਾਂ ਨੂੰ ਬੋਰਡ 'ਤੇ ਨਕਸ਼ੇ ਜਾਂ ਡਾਇਗ੍ਰਾਮ ਬਣਾਉਣ ਲਈ ਕਾਫ਼ੀ ਸਮਾਂ ਲੱਗਦਾ ਸੀ | ਕਈ ਵਾਰ ਵਿਦਿਆਰਥੀਆਂ ਲਈ ਔਖੇ ਵਿਸ਼ਿਆਂ ਨੂੰ ਸਮਝਣਾ ਵੀ ਮੁਸ਼ਕਿਲ ਹੋ ਜਾਂਦਾ ਸੀ | ਪਰ ਹੁਣ ਇਹ ਸਮਾਰਟ ਬੋਰਡ ਪੜ੍ਹਾਈ ਨੂੰ ਬਿਲਕੁਲ ਨਵੇਂ ਪੱਧਰ 'ਤੇ ਲੈ ਗਏ ਹਨ | ਇਨ੍ਹਾਂ ਵਿਚ ਪਹਿਲਾਂ ਤੋਂ ਹੀ 'ਸਮਾਰਟ ਟੂਲਸ' ਅਤੇ ਡਿਜੀਟਲ ਸਮੱਗਰੀ ਮੌਜੂਦ ਹੁੰਦੀ ਹੈ | ਉਦਾਹਰਨ ਵਜੋਂ, ਜੇ ਅਧਿਆਪਕ ਨੇ ਬੱਚਿਆਂ ਨੂੰ ਸੂਰਜ ਮੰਡਲ ਬਾਰੇ ਪੜ੍ਹਾਉਣਾ ਹੋਵੇ, ਤਾਂ ਉਹ ਸਿਰਫ ਇੱਕ ਕਲਿੱਕ ਕਰਦੇ ਹਨ ਅਤੇ ਪੂਰਾ ਬ੍ਰਹਿਮੰਡ ਸਕ੍ਰੀਨ 'ਤੇ ਜੀਵੰਤ ਹੋ ਜਾਂਦਾ ਹੈ | ਗ੍ਰਹਿ ਘੁੰਮਦੇ ਹੋਏ ਦਿਖਾਈ ਦਿੰਦੇ ਹਨ, ਉਨ੍ਹਾਂ ਦੀ ਦੂਰੀ ਅਤੇ ਗਤੀ ਵੀ ਵਿਦਿਆਰਥੀਆਂ ਨੂੰ ਆਸਾਨੀ ਨਾਲ ਸਮਝ ਆ ਜਾਂਦੀ ਹੈ | ਇਸ ਤਕਨਾਲੋਜੀ ਨਾਲ ਬੱਚਿਆਂ ਦੀ 'ਵਿਜ਼ੂਅਲ ਲਰਨਿੰਗ' ਸਮਰੱਥਾ ਕਾਫ਼ੀ ਵਧ ਰਹੀ ਹੈ | ਜਿਹੜੇ ਵਿਸ਼ੇ ਪਹਿਲਾਂ ਔਖੇ ਲੱਗਦੇ ਸਨ, ਉਹ ਹੁਣ ਐਨੀਮੇਸ਼ਨ ਅਤੇ ਲਾਈਵ ਡੈਮੋ ਰਾਹੀਂ ਆਸਾਨੀ ਨਾਲ ਸਮਝ ਆ ਜਾਂਦੇ ਹਨ |
ਬੱਚਿਆਂ ਦੀ ਦਿਲਚਸਪੀ : ਸਿੱਖਿਆ ਮਾਹਿਰਾਂ ਦਾ ਕਹਿਣਾ ਹੈ ਕਿ ਸਮਾਰਟ ਕਲਾਸਰੂਮ ਕਾਰਨ ਬੱਚਿਆਂ ਦੀ ਪੜ੍ਹਾਈ ਵਿਚ ਦਿਲਚਸਪੀ ਵਧੀ ਹੈ | ਹੁਣ ਕਲਾਸਰੂਮ ਸਿਰਫ ਲੈਕਚਰ ਸੁਣਨ ਵਾਲੀ ਜਗ੍ਹਾ ਨਹੀਂ ਰਹੀ, ਸਗੋਂ ਇੱਕ ਇੰਟਰ ਐਕਟਿਵ ਲਰਨਿੰਗ ਸੈਂਟਰ ਬਣ ਗਈ ਹੈ | ਵੀਡੀਓ, ਗੇਮ, ਐਨੀਮੇਸ਼ਨ ਅਤੇ ਟੱਚ ਸਕ੍ਰੀਨ ਐਕਟੀਵਿਟੀ ਰਾਹੀਂ ਬੱਚੇ ਪੜ੍ਹਾਈ ਨੂੰ ਬੋਝ ਨਹੀਂ, ਸਗੋਂ ਮਨੋਰੰਜਨ ਵਾਂਗ ਮਹਿਸੂਸ ਕਰਦੇ ਹਨ |
ਭਾਰਤ ਲਈ ਨਵਾਂ ਸੰਕੇਤ : ਭਾਰਤ ਵਿਚ ਵੀ ਹੌਲੀ-ਹੌਲੀ ਸਮਾਰਟ ਕਲਾਸਰੂਮ ਦਾ ਰੁਝਾਨ ਵਧ ਰਿਹਾ ਹੈ | ਕਈ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ਵਿਚ ਡਿਜੀਟਲ ਬੋਰਡ ਲਗਾਏ ਜਾ ਰਹੇ ਹਨ, ਪਰ ਚੀਨ ਵਾਂਗ ਵੱਡੇ ਪੱਧਰ 'ਤੇ ਇਹ ਤਕਨਾਲੋਜੀ ਅਜੇ ਹਰ ਸਕੂਲ ਤੱਕ ਨਹੀਂ ਪਹੁੰਚੀ | ਸਿੱਖਿਆ ਮਾਹਿਰਾਂ ਦੇ ਅਨੁਸਾਰ, ਜੇ ਭਾਰਤ ਡਿਜੀਟਲ ਸਿੱਖਿਆ ਦੇ ਢਾਂਚੇ ਵਿਚ ਵੱਡੇ ਪੱਧਰ 'ਤੇ ਨਿਵੇਸ਼ ਕਰੇ, ਤਾਂ ਆਉਣ ਵਾਲੇ ਸਮੇਂ ਵਿਚ ਦੇਸ਼ ਦੇ ਵਿਦਿਆਰਥੀ ਵੀ ਵਿਸ਼ਵ ਪੱਧਰ 'ਤੇ ਹੋਰ ਮਜ਼ਬੂਤੀ ਨਾਲ ਮੁਕਾਬਲਾ ਕਰ ਸਕਣਗੇ |
ਚੀਨ ਵਿਚ ਡਿਜੀਟਲ ਕ੍ਰਾਂਤੀ : ਸਮਾਰਟ ਬੋਰਡ ਬਦਲ ਰਹੇ ਹਨ ਪੜ੍ਹਾਈ ਦਾ ਢੰਗ | ਚੀਨ ਦਾ ਸਿੱਖਿਆ ਮਾਡਲ ਇਸ ਸਮੇਂ ਪੂਰੀ ਦੁਨੀਆ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਵੀਡੀਓਜ਼ ਅਤੇ ਰਿਪੋਰਟਾਂ ਵਿਚ ਦਿਖਾਇਆ ਜਾ ਰਿਹਾ ਹੈ ਕਿ ਚੀਨ ਨੇ ਆਪਣੇ ਸਕੂਲਾਂ ਨੂੰ ਆਧੁਨਿਕ ਤਕਨਾਲੋਜੀ ਨਾਲ ਇਸ ਕਦਰ ਜੋੜ ਦਿੱਤਾ ਹੈ ਕਿ ਕਲਾਸਰੂਮ ਹੁਣ ਕਿਸੇ ਸਾਇੰਸ ਫਿਕਸ਼ਨ ਫ਼ਿਲਮ ਵਰਗੇ ਲੱਗਦੇ ਹਨ | ਖ਼ਾਸ ਕਰਕੇ 'ਸਮਾਰਟ ਇੰਟਰ ਐਕਟਿਵ ਬੋਰਡ' ਨੇ ਪੜ੍ਹਾਈ ਦੇ ਪੂਰੇ ਤਰੀਕੇ ਨੂੰ ਬਦਲ ਕੇ ਰੱਖ ਦਿੱਤਾ ਹੈ | ਚੀਨ ਸਰਕਾਰ ਦਾ ਮੰਨਣਾ ਹੈ ਕਿ ਜੇ ਦੇਸ਼ ਦੇ ਹਰ ਬੱਚੇ ਤੱਕ ਇਕਸਾਰ ਤਕਨਾਲੋਜੀ ਅਤੇ ਡਿਜ਼ੀਟਲ ਸਹੂਲਤਾਂ ਪਹੁੰਚਾਈਆਂ ਜਾਣ ਤਾਂ ਪਿੰਡਾਂ ਅਤੇ ਸ਼ਹਿਰਾਂ ਦੇ ਟੈਲੈਂਟ ਭਾਵ ਹੁਸ਼ਿਆਰ ਵਿਦਿਆਰਥੀਆਂ ਵਿਚਕਾਰ ਦਾ ਫਰਕ ਘੱਟ ਹੋ ਸਕਦਾ ਹੈ | ਇਸੇ ਕਾਰਨ ਉੱਥੇ ਸਿਰਫ ਵੱਡੇ ਸ਼ਹਿਰਾਂ ਦੇ ਸਕੂਲ ਹੀ ਨਹੀਂ, ਸਗੋਂ ਦੂਰ-ਦਰਾਜ ਦੇ ਪਿੰਡਾਂ ਦੇ ਸਰਕਾਰੀ ਸਕੂਲ ਵੀ ਡਿਜ਼ੀਟਲ ਸਿੱਖਿਆ ਨਾਲ ਜੋੜੇ ਜਾ ਰਹੇ ਹਨ | ਵਾਇਰਲ ਦਾਅਵਿਆਂ ਮੁਤਾਬਕ, ਚੀਨ ਨੇ ਆਪਣੇ 'ਡਿਜੀਟਲ ਐਜੂਕੇਸ਼ਨ ਮਿਸ਼ਨ' ਤਹਿਤ ਦੇਸ਼ ਦੇ ਲਗਭਗ ਹਰ ਸਕੂਲ ਵਿਚ ਹਾਈ-ਟੈੱਕ ਸਮਾਰਟ ਬੋਰਡ ਲਗਾ ਦਿੱਤੇ ਹਨ | ਹੁਣ ਉੱਥੇ ਦੇ ਬੱਚੇ ਸਿਰਫ ਕਿਤਾਬਾਂ ਤੱਕ ਸੀਮਤ ਨਹੀਂ ਰਹੇ, ਬਲਕਿ ਕੋਡਿੰਗ, ਐਨੀਮੇਸ਼ਨ, 34 ਮਾਡਲ ਅਤੇ ਡਿਜੀਟਲ ਟੂਲਾਂ ਰਾਹੀਂ ਸਿੱਖਿਆ ਲੈ ਰਹੇ ਹਨ | ਚੀਨ ਦੇ ਕਈ ਪ੍ਰਾਈਮਰੀ ਸਕੂਲਾਂ ਵਿਚ ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਆਰਟੀਫ਼ੀਸ਼ਲ ਇੰਟੈਲੀਜੈਂਸ, ਰੋਬੋਟਿਕਸ ਅਤੇ ਡਿਜੀਟਲ ਲਰਨਿੰਗ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ | ਇਸ ਕਾਰਨ ਉੱਥੇ ਦੇ ਵਿਦਿਆਰਥੀ ਸਿਰਫ ਥਿਊਰੀ ਨਹੀਂ, ਸਗੋਂ ਪ੍ਰੈਕਟੀਕਲ ਤਜਰਬੇ ਰਾਹੀਂ ਵੀ ਗਿਆਨ ਪ੍ਰਾਪਤ ਕਰ ਰਹੇ ਹਨ |
ਸਮਾਰਟ ਬੋਰਡ ਦੀਆਂ ਖਾਸ ਵਿਸ਼ੇਸ਼ਤਾਵਾਂ : ਚੀਨ ਦੇ ਸਕੂਲਾਂ ਵਿਚ ਲੱਗੇ ਇਹ ਸਮਾਰਟ ਬੋਰਡ ਆਮ ਬਲੈਕਬੋਰਡ ਤੋਂ ਬਿਲਕੁਲ ਵੱਖਰੇ ਹਨ | ਇਨ੍ਹਾਂ ਵਿਚ ਕਈ ਅਜਿਹੀਆਂ ਸੁਵਿਧਾਵਾਂ ਹਨ ਜੋ ਪੜ੍ਹਾਈ ਨੂੰ ਦਿਲਚਸਪ ਅਤੇ ਆਸਾਨ ਬਣਾ ਰਹੀਆਂ ਹਨ | ਇੱਕੋ ਸਮੇਂ ਕਈ ਵਿਦਿਆਰਥੀ ਬੋਰਡ 'ਤੇ ਕੰਮ ਕਰ ਸਕਦੇ ਹਨ | ਇਸ ਨਾਲ ਗਰੁੱਪ ਐਕਟੀਵਿਟੀ ਅਤੇ ਟੀਮ ਵਰਕ ਨੂੰ ਉਤਸ਼ਾਹ ਮਿਲਦਾ ਹੈ |
ਕਲਾਊਡ ਸਿੰਕਿੰਗ ਤਕਨਾਲੋਜੀ : ਕਲਾਸ ਵਿਚ ਜੋ ਕੁਝ ਵੀ ਪੜ੍ਹਾਇਆ ਜਾਂ ਲਿਖਿਆ ਜਾਂਦਾ ਹੈ, ਉਹ ਸਿੱਧਾ ਕਲਾਊਡ 'ਤੇ ਸੇਵ ਹੋ ਜਾਂਦਾ ਹੈ | ਵਿਦਿਆਰਥੀ ਬਾਅਦ ਵਿਚ ਘਰ ਬੈਠੇ ਆਪਣੇ ਮੋਬਾਈਲ ਜਾਂ ਟੈਬਲੇਟ 'ਤੇ ਉਸ ਪਾਠ ਨੂੰ ਦੁਬਾਰਾ ਦੇਖ ਸਕਦੇ ਹਨ | ਬੱਚਿਆਂ ਦੀਆਂ ਅੱਖਾਂ ਦੀ ਸੁਰੱਖਿਆ ਲਈ ਇਹ ਬੋਰਡ ਖਾਸ 'ਆਈ-ਪ੍ਰੋਟੈਕਸ਼ਨ' ਤਕਨਾਲੋਜੀ ਨਾਲ ਤਿਆਰ ਕੀਤੇ ਗਏ ਹਨ | ਇਸ ਨਾਲ ਲੰਮੇ ਸਮੇਂ ਤੱਕ ਸਕ੍ਰੀਨ ਦੇਖਣ ਦੇ ਬਾਵਜੂਦ ਅੱਖਾਂ 'ਤੇ ਘੱਟ ਪ੍ਰਭਾਵ ਪੈਂਦਾ ਹੈ | ਵੀਡੀਓ, ਐਨੀਮੇਸ਼ਨ ਅਤੇ ਲਾਈਵ ਡੈਮੋ ਰਾਹੀਂ ਪੜ੍ਹਾਈ ਹੋਣ ਕਰਕੇ ਬੱਚਿਆਂ ਦੀ ਦਿਲਚਸਪੀ ਕਾਫ਼ੀ ਵਧ ਰਹੀ ਹੈ |
ਕੀ ਤਕਨਾਲੋਜੀ ਅਧਿਆਪਕਾਂ ਦੀ ਜਗ੍ਹਾ ਲੈ ਲਵੇਗੀ? : ਹੁਣ ਇਹ ਸਵਾਲ ਅਕਸਰ ਲੋਕਾਂ ਦੇ ਮਨ ਵਿਚ ਆਉਂਦਾ ਹੈ ਕਿ ਕੀ ਆਉਣ ਵਾਲੇ ਸਮੇਂ ਵਿਚ ਮਸ਼ੀਨਾਂ ਅਧਿਆਪਕਾਂ ਦੀ ਜਗ੍ਹਾ ਲੈ ਲੈਣਗੀਆਂ? ਪਰ ਸਿੱਖਿਆ ਮਾਹਿਰਾਂ ਦਾ ਮੰਨਣਾ ਹੈ, ਕਿ ਇਹ ਤਕਨਾਲੋਜੀ ਅਧਿਆਪਕਾਂ ਨੂੰ ਹਟਾਉਣ ਲਈ ਨਹੀਂ, ਸਗੋਂ ਉਨ੍ਹਾਂ ਨੂੰ ਹੋਰ ਮਜ਼ਬੂਤ ਬਣਾਉਣ ਲਈ ਤਿਆਰ ਕੀਤੀ ਗਈ ਹੈ | ਹੁਣ ਅਧਿਆਪਕ ਸਿਰਫ ਕਿਤਾਬਾਂ ਪੜ੍ਹਾਉਣ ਵਾਲੇ ਨਹੀਂ ਰਹੇ, ਬਲਕਿ 'ਗਾਈਡ' ਅਤੇ 'ਮੈਂਟਰ' ਵਜੋਂ ਵਿਦਿਆਰਥੀਆਂ ਦੀ ਮਦਦ ਕਰ ਰਹੇ ਹਨ | ਤਕਨਾਲੋਜੀ ਰਾਹੀਂ ਉਹ ਪਾਠ ਨੂੰ ਹੋਰ ਦਿਲਚਸਪ ਅਤੇ ਆਸਾਨ ਬਣਾ ਰਹੇ ਹਨ, ਜਿਸ ਨਾਲ ਵਿਦਿਆਰਥੀਆਂ ਦੀ ਹਾਜ਼ਰੀ ਅਤੇ ਸਿੱਖਣ ਦੀ ਸਮਰੱਥਾ ਦੋਵਾਂ ਵਿਚ ਵਾਧਾ ਹੋਇਆ ਹੈ |
ਭਾਰਤ ਲਈ ਮਹੱਤਤਾ : ਭਾਰਤ ਵਿਚ ਵੀ 'ਡਿਜੀਟਲ ਕਲਾਸਰੂਮ' ਅਤੇ 'ਸਮਾਰਟ ਸਿਟੀ' ਪ੍ਰੋਜੈਕਟਾਂ ਤਹਿਤ ਕਈ ਸਕੂਲਾਂ ਵਿਚ ਸਮਾਰਟ ਬੋਰਡ ਲਗਾਏ ਜਾ ਰਹੇ ਹਨ | ਪਰ ਚੀਨ ਵਾਂਗ ਵੱਡੇ ਪੱਧਰ 'ਤੇ ਇਹ ਤਕਨਾਲੋਜੀ ਅਜੇ ਹਰ ਸਕੂਲ ਤੱਕ ਨਹੀਂ ਪਹੁੰਚੀ | ਸਿੱਖਿਆ ਮਾਹਿਰਾਂ ਅਨੁਸਾਰ, ਜੇ ਭਾਰਤ ਵੀ ਪਿੰਡਾਂ ਅਤੇ ਸਰਕਾਰੀ ਸਕੂਲਾਂ ਵਿਚ ਡਿਜੀਟਲ ਢਾਂਚੇ 'ਤੇ ਵੱਡੇ ਪੱਧਰ 'ਤੇ ਨਿਵੇਸ਼ ਕਰੇ ਤਾਂ ਦੇਸ਼ ਦੇ ਬੱਚਿਆਂ ਨੂੰ ਵਿਸ਼ਵ ਪੱਧਰੀ ਮੁਕਾਬਲਿਆਂ ਲਈ ਤਿਆਰ ਕੀਤਾ ਜਾ ਸਕਦਾ ਹੈ |
ਭਵਿੱਖ ਦਾ ਕਲਾਸਰੂਮ : ਆਉਣ ਵਾਲੇ ਸਮੇਂ ਵਿਚ ਇਹ ਸਮਾਰਟ ਬੋਰਡ ਹੋਰ ਵੀ ਅਧੁਨਿਕ ਬਣਨ ਵਾਲੇ ਹਨ | ਇਨ੍ਹਾਂ ਵਿਚ ਆਰਟੀਫ਼ਿਸ਼ਲ ਇੰਟੈਲੀਜੈਂਸ ਭਾਵ ਮਸਨੂਈ ਸਿਆਣਪ (ਏ.ਆਈ.) ਨੂੰ ਸ਼ਾਮਿਲ ਕੀਤਾ ਜਾ ਰਿਹਾ ਹੈ, ਜਿਸ ਨਾਲ ਬੋਰਡ ਖੁਦ ਪਛਾਣ ਕਰ ਸਕੇਗਾ ਕਿ ਕਲਾਸ ਦਾ ਕਿਹੜਾ ਵਿਦਿਆਰਥੀ ਕਿਸ ਵਿਸ਼ੇ ਵਿਚ ਕਮਜ਼ੋਰ ਹੈ ਤੇ ਏ.ਆਈ. ਆਧਾਰਿਤ ਸਿਸਟਮ ਅਧਿਆਪਕਾਂ ਨੂੰ ਇਹ ਵੀ ਦੱਸੇਗਾ ਕਿ ਕਿਸ ਬੱਚੇ ਨੂੰ ਕਿਹੜੇ ਢੰਗ ਨਾਲ ਪੜ੍ਹਾਉਣ ਦੀ ਲੋੜ ਹੈ, ਤਾਂ ਜੋ ਉਹ ਵਿਸ਼ੇ ਨੂੰ ਵਧੀਆ ਤਰੀਕੇ ਨਾਲ ਸਮਝ ਸਕੇ | ਚੀਨ ਦਾ ਇਹ ਨਵਾਂ ਸਿੱਖਿਆ ਮਾਡਲ ਦਰਸਾਉਂਦਾ ਹੈ ਕਿ ਭਵਿੱਖ ਦੀ ਪੜ੍ਹਾਈ ਸਿਰਫ ਕਿਤਾਬਾਂ ਤੱਕ ਸੀਮਤ ਨਹੀਂ ਰਹੇਗੀ, ਬਲਕਿ ਤਕਨਾਲੋਜੀ, ਏ.ਆਈ. ਅਤੇ ਇੰਟਰ ਐਕਟਿਵ ਲਰਨਿੰਗ ਨਾਲ ਮਿਲ ਕੇ ਇਕ ਨਵਾਂ ਯੁੱਗ ਤਿਆਰ ਕਰੇਗੀ |

-ਮੋਬਾਈਲ : 98729-78781

Ad Position 22
No active advertisement
ਪਿਛਲੀ ਖ਼ਬਰ ਗ਼ਜ਼ਲ, ਠੁਮਰੀ, ਦਾਦਰਾ ਅਤੇ ਸ਼ਾਸਤਰੀ ਗਾਇਕਾ ਬੇਗ਼ਮ ਅਖ਼ਤਰ <br/> ਅਗਲੀ ਖ਼ਬਰ Akali Worker Arrested l Breaking News l ਅਕਾਲੀ ਆਗੂ ਜਸਕਰਨਜੀਤ ਸਿੰਘ ਦਿਓਲ ਗ੍ਰਿਫ਼ਤਾਰ
Ad Position 24
No active advertisement