02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਮੱਕੜ ਵਲੋਂ ਕੈਂਟ ਵਿਧਾਨ ਸਭਾ ਹਲਕੇ ਦੇ ਨਵ-ਨਿਯੁਕਤ ਮੰਡਲ ਪ੍ਰਧਾਨਾਂ ਦਾ ਸਨਮਾਨ <br/>

Ad Position 21
No active advertisement
ਜਲੰਧਰ ਛਾਉਣੀ ਹਲਕੇ ਦੇ ਨਵ-ਨਿਯੁਕਤ ਮੰਡਲ ਪ੍ਰਧਾਨਾਂ ਨੂੰ ਸਨਮਾਨਿਤ ਕਰਦੇ ਹੋਏ ਭਾਜਪਾ ਦੇ ਸੀਨੀਅਰ ਆਗੂ ਸਰਬਜੀਤ ਸਿੰਘ ਮੱਕੜ | ਅਜੀਤ ਤਸਵੀਰ <br/> 15-06-2026
ਜਲੰਧਰ, 14 ਜੂਨ (ਜਸਪਾਲ ਸਿੰਘ)-ਵਿਧਾਨ ਸਭਾ ਹਲਕਾ ਜਲੰਧਰ ਛਾਉਣੀ ਦੇ ਨਵ ਨਿਯੁਕਤ ਮੰਡਲ ਪ੍ਰਧਾਨਾਂ ਦਾ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਸ. ਮੱਕੜ ਨੇ ਨਵ ਨਿਯੁਕਤ ਮੰਡਲ ਪ੍ਰਧਾਨਾਂ ਨੂੰ ਸਨਮਾਨਿਤ ਕਰਦਿਆਂ ਕਿਹਾ ਕਿ ਜਲੰਧਰ ਛਾਉਣੀ ਹਲਕੇ 'ਚ ਭਾਜਪਾ ਦਾ ਗ੍ਰਾਫ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਹੁਣ ਨਵੀਂ ਟੀਮ ਦੇ ਬਣਨ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ | ਉਨ੍ਹਾਂ ਕਿਹਾ ਕਿ ਨਵੇਂ ਮੰਡਲ ਪ੍ਰਧਾਨਾਂ ਦੀ ਨਿਯੁਕਤੀ ਨਾਲ ਹਲਕੇ ਦੇ ਵਰਕਰਾਂ ਅੰਦਰ ਭਾਰੀ ਜੋਸ਼ ਤੇ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਮੌਕੇ ਸ. ਮੱਕੜ ਨੇ ਸੂਬੇ ਦੀ 'ਆਪ' ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੀ ਸਖਤ ਆਲੋਚਨਾ ਕਰਦਿਆਂ ਦਾਅਵਾ ਕੀਤਾ ਕਿ ਆਉਂਦੀਆਂ 2027 ਦੀਆਂ ਵਿਧਾਨ ਸਭਾ ਚੋਣਾਂ 'ਚ ਪਾਰਟੀ ਸ਼ਾਨਦਾਰ ਪ੍ਰਦਰਸ਼ਨ ਕਰਦੀ ਹੋਈ ਆਪਣੇ ਬਲਬੂਤੇ 'ਤੇ ਸਰਕਾਰ ਬਣਾਏਗੀ | ਇਸ ਮੌਕੇ ਸਨਮਾਨਿਤ ਕੀਤੇ ਗਏ ਨਵ ਨਿਯੁਕਤ ਮੰਡਲ ਪ੍ਰਧਾਨ ਪ੍ਰੋ. ਕੰਵਰ ਸਰਤਾਜ ਸਿੰਘ, ਸ੍ਰੀਮਤੀ ਮਨੀਸ਼ਾ ਜੈਨ, ਸ੍ਰੀਮਤੀ ਦੀਪਾਲੀ ਬਾਗੜੀਆ, ਸ੍ਰੀ ਹਰਵਿੰਦਰ ਭੱਟੀ, ਰਾਜਨ ਮੱਲ੍ਹਣ, ਨਰੇਸ਼ ਵਾਲੀਆ ਤੇ ਜਸਵੰਤ ਜੱਸ ਜੌਹਲ ਨੇ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਤੇ ਖਾਸ ਕਰਕੇ ਸਰਬਜੀਤ ਸਿੰਘ ਮੱਕੜ ਦਾ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਕਿ ਉਹ ਹਲਕੇ 'ਚ ਪਾਰਟੀ ਨੂੰ ਹੇਠਲੇ ਪੱਧਰ ਤੱਕ ਮਜ਼ਬੂਤ ਕਰਨ ਲਈ ਸਰਗਰਮੀ ਨਾਲ ਕੰਮ ਕਰਨਗੇ | ਇਸ ਮੌਕੇ ਉਪਿੰਦਰਜੀਤ ਕੌਰ ਮੱਕੜ, ਆਲਮ ਵਿਜੇ ਸਿੰਘ, ਕੁਲਦੀਪ ਸਿੰਘ ਮਾਣਕ, ਸ਼ਿਵ ਦਰਸ਼ਨ ਅਭੀ ਆਦਿ ਵੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਦਰਬਾਰ ਹਜ਼ਰਤ ਬਾਬਾ ਊਧੋ ਸ਼ਾਹ ਚਿਸ਼ਤੀ ਸਾਬਰੀ ਸ਼ਾਹਕੋਟ ਦਾ ਸਾਲਾਨਾ ਮੇਲਾ 29 ਤੋਂ ਅਗਲੀ ਖ਼ਬਰ ਤੱਗੜ ਵਲੋਂ ਪਾਸਲਾ ਨੂੰ ਬਹਿਸ ਦੀ ਚੁਣੌਤੀ
Ad Position 24
No active advertisement