02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਆਸਟ੍ਰੇਲੀਆ ਵਿਚ ਭਾਰਤੀ ਵੀਜ਼ਾ ਸੇਵਾਵਾਂ ਰੁਕਣ ਦੀ ਸੰਭਾਵਨਾ

Ad Position 21
No active advertisement
ਅਜੀਤ ਡੈਸਕ 01-07-2026
ਮੈਲਬੋਰਨ, 30 ਜੂਨ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟ੍ਰੇਲੀਆ ਵਿਚ ਰਹਿੰਦੇ ਭਾਰਤੀ ਭਾਈਚਾਰੇ ਅਤੇ ਭਾਰਤ ਜਾਣ ਦੇ ਇੱਛੁਕ ਵਿਦੇਸ਼ੀ ਨਾਗਰਿਕਾਂ ਲਈ ਇਕ ਅਹਿਮ ਖ਼ਬਰ ਸਾਹਮਣੇ ਆਈ ਹੈ।ਜਾਣਕਾਰੀ ਅਨੁਸਾਰ ਵੀ.ਐਫ.ਐਸ. ਗਲੋਬਲ ਰਾਹੀਂ ਚਲਾਈਆਂ ਜਾ ਰਹੀਆਂ ਭਾਰਤ ਦੀਆਂ ਵੀਜ਼ਾ, ਪਾਸਪੋਰਟ ਅਤੇ ਕੌਂਸਲਰ ਸੇਵਾਵਾਂ 1 ਜੁਲਾਈ 2026 ਤੋਂ ਅਗਲੇ ਹੁਕਮਾਂ ਤੱਕ ਬੰਦ ਹੋ ਸਕਦੀਆਂ ਹਨ। ਇਹ ਸਥਿਤੀ ਭਾਰਤ ਦੇ ਵਿਦੇਸ਼ ਮੰਤਰਾਲੇ ਅਤੇ ਵੀ .ਐਫ.ਐਸ. ਗਲੋਬਲ ਦਰਮਿਆਨ ਨਵੇਂ ਠੇਕੇ ਨੂੰ ਲੈ ਕੇ ਪੈਦਾ ਹੋਈ ਅਨਿਸ਼ਚਿਤਤਾ ਨਾਲ ਜੁੜੀ ਹੋਈ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਭਾਰਤ ਦੀ ਇਕ ਅਦਾਲਤ ਵਲੋਂ ਦਿੱਤੇ ਗਏ ਹੁਕਮ ਕਾਰਨ ਆਸਟ੍ਰੇਲੀਆ ਵਿਚ ਕੌਂਸਲਰ, ਪਾਸਪੋਰਟ ਅਤੇ ਵੀਜ਼ਾ ਸੇਵਾਵਾਂ ਨਾਲ ਸੰਬੰਧਿਤ ਨਵੇਂ ਠੇਕੇ ਦੀ ਪ੍ਰਕਿਰਿਆ ਪ੍ਰਭਾਵਿਤ ਹੋਈ ਹੈ। ਭਾਵੇਂ ਇਸ ਸੰਬੰਧੀ ਹਾਲੇ ਤੱਕ ਕੋਈ ਵਿਸਥਾਰਪੂਰਵਕ ਸਰਕਾਰੀ ਐਲਾਨ ਜਾਰੀ ਨਹੀਂ ਕੀਤਾ ਗਿਆ ਪਰ ਸੇਵਾਵਾਂ ਵਿਚ ਵਿਘਨ ਪੈਣ ਦੀਆਂ ਖ਼ਬਰਾਂ ਕਾਰਨ ਅਰਜ਼ੀਕਾਰਾਂ ਵਿਚ ਚਿੰਤਾ ਦਾ ਮਾਹੌਲ ਹੈ। ਜੇਕਰ ਸੇਵਾਵਾਂ ਮੁਅੱਤਲ ਹੁੰਦੀਆਂ ਹਨ ਤਾਂ ਇਸ ਦਾ ਪ੍ਰਭਾਵ ਉਨ੍ਹਾਂ ਲੋਕਾਂ ’ਤੇ ਪਵੇਗਾ, ਜਿਨ੍ਹਾਂ ਨੇ ਭਾਰਤੀ ਵੀਜ਼ੇ ਲਈ ਅਰਜ਼ੀਆਂ ਦਿੱਤੀਆਂ ਹੋਈਆਂ ਹਨ, ਜਿਨ੍ਹਾਂ ਦੀਆਂ ਪਹਿਲਾਂ ਤੋਂ ਮੁਲਾਕਾਤਾਂ ਨਿਰਧਾਰਤ ਹਨ ਜਾਂ ਜਿਨ੍ਹਾਂ ਦੀਆਂ ਅਰਜ਼ੀਆਂ ਵਿਚਾਰ ਅਧੀਨ ਹਨ।
Ad Position 22
No active advertisement
ਪਿਛਲੀ ਖ਼ਬਰ ਨਿਊਯਾਰਕ, ਨਿਊਜਰਸੀ ਤੇ ਪੈਨਸਿਲਵੇਨੀਆ ਵਿਚ ਗਰਮੀ ਦਾ ਕਹਿਰ, ਲੋਕ ਹੋਏ ਬੇਹਾਲ ਅਗਲੀ ਖ਼ਬਰ ਨਿਰਮਲ ਸਹਿਗਲ ਇੰਗਲੈਂਡ ਵਿਚ ‘ਪੋਂਟਲੈਂਡ ਟਾਊਨ ਕੌਂਸਲ’ ਦੀ ਪਹਿਲੀ ਪੰਜਾਬੀ ਤੇ ਭਾਰਤੀ ਮੂਲ ਦੀ ਮੇਅਰ ਬਣੀ
Ad Position 24
No active advertisement