02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਦਰਬਾਰ ਹਜ਼ਰਤ ਬਾਬਾ ਊਧੋ ਸ਼ਾਹ ਚਿਸ਼ਤੀ ਸਾਬਰੀ ਸ਼ਾਹਕੋਟ ਦਾ ਸਾਲਾਨਾ ਮੇਲਾ 29 ਤੋਂ

Ad Position 21
No active advertisement
ਅਜੀਤ ਡੈਸਕ 15-06-2026
ਸ਼ਾਹਕੋਟ, 14 ਜੂਨ (ਸੁਖਦੀਪ ਸਿੰਘ)-ਦਰਬਾਰ ਹਜ਼ਰਤ ਬਾਬਾ ਊਧੋ ਸ਼ਾਹ ਚਿਸ਼ਤੀ ਸਾਬਰੀ ਸ਼ਾਹਕੋਟ ਦਾ ਸਲਾਨਾ ਮੇਲਾ 29 ਤੇ 30 ਜੂਨ ਨੂੰ ਸਮੂਹ ਨਾਹਰ ਪਰਿਵਾਰ ਵੱਲੋਂ ਮੁਹੱਲਾ ਰਿਸ਼ੀ ਨਗਰ, ਸ਼ਾਹਕੋਟ ਵਿਖੇ ਮੁੱਖ ਸੇਵਾਦਾਰ ਸਾਂਈ ਨਰੇਸ਼ ਨਾਹਰ ਦੀ ਅਗਵਾਈ ਹੇਠ ਸੰਗਤਾਂ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ | ਮੁੱਖ ਸੇਵਾਦਾਰ ਸਾਂਈ ਨਰੇਸ਼ ਨਾਹਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੇਲੇ ਮੌਕੇ 29 ਜੂਨ ਦਿਨ ਸੋਮਵਾਰ ਨੂੰ ਸਵੇਰੇ 11 ਵਜੇ ਚਾਦਰ ਤੇ ਝੰਡੇ ਦੀ ਰਸਮ ਹੋਵੇਗੀ ਅਤੇ ਰਾਤ 9 ਵਜੇ ਤੋਂ ਮਹਿਫ਼ਲ-ਏ-ਕਵਾਲੀ ਦਾ ਪ੍ਰੋਗਰਾਮ ਹੋਵੇਗਾ, ਜਿਸ ਵਿਚ ਸੋਨੂੰ ਸਲੀਮ ਐਂਡ ਪਾਰਟੀ ਅਟਾਰੀ ਵਾਲੇ ਅਤੇ ਸਲਾਮਤ ਅਲੀ ਮਤੋਈ ਆਪਣੇ ਪ੍ਰੋਗਰਾਮ ਪੇਸ਼ ਕਰਨਗੇ | ਮੇਲੇ ਦੇ ਆਖ਼ਰੀ ਦਿਨ 30 ਜੂਨ ਦਿਨ ਮੰਗਲਵਾਰ ਨੂੰ ਦੁਪਹਿਰ 12 ਵਜੇ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ, ਜਿਸ ਵਿਚ ਸੰਨੀ ਮਿੱਤਲ ਸਮੇਤ ਹੋਰ ਪ੍ਰਸਿੱਧ ਕਲਾਕਾਰ ਮੇਲੇ ਦੀ ਰੌਣਕ ਨੂੰ ਵਧਾਉਣਗੇ | ਇਸ ਮੌਕੇ ਭਾਜਪਾ ਆਗੂ ਰਾਣਾ ਹਰਦੀਪ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ ਗੁਰੂ ਮੁਰਸ਼ਦ ਰਾਜੂ ਸਰਕਾਰ (ਨਸੀਰਪੁਰ ਵਾਲੇ) ਤੇ ਸਾਂਈ ਕਸ਼ਮੀਰ ਸਿੰਘ (ਪੱਥੋਰਾਈਵਾਲੇ) ਉਚੇਚੇ ਤੌਰ 'ਤੇ ਪਹੁੰਚਣਗੇ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਦੀ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਬਜ਼ੁਰਗਾਂ ਲਈ ਪੁੰਨ ਦਾ ਕਾਰਜ-ਚੇਅਰਮੈਨ ਸਾਬ ਚਤਰਥ, ਚੇਅਰਮੈਨ ਪਿੱਪ... ਅਗਲੀ ਖ਼ਬਰ ਮੱਕੜ ਵਲੋਂ ਕੈਂਟ ਵਿਧਾਨ ਸਭਾ ਹਲਕੇ ਦੇ ਨਵ-ਨਿਯੁਕਤ ਮੰਡਲ ਪ੍ਰਧਾਨਾਂ ਦਾ ਸਨਮਾਨ <br/>
Ad Position 24
No active advertisement