(ਲੜੀ ਜੋੜਨ ਲਈ ਪਿਛਲੇ ਐਤਵਾਰ ਦਾ ਅੰਕ ਦੇਖੋ)
ਫੁੱਟਬਾਲ ਦੀ ਦੁਨੀਆ ਦੀ ਇਹ ਮਧੂ ਮੱਖੀ (ਕ੍ਰਿਸਟੀਆਨੋ ਰੋਨਾਲਡੋ) ਇਕੱਲੇ ਫੁੱਟਬਾਲ ਕਰਕੇ ਹੀ ਦੁਨੀਆ ਭਰ ਵਿਚ ਨਹੀਂ ਜਾਣੀ ਜਾਂਦੀ ਸਗੋਂ 1th&etes 7one 7ood ਨਾਮੀਂ ਸੰਸਥਾ ਅਨੁਸਾਰ ਕ੍ਰਿਸਟੀਆਨੋ ਰੋਨਾਲਡੋ ਲੋੜਵੰਦਾਂ ਦੀ ਮਦਦ ਕਰਨ ਵਿਚ ਵੀ ਦੁਨੀਆ ਭਰ ਦੇ ਖਿਡਾਰੀਆਂ ਵਿਚ ਸਭ ਤੋਂ ਅੱਗੇ ਹੈ। ਕਾਮਯਾਬੀ ਦੀ ਇਸ ਮੰਜ਼ਿਲ 'ਤੇ ਪਹੁੰਚਣ 'ਤੇ ਸਭ ਤੋਂ ਪਹਿਲਾਂ ਕ੍ਰਿਸਟੀਆਨੋ ਰੋਨਾਲਡੋ ਨੇ ਹੇਡਨਾ ਨਾਂਅ ਦੀ ਉਸ ਔਰਤ ਨੂੰ ਯਾਦ ਕੀਤਾ, ਜੋ ਬਚਪਨ ਵਿਚ ਉਸ ਨੂੰ ਮੈਕਡਾਨਲਡ ਤੋਂ ਬਚੇ ਹੋਏ ਬਰਗਰ ਦਿਆ ਕਰਦੀ ਸੀ। ਹੇਡਨਾ ਦਾ ਸ਼ੁਕਰਗੁਜ਼ਾਰ ਹੁੰਦੇ ਹੋਏ ਰੋਨਾਲਡੋ ਨੇ ਸੋਹਣਿਆਂ ਤੋਂ ਸੋਹਣਾ ਹੋਟਲ ਖਰੀਦ ਕੇ ਦਾਨ ਵਜੋਂ ਉਸਨੂੰ ਦੇ ਦਿੱਤਾ। ਲੋੜਵੰਦਾਂ ਨੂੰ ਦਾਨ ਕਰਨ ਦੇ ਮਾਮਲੇ ਵਿਚ ਕ੍ਰਿਸਟੀਆਨੋ ਰੋਨਾਲਡੋ ਅਜਿਹਾ ਖਿਡਾਰੀ ਹੈ ਜੋ ਸੇਰੇਨਾ ਵਿਲੀਅਮਜ਼ ਅਤੇ ਜੌਹਨ ਸੀਨਾ ਵਰਗੇ ਸੁਪਰ ਸਟਾਰਾਂ ਨੂੰ ਕਿਤੇ ਪਿੱਛੇ ਛੱਡ ਗਿਆ ਹੈ। ਕ੍ਰਿਸਟੀਆਨੋ ਰੋਨਾਲਡੋ ਹੁਣ ਤੱਕ 10 ਮਿਲੀਅਨ ਯੂਰੋ (ਇਕ ਅਰਬ ਤੋਂ ਵੱਧ ਰੁਪਏ) ਲੋੜਵੰਦਾਂ ਨੂੰ ਦਾਨ ਵਜੋਂ ਵੰਡ ਚੁੱਕਾ ਹੈ। ਦਾਨ ਕਰਨ ਦੇ ਮਾਮਲੇ ਵਿਚ ਰੋਨਾਲਡੋ ਬੱਚਿਆਂ ਦੀ ਸਿਹਤ, ਸਿੱਖਿਆ, ਆਫ਼ਤ ਰਾਹਤ ਅਤੇ ਵਾਤਾਵਰਨ ਸੁਰੱਖਿਆ ਵਰਗੇ ਖੇਤਰ ਸ਼ਮਿਲ ਹਨ। ਉਹ ਅਕਸਰ ਕਹਿੰਦਾ ਹੈ ਕਿ ਸਮੇਂ ਦੇ ਨਾਲ ਟ੍ਰਾਫ਼ੀਆਂ ਦੀ ਚਮਕ ਫਿੱਕੀ ਪੈ ਜਾਦੀ ਹੈ, ਪਰ ਦਾਨਸ਼ੀਲਤਾ ਹਮੇਸ਼ਾ ਚਮਕਦੀ-ਦਮਕਦੀ ਰਹਿੰਦੀ ਹੈ। ਦਾਨ ਕਰਦਿਆਂ ਰੋਨਾਲਡੋ ਅੰਤਰਰਾਸ਼ਟਰੀ ਪੱਧਰ 'ਤੇ ਸੰਸਥਾਵਾਂ ਨਾਲ ਜੁੜਿਆ ਹੋਇਆ ਹੈ। ਬੱਚਿਆਂ ਦੇ ਅਧਿਕਾਰਾਂ ਲਈ ਉਹ '©9356 ਦਾ ਵਿਸ਼ਵ ਪੱਧਰੀ ਅੰਬੈਸਡਰ ਹੁੰਦੇ ਹੋਏ ਅਕਸਰ ਆਫ਼ਤ ਪੈ ਜਾਣ 'ਤੇ ਜਾਂ ਸਿੱਖਿਆ ਅਤੇ ਸਿਹਤ ਸੇਵਾਵਾਂ ਲਈ ਦਾਨ ਕਰਦਾ ਰਿਹਾ ਹੈ। 2011 ਵਿਚ ਆਪਣੇ ਯੂਰਪੀਅਨ ਗੋਲਡਨ ਬੂਟ ਦੀ ਨਿਲਾਮੀ ਕਰਨ ਉਪਰੰਤ ਪ੍ਰਾਪਤ ਕੀਤੇ 1.5 ਮਿਲੀਅਨ ਯੂਰੋ (16 ਕਰੋੜ ਰੁਪਏ ਤੋਂ ਵੱਧ) ਗਾਜ਼ਾ ਦੇ ਬੱਚਿਆਂ ਵਾਸਤੇ ਸਕੂਲ ਬਣਾਉਣ ਲਈ ਦਾਨ ਕਰ ਦਿੱਤੇ। ਇਸੇ ਤਰ੍ਹਾਂ Save "he 3h}&dren ਦਾ ਉਹ 2013 ਤੋਂ ਗਲੋਬਲ ਅੰਬੈਸਡਰ ਹੈ ਅਤੇ ਬੱਚਿਆਂ ਵਿਚ ਭੁੱਖਮਰੀ ਅਤੇ ਮੋਟਾਪੇ ਵਿਰੁੱਧ ਮੁਹਿੰਮਾਂ ਵਿਚ ਸ਼ਾਮਿਲ ਰਹਿੰਦਾ ਹੈ ਅਤੇ ਐਮਰਜੈਂਸੀ ਹਾਲਤਾਂ ਲਈ ਆਰਥਿਕ ਸਹਿਯੋਗ ਦਿੰਦਾ ਰਹਿੰਦਾ ਹੈ।
$ake 1 W}sh ਫਾਊਂਡੇਸ਼ਨ ਦੇ ਨਾਂਅ ਅਨੁਸਾਰ ਬੱਚਿਆਂ ਦੀ ਇੱਛਾ (W}sh) ਪੂਰੀ ਕਰਦਿਆਂ ਰੋਨਾਲਡੋ ਬੱਚੇ ਜੋ ਮੰਗਦੇ ਹਨ, ਉਹ ਇਕ ਜਾਦੂਗਰ ਦੀ ਤਰ੍ਹਾਂ ਤੁਰੰਤ ਹਾਜ਼ਰ ਕਰ ਦਿੰਦਾ ਹੈ। ਬੈਲਨ ਡੀ 'ਓਰ ਟਰਾਫੀ ਜੋ ਰੋਨਾਲਡੋ ਨੇ 2013 ਵਿਚ ਜਿੱਤੀ ਸੀ 2017 ਵਿਚ ਜਦ ਇਸ ਟਰਾਫ਼ੀ ਦੀ ਨਿਲਾਮੀ ਹੋਈ ਤਾਂ ਇਸ ਤੋਂ ਉਸਨੂੰ 6,00,000 ਪੌਂਡ (ਤਕਰੀਬਨ 7 ਕਰੋੜ ਰੁਪਏ) ਪ੍ਰਾਪਤ ਹੋਏ ਜੋ ਰੋਨਾਲਡੋ ਨੇ $ake 1 W}sh ਫਾਊਂਡੇਸ਼ਨ ਨੂੰ ਬੱਚਿਆਂ ਦੇ ਇਲਾਜ ਵਾਸਤੇ ਦਾਨ ਕਰ ਦਿੱਤੇ। ਇਸੇ ਤਰ੍ਹਾਂ Wor&d V}s}on ਨਾਂਅ ਦੀ ਸੰਸਥਾ ਕ੍ਰਿਸਟੀਆਨੋ ਰੋਨਲਡੋ ਦੇ ਵੱਡੇ ਸਹਿਯੋਗ ਸਦਕਾ ਵਿਸ਼ਵ ਪੱਧਰ 'ਤੇ ਬੱਚਿਆਂ ਦੀ ਸਿੱਖਿਆ ਅਤੇ ਸਿਹਤ ਲਈ ਸਹਾਇਤਾ ਪ੍ਰਦਾਨ ਕਰਵਾਉਂਦੀ ਹੈ। ਉਪਰੋਕਤ ਤੋਂ ਇਲਾਵਾ ਕ੍ਰਿਸਟੀਆਨੋ ਰੋਨਾਲਡੋ '੧੧ 6or 8ea&th' ਦੇ ਗਲੋਬਲ ਅੰਬੈਸਡਰ ਵਜੋਂ ਭੂਮਿਕਾ ਨਿਭਾਈ ਹੈ। '੧੧ 6or 8ea&th' ਪ੍ਰੋਗਾਰਮ ਫੀਫਾ ਦੇ ਮੈਡੀਕਲ ਅਫ਼ਸਰਾਂ ਵਲੋਂ ਤਿਆਰ ਕੀਤਾ ਗਿਆ ਹੈ ਜਿਸ ਵਿਚ ਫੁੱਟਬਾਲ ਦੇ ਗਿਆਰਾਂ ਹੁਨਰਾਂ (ਡ੍ਰਿਬਲਿੰਗ, ਪਾਸਿੰਗ ਆਦਿ) ਨੂੰ ਗਿਆਰਾਂ ਸਿਹਤ ਸੰਦੇਸ਼ਾਂ ਨਾਲ ਜੋੜਿਆ ਗਿਆ ਜੋ ਬੱਚਿਆ ਨੂੰ ਐੱਚ. ਆਈ. ਵੀ., ਮਲੇਰੀਆ, ਸ਼ੂਗਰ, ਮੋਟਾਪਾ ਅਤੇ ਨਸ਼ੇ ਵਰਗੇ ਪ੍ਰਭਾਵਾਂ ਬਾਰੇ ਸਿੱਖਿਅਤ ਕਰਦੇ ਹਨ। '੧੧ 6or 8ea&th' ਵਿਚ ਰੋਨਾਲਡੋ ਸਮੇਤ ਦੁਨੀਆ ਦੇ ਗਿਆਰਾਂ ਦਿੱਗਜ ਖਿਡਾਰੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।
ਇਕੱਲਾ ਪੈਸਾ ਹੀ ਨਹੀਂ ਕ੍ਰਿਸਟੀਆਨੋ ਰੋਨਾਲਡੋ ਨਿਯਮਾਂ ਅਨੁਸਾਰ ਖੂਨਦਾਨ ਕਰਨ ਦੀ ਲੜੀ ਵੀ ਕਦੇ ਟੁੱਟਣ ਨਹੀਂ ਦਿੰਦੇ। ਇੱਥੇ ਹੀ ਬੱਸ ਨਹੀਂ ਰੋਨਾਲਡੋ ਨੇ ਆਪਣੇ ਸਾਥੀ ਖਿਡਾਰੀ ਕਾਰਲੋਸ ਮਾਰਟਿਨਸ ਦੇ ਪੁੱਤਰ ਦੀ ਜਾਨ ਬਚਾਉਣ ਲਈ ਆਪਣਾ ਬੋਨ ਮੈਰੋ (2one $errow) ਦਾਨ ਕਰਨ ਤੋਂ ਵੀ ਗੁਰੇਜ਼ ਨਹੀਂ ਕੀਤਾ ਅਤੇ ਅਜਿਹੇ ਦਾਨ ਲਈ ਲਗਾਤਾਰ ਲੋਕਾਂ ਨੂੰ ਪ੍ਰੇਰਿਤ ਕਰਦੇ ਆ ਰਹੇ ਹਨ ਤਾਂ ਜੋ ਕਿਸੇ ਦੀ ਕੀਮਤੀ ਜਾਨ ਬਚਾਈ ਜਾ ਸਕੇ। ਇਸੇ ਤਰ੍ਹਾਂ 2014 ਵਿਚ ਜਦ ਇਕ ਪਰਿਵਾਰ ਨੇ ਰੋਨਾਲਡੋ ਤੋਂ ਉਸ ਦੁਆਰਾ ਵਰਤੇ ਹੋਏ ਟੀ-ਸ਼ਰਟ ਅਤੇ ਬੂਟਾਂ ਦੇ ਜੋੜੇ ਦੀ ਮੰਗ ਕੀਤੀ ਤਾਂ ਜੋ ਉਹ ਇਸ ਸਭ ਨੂੰ ਨਿਲਾਮ ਕਰ ਕੇ ਆਪਣੇ 10 ਮਹੀਨੇ ਦੇ ਬੱਚੇ ਦੇ ਦਿਮਾਗ ਦਾ ਆਪਰੇਸ਼ਨ ਕਰਵਾ ਸਕਣ ਤਾਂ ਮਹਾਨ ਕ੍ਰਿਸਟੀਆਨੋ ਰੋਨਾਲਡੋ ਨੇ ਇਸ ਪਰਿਵਾਰ ਨੂੰ ਸਿਰਫ ਆਪਣੀ ਟੀ-ਸ਼ਰਟ ਅਤੇ ਬੂਟ ਹੀ ਨਹੀਂ ਦਿੱਤੇ ਸਗੋਂ ਬੱਚੇ ਦੇ ਇਲਾਜ 'ਤੇ ਆਇਆ ਸਾਰਾ ਖਰਚ 83000 ਡਾਲਰ (ਤਕਰੀਬਨ 76 ਲੱਖ ਰੁਪਏ) ਆਪਣੇ ਜ਼ਿੰਮੇ ਲੈ ਲਿਆ।
ਨਵੀਂ ਪੀੜ੍ਹੀ ਭਾਵੇਂ ਕਿ 3R-੭ ਬ੍ਰਾਂਡ ਨੂੰ ਕ੍ਰਿਸਟੀਆਨੋ ਰੋਨਾਲਡੋ ਦੇ ਉੱਪ ਨਾਂਅ ਵਜੋਂ ਜਾਣਦੀ ਹੈ ਪਰ ਸੱਚ ਤਾਂ ਇਹ ਹੈ ਕਿ ਅੱਜ 3R-੭ ਅਰਬਾਂ ਡਾਲਰ ਦੇ ਵਪਾਰਕ ਸਾਮਰਾਜ ਵਜੋਂ ਦੁਨੀਆ ਦਾ ਸਭ ਤੋਂ ਸ਼ਕਤੀਸ਼ਾਲੀ ਅਤੇ ਮਹਿੰਗਾ 'ਪਰਸਨਲ ਬ੍ਰਾਂਡ' ਬਣ ਚੁੱਕਾ ਹੈ। 3R-੭ ਬ੍ਰੈਂਡ ਪ੍ਰਾਹੁਣਾਚਾਰੀ, ਫ਼ੈਸ਼ਨ, ਸੁੰਦਰਤਾ, ਸਿਹਤ ਅਤੇ ਐਕਸੈਸਰੀਜ਼ ਦੀ ਦੁਨੀਆ ਤੱਕ ਪੈਰ ਪਸਾਰ ਚੁੱਕੀ ਹੈ। ਸੋਸ਼ਲ ਮੀਡੀਆ 'ਤੇ ਦੁਨੀਆ ਭਰ ਵਿਚ ਸਭ ਤੋਂ ਵੱਧ (600 ਮਿਲੀਅਨ ਤੋਂ ਵੱਧ) ਫ਼ਾਲੋਅਰਜ਼ ਕਮਾਉਣ ਵਾਲਾ ਬ੍ਰਾਂਡ ਵੀ 3R-੭ ਹੀ ਹੈ। 3R-੭ ਦਾ ਨਾਂਅ-ਕਰਨ ਸਰ ਐਲੈਕਸ ਫਰਗੂਸਨ ਦੇ ਹੱਥੋਂ ਉਸ ਵੇਲੇ ਹੋਇਆ ਸੀ ਜਦੋਂ 'ਮੈਨਚੈਸਟਰ ਯੂਨਾਈਟਿਡ ਫੁੱਟਬਾਲ ਕਲੱਬ' ਵਿਚ 28 ਨੰਬਰ ਜਰਸੀ ਪਹਿਨਣ ਲਈ ਅੜੇ ਹੋਏ ਕ੍ਰਿਸਟੀਆਨੋ ਰੋਨਾਲਡੋ ਨੂੰ ਪਾਰਖੂ ਨਜ਼ਰ ਦੇ ਧਨੀ ਸਰ ਫਰਗੂਸਨ ਨੇ 7 ਨੰਬਰ ਜਰਸੀ ਪਹਿਨਣ ਲਈ ਮਨਾਇਆ। ਇਸ ਤਰ੍ਹਾਂ 3R-੭ ਬ੍ਰਾਂਡ (3-ਕ੍ਰਿਸਟੀਆਨੋ, R-ਰੋਨਾਲਡੋ ਅਤੇ ੭ ਰੋਨਾਲਡੋ ਦੇ ਮਨਭਾਉਂਦਾ ਜਰਸੀ ਨੰਬਰ) ਦਾ ਨਾਮ-ਕਰਨ ਹੋਇਆ।
(ਬਾਕੀ ਅਗਲੇ ਐਤਵਾਰ ਦੇ ਅੰਕ 'ਚ)
ਮੋਬਾਈਲ : 98154-61875
ਮਿਹਨਤ, ਜਜ਼ਬੇ ਅਤੇ ਇਨਸਾਨੀਅਤ ਦੀ ਮਿਸਾਲ ਕ੍ਰਿਸਟੀਆਨੋ ਰੋਨਾਲਡੋ
ਅਜੀਤ ਡੈਸਕ
28-06-2026