02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 175 ਸਾਲ ਪੁਰਾਤਨ ਸਰੂਪ ਸੰਗਤ ਦਰਸ਼ਨ ਲਈ ਗਲਾਸਗੋ ਲਿਆਂਦਾ ਜਾਵੇਗਾ

Ad Position 21
No active advertisement
ਅਜੀਤ ਡੈਸਕ 03-07-2026
ਗਲਾਸਗੋ, 2 ਜੁਲਾਈ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਸਕਾਟਲੈਂਡ ’ਚ ਭਾਰਤੀ ਕੌਂਸਲੇਟ ਦੇ ਅਧਿਕਾਰੀਆਂ ਤੇ ਗਲਾਸਗੋ ਦੇ ਗੁਰਦੁਆਰਾ ਪ੍ਰਬੰਧਕਾਂ, ਸਿੱਖ ਸੰਜੋਗ ਸੰਸਥਾ ਦੀ ਸ੍ਰੀਮਤੀ ਤ੍ਰਿਸ਼ਨਾ ਸਿੰਘ ਨੇ ਐਡਨਬਰਾ ਯੂਨੀਵਰਸਿਟੀ ਦੇ ਅਧਿਕਾਰੀਆਂ ਨਾਲ ਇਕ ਤਾਲਮੇਲ ਮੀਟਿੰਗ ਕਰਕੇ 300 ਸਾਲ ਪੁਰਾਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੁਰਲੱਭ ਹੱਥ-ਲਿਖਤ ਪੁਰਾਤਨ ਸਰੂਪ ਦੇ ਗਲਾਸਗੋ ਦੇ ਸੈਂਟਰਲ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਲਈ ਦਰਸ਼ਨਾਂ ਸਬੰਧੀ ਪ੍ਰਬੰਧਾਂ ’ਤੇ ਵਿਚਾਰ-ਵਟਾਂਦਰਾ ਕੀਤਾ। ਸੈਂਟਰਲ ਗੁਰਦੁਆਰਾ ਸਾਹਿਬ ਗਲਾਸਗੋ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਚੌਧਰੀ ਨੇ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਸਰੂਪ ਸੰਗਤਾਂ ਦੇ ਦਰਸ਼ਨਾਂ ਲਈ ਅਗਸਤ ਦੇ ਪਹਿਲੇ ਹਫਤੇ ਗਲਾਸਗੋ ਦੇ ਗੁਰਦੁਆਰਾ ਸਾਹਿਬ ਵਿੱਚ ਲਿਆਂਦਾ ਜਾਵੇਗਾ। ਇਹ ਪਾਵਨ ਸਰੂਪ 2020 ’ਚ ਐਡਿਨਬਰਾ ਯੂਨੀਵਰਸਿਟੀ ਦੇ ਪੁਰਾਲੇਖਾਂ ਦੀ ਜਾਂਚ ਦੌਰਾਨ ਮਿਲਿਆ ਸੀ। ਮੁੱਢਲੀ ਖੋਜ ਅਨੁਸਾਰ ਇਹ ਸਰੂਪ ਪਹਿਲਾਂ ਪੰਜਾਬ ਦੇ ਮਹਾਰਾਜਾ ਖੜਕ ਸਿੰਘ ਕੋਲ ਸੀ। 1848 ’ਚ ਦੁੱਲੇਵਾਲਾ ਕਿਲ੍ਹੇ ’ਤੇ ਅੰਗਰੇਜ਼ਾਂ ਦੇ ਕਬਜ਼ੇ ਤੋਂ ਬਾਅਦ ਇਸ ਨੂੰ ਇੰਗਲੈਂਡ ਲਿਆਂਦਾ ਗਿਆ ਤੇ ਬਾਅਦ ਵਿਚ ਸਰ ਜੌਨ ਸਪੈਂਸਰ ਲੌਗਿਨ ਵੱਲੋਂ ਐਡਿਨਬਰਾ ਯੂਨੀਵਰਸਿਟੀ ਨੂੰ ਭੇਟ ਕੀਤਾ ਗਿਆ। ਯੂਨੀਵਰਸਿਟੀ ਅਨੁਸਾਰ ਸਰੂਪ ਨਾਲ ਮਿਲੇ 1851 ਦੇ ਰਾਇਲ ਏਸ਼ੀਆਟਿਕ ਸੋਸਾਇਟੀ ਦੇ ਦਸਤਾਵੇਜ਼ ਇਸ ਦੇ ਇਤਿਹਾਸ ਦੀ ਪੁਸ਼ਟੀ ਕਰਦੇ ਹਨ, ਜਦਕਿ ਇਸ ਦੀ ਲਿਖਤ ਵਿਚ ਵਰਤੀ ਸਿਆਹੀ ਵਿਚ ਸੋਨੇ ਦੀ ਮਿਲਾਵਟ ਹੋਣ ਦਾ ਵੀ ਜ਼ਿਕਰ ਮਿਲਦਾ ਹੈ। ਵਿਆਪਕ ਸੰਭਾਲ ਅਤੇ ਬਹਾਲੀ ਤੋਂ ਬਾਅਦ ਇਹ ਸਰੂਪ 175 ਸਾਲਾਂ ਵਿਚ ਪਹਿਲੀ ਵਾਰ ਬੀਤੇ ਸਾਲ 16 ਨਵੰਬਰ ਨੂੰ ਕੁਝ ਘੰਟਿਆਂ ਲਈ ਯੂਨੀਵਰਸਿਟੀ ਤੋਂ ਬਾਹਰ ਲਿਆਂਦਾ ਗਿਆ ਸੀ, ਜਿੱਥੇ ਐਡਿਨਬਰਾ ਦੇ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਸਾਹਿਬ ਵਿਖੇ ਸੰਗਤਾਂ ਨੇ ਦਰਸ਼ਨ ਕੀਤੇ। ਹੁਣ ਇਸ ਇਤਿਹਾਸਕ ਧਰੋਹਰ ਦੇ ਗਲਾਸਗੋ ਵਿਖੇ ਵੀ ਦਰਸ਼ਨ ਕਰਵਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਉਪਰਾਲੇ ਨੂੰ ਸਾਂਝੀ ਸਿੱਖ ਵਿਰਾਸਤ ਦੀ ਸੰਭਾਲ ਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਵੱਲ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਮਸ਼ਹੂਰ ਹਸਤੀਆਂ ਦੇ ਯੂਜ਼ਰਨੇਮ ਰਿਜ਼ਰਵ ਹੋਣ ਦੇ ਦਾਅਵੇ ਝੂਠੇ-ਵਟਸਐਪ ਅਗਲੀ ਖ਼ਬਰ ਟਰੰਪ ਪ੍ਰਸ਼ਾਸਨ ਨੇ ਹਾਰਵਰਡ ਦੇ ਵਿਗਿਆਨੀ ਨੂੰ ਉੱਡਣਤਸ਼ਤਰੀ ਜਾਂਚ ਕੌਂਸਲ ਦੀ ਕਮਾਨ ਸੌਂਪੀ
Ad Position 24
No active advertisement