02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਗਲਾਸਗੋ ’ਚ ਫ਼ਿਲਮ ਦੀ ਸ਼ੂਟਿੰਗ ਕਰਦੇ ਨਜ਼ਰ ਆਏ ਕਪਿਲ ਸ਼ਰਮਾ

Ad Position 21
No active advertisement
ਅਜੀਤ ਡੈਸਕ 03-07-2026
ਗਲਾਸਗੋ, 2 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ਦਾ ਸਭ ਤੋਂ ਵੱਡਾ ਸ਼ਹਿਰ ਗਲਾਸਗੋ ਇਨ੍ਹੀਂ ਦਿਨੀਂ ਬਾਲੀਵੁੱਡ ਫਿਲਮਾਂ ਦੀ ਸ਼ੂਟਿੰਗ ਦਾ ਕੇਂਦਰ ਬਣਿਆ ਹੋਇਆ ਹੈ। ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਤੇ ਪ੍ਰਸਿੱਧ ਥਾਵਾਂ ’ਤੇ ਫਿਲਮ ਦੀ ਸ਼ੂਟਿੰਗ ਦੌਰਾਨ ਬਾਲੀਵੁੱਡ ਦੇ ਕਈ ਮਸ਼ਹੂਰ ਸਿਤਾਰੇ ਦੇਖੇ ਗਏ। ਇਕ ਫਿਲਮ ਦੀ ਸ਼ੂਟਿੰਗ ਦੌਰਾਨ ਮਸ਼ਹੂਰ ਕਾਮੇਡੀਅਨ ਅਤੇ ਅਦਾਕਾਰ ਕਪਿਲ ਸ਼ਰਮਾ, ਅਭਿਨੇਤਰੀ ਰਵੀਨਾ ਟੰਡਨ, ਅਦਾਕਾਰ ਮਨੀਸ਼ ਪੌਲ, ਗੁਲਸ਼ਨ ਦੇਵੈਆ ਹੋਰ ਕਈ ਕਲਾਕਾਰ ਗਲਾਸਗੋ ’ਚ ਵੇਖੇ ਗਏ। ਇਸ ਫਿਲਮ ਵਿੱਚ ਕਪਿਲ ਸ਼ਰਮਾ ਦੇ ਨਾਲ ਰਵੀਨਾ ਟੰਡਨ ਤੇ ਗੁਲਸ਼ਨ ਦੇਵੈਆ ਵੀ ਅਹਿਮ ਭੂਮਿਕਾਵਾਂ ਨਿਭਾ ਰਹੇ ਹਨ। ਸਿਤਾਰਿਆਂ ਦੀ ਇਕ ਝਲਕ ਪਾਉਣ ਲਈ ਵੱਡੀ ਗਿਣਤੀ ਵਿਚ ਪ੍ਰਸ਼ੰਸਕ ਸ਼ੂਟਿੰਗ ਵਾਲੀਆਂ ਥਾਵਾਂ ’ਤੇ ਪਹੁੰਚੇ ਤੇ ਉਨ੍ਹਾਂ ਨਾਲ ਤਸਵੀਰਾਂ ਵੀ ਖਿੱਚਵਾਈਆਂ। ਜਾਣਕਾਰੀ ਮੁਤਾਬਕ ਇਹ ਸ਼ੂਟਿੰਗ ਕਪਿਲ ਸ਼ਰਮਾ ਦੀ ਨਵੀਂ ਫਿਲਮ ਲਈ ਕੀਤੀ ਜਾ ਰਹੀ ਹੈ। ਗਲਾਸਗੋ ਦੀਆਂ ਇਤਿਹਾਸਕ ਇਮਾਰਤਾਂ, ਖੂਬਸੂਰਤ ਗਲੀਆਂ ਤੇ ਯੂਰਪੀ ਅੰਦਾਜ਼ ਦੀ ਵਾਸਤੁਕਲਾ ਕਾਰਨ ਇਹ ਸ਼ਹਿਰ ਅੰਤਰਰਾਸ਼ਟਰੀ ਫਿਲਮ ਨਿਰਮਾਤਾਵਾਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਕਈ ਹਾਲੀਵੁੱਡ ਅਤੇ ਬਾਲੀਵੁੱਡ ਪ੍ਰੋਜੈਕਟਾਂ ਦੀ ਸ਼ੂਟਿੰਗ ਇੱਥੇ ਹੋ ਚੁੱਕੀ ਹੈ।
Ad Position 22
No active advertisement
ਪਿਛਲੀ ਖ਼ਬਰ ਸ਼ਾਹਰੁਖ ਖ਼ਾਨ ਨੇ ਅਮਰੀਕਾ ’ਚ ਬਣਾਇਆ ਆਪਣਾ ਕ੍ਰਿਕਟ ਸਟੇਡੀਅਮ ਅਗਲੀ ਖ਼ਬਰ ਮੈਂ ਕਲਾਕਾਰ ਹਾਂ, ਨੇਤਾ ਨਹੀਂ-ਦਿਲਜੀਤ ਦੋਸਾਂਝ
Ad Position 24
No active advertisement