02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਤੱਗੜ ਵਲੋਂ ਪਾਸਲਾ ਨੂੰ ਬਹਿਸ ਦੀ ਚੁਣੌਤੀ

Ad Position 21
No active advertisement
ਅਜੀਤ ਡੈਸਕ 15-06-2026
ਜਲੰਧਰ, 14 ਜੂਨ (ਐੱਮ. ਐੱਸ. ਲੋਹੀਆ)–ਸੀ.ਪੀ.ਆਈ. (ਐੱਮ) ਦੇ ਸੀਨੀਅਰ ਆਗੂ ਅਤੇ ਸੂਬਾ ਕੰਟਰੋਲ ਕਮਿਸ਼ਨ ਦੇ ਚੇਅਰਮੈਨ ਲਹਿੰਬਰ ਸਿੰਘ ਤੱਗੜ ਨੇ ਜਾਰੀ ਕੀਤੇ ਇਕ ਬਿਆਨ 'ਚ ਮੰਗਤ ਰਾਮ ਪਾਸਲਾ ਨੂੰ ਉਨ੍ਹਾਂ ਨਾਲ ਖੁੱਲ੍ਹੀ ਬਹਿਸ ਕਰਨ ਦੀ ਚੁਨੌਤੀ ਦਿੱਤੀ ਹੈ | ਕਾਮਰੇਡ ਤੱਗੜ ਨੇ ਕਿਹਾ ਕਿ ਮੰਗਤ ਰਾਮ ਪਾਸਲਾ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਆਪਣੀਆਂ ਲਿਖਤਾਂ ਅਤੇ ਸੋਸ਼ਲ ਮੀਡੀਆ 'ਚ ਸੀ.ਪੀ.ਆਈ. (ਐੱਮ) ਵਿਰੁੱਧ ਖ਼ਾਸ ਕਰਕੇ ਅੰਤਰਰਾਸ਼ਟਰੀ ਤੌਰ 'ਤੇ ਜਾਣੇ ਜਾਂਦੇ ਭਾਰਤ ਦੇ ਕਮਿਊਨਿਸਟ ਆਗੂ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਵਿਰੁੱਧ 100 ਫ਼ੀਸਦੀ ਝੂਠੀ ਤੇ ਘਟੀਆ ਕਿਸਮ ਦੀ ਇਲਜ਼ਾਮਬਾਜ਼ੀ ਕਰਦਾ ਆ ਰਿਹਾ ਹੈ | ਕਾਮਰੇਡ ਤੱਗੜ ਨੇ ਕਿਹਾ ਕਿ ਉਨ੍ਹਾਂ ਮੰਗਤ ਰਾਮ ਪਾਸਲਾ ਨੂੰ ਆਪਣੀਆਂ ਲਿਖਤਾਂ 'ਚ ਇਹ ਚੁਣੌਤੀ ਵੀ ਦਿੱਤੀ ਸੀ ਕਿ ਉਹ ਜਾਂ ਉਸਦੇ ਨਾਲ ਦਾ ਕੋਈ ਹੋਰ ਮੇਰੇ ਸਵਾਲਾਂ ਦੇ ਉੱਤਰ ਦੇਵੇ | ਉਨ੍ਹਾਂ ਕਿਹਾ ਕਿ ਕਈ ਮਹੀਨੇ ਬੀਤ ਜਾਣ ਦੇ ਬਾਵਜੂਦ ਕਿਸੇ ਵਲੋਂ ਅੱਜ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ | ਇਸ ਲਈ ਉਹ ਮੰਗਤ ਰਾਮ ਪਾਸਲਾ ਨੂੰ ਆਪਣੇ ਨਾਲ ਖੁੱਲ੍ਹੀ ਅਤੇ ਸਿੱਧੀ ਬਹਿਸ ਕਰਨ ਦਾ ਚੁਣੌਤੀ ਦਿੰਦੇ ਹਨ | ਉਨ੍ਹਾਂ ਕਿਹਾ ਕਿ ਮੰਗਤ ਰਾਮ ਪਾਸਲਾ ਜੀ ; ਬਹਿਸ ਲਈ ਸਮਾਂ ਅਤੇ ਸਥਾਨ ਤੁਸੀਂ ਚੁਣੋ ਅਤੇ ਦਸੋ | ਉਨ੍ਹਾਂ ਕਿਹਾ ਕਿ ਉਹ ਹਾਜ਼ਰ ਹੋਣਗੇ ਅਤੇ ਬਹਿਸ ਸੁਣਨ ਲਈ ਸਰੋਤੇ ਅਤੇ ਪੱਤਰਕਾਰ ਵੀ ਬੁਲਾ ਲਏ ਜਾਣ |
Ad Position 22
No active advertisement
ਪਿਛਲੀ ਖ਼ਬਰ ਮੱਕੜ ਵਲੋਂ ਕੈਂਟ ਵਿਧਾਨ ਸਭਾ ਹਲਕੇ ਦੇ ਨਵ-ਨਿਯੁਕਤ ਮੰਡਲ ਪ੍ਰਧਾਨਾਂ ਦਾ ਸਨਮਾਨ <br/> ਅਗਲੀ ਖ਼ਬਰ ਪ੍ਰਲੇਸ ਵਲੋਂ ਤਰਿੰਦਰ ਕੌਰ ਦਾ ਕਵਿਤਾ ਪਾਠ <br/>
Ad Position 24
No active advertisement