03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ ਮੁਹਿੰਮ ਲਈ ਦੇਸ਼ ਭਗਤ ਯਾਦਗਾਰ ਹਾਲ ਵਿਖੇ ਵਿਸ਼ੇਸ਼ ਮਿਲਣੀ ਕੱਲ੍ਹ

Ad Position 21
No active advertisement
ਅਜੀਤ ਡੈਸਕ 26-06-2026
ਜਲੰਧਰ, 25 ਜੂਨ (ਐੱਮ. ਐੱਸ. ਲੋਹੀਆ)-ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ (1926-2026) ਮਨਾਉਂਦਿਆਂ, ਇਸ ਸਬੰਧੀ ਕਰਵਾਏ ਜਾਣ ਵਾਲੇ ਸਮਾਗਮਾਂ ਨੂੰ ਵਿਸ਼ਾਲ ਰੂਪ ਦੇਣ ਲਈ ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ 27 ਜੂਨ ਸਵੇਰੇ 11 ਵਜੇ ਦੇਸ਼ ਭਗਤ ਯਾਦਗਾਰ ਹਾਲ ਵਿਖੇ ਬੱਬਰ ਅਕਾਲੀ ਲਹਿਰ ਨਾਲ ਸੰਬੰਧਿਤ ਇਤਿਹਾਸਕ ਘਟਨਾਵਾਂ, ਨਾਇਕਾਂ ਦੇ ਪਿੰਡਾਂ ਦਾ ਵਿਸ਼ਾਲ ਸਹਿਯੋਗ ਅਤੇ ਸੰਗ-ਸਾਥ ਹਾਸਲ ਕਰਨ ਲਈ ਇਨ੍ਹਾਂ ਪਿੰਡਾਂ ਦੇ ਹਰ ਸੰਭਵ ਸਹਿਯੋਗ ਲਈ ਪ੍ਰਤੀਨਿਧ ਮਿਲਣੀ ਰੱਖੀ ਗਈ ਹੈ। ਕਮੇਟੀ ਦੇ ਪ੍ਰਧਾਨ ਕੁਲਵੰਤ ਸਿੰਘ ਸੰਧੂ, ਜਨਰਲ ਸਕੱਤਰ ਗੁਰਮੀਤ ਸਿੰਘ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਕਮੇਟੀ ਨੂੰ ਉਚੇਚੇ ਤੌਰ ’ਤੇ ਭਰਾਤਰੀ ਜਨਤਕ ਜਮਹੂਰੀ ਸੰਸਥਾਵਾਂ, ਦੇਸ਼ ਭਗਤਾਂ ਦੀ ਇਤਿਹਾਸਕ ਵਿਰਾਸਤ ਨਾਲ ਜੁੜਕੇ ਬਣੀਆਂ ਕਮੇਟੀਆਂ, ਭਰਾਤਰੀ ਸੰਸਥਾਵਾਂ ਅਤੇ ਸਖਸ਼ੀਅਤਾਂ ਉੱਪਰ ਮਾਣ ਹੈ। ਉਨ੍ਹਾਂ ਜਾਣਕਾਰੀ ਦਿੱਤੀ ਕਿ 27 ਜੂਨ ਦੀ ਮੀਟਿੰਗ ’ਚ ਵਿਚਾਰ-ਵਟਾਂਦਰੇ ਲਈ ਜਨਤਕ ਮੀਟਿੰਗਾਂ, ਮਿਲਣੀਆਂ, ਸੰਪਰਕ ਮੁਹਿੰਮ, ਨੁੱਕੜ ਨਾਟਕ, ਗੀਤ-ਸੰਗੀਤ, ਵਿਚਾਰ-ਚਰਚਾ, ਫੋਟੋ ਕਲਾ, ਚਿੱਤਰ ਕਲਾ, ਪੁਸਤਕ ਪ੍ਰਦਰਸ਼ਨੀਆਂ ਅਤੇ ਫ਼ਿਲਮ ਸ਼ੋਅ ਆਦਿ ਢੁਕਵੇਂ ਮਾਧਿਅਮਾਂ ਰਾਹੀਂ ਪ੍ਰਭਾਵਸ਼ਾਲੀ ਜਨ ਸੰਪਰਕ ਮੁਹਿੰਮ ਦੀ ਵਿਉਂਤ ਸਿਰਜਣ ਦਾ ਯਤਨ ਕੀਤਾ ਜਾਏਗਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਸਿਖ਼ਰ ਹੋਵੇਗਾ, ਬੱਬਰ ਅਕਾਲੀ ਲਹਿਰ ਦੀ ਸ਼ਹਾਦਤ ਸ਼ਤਾਬਦੀ ਨੂੰ ਸਮਰਪਤ ਪਹਿਲੀ ਨਵੰਬਰ 2026 ਦਾ, ਮੇਲਾ ਗ਼ਦਰੀ ਬਾਬਿਆਂ ਦਾ। ਇਸ ਮੇਲੇ ’ਚ ਬੱਬਰਾਂ, ਗ਼ਦਰੀ ਦੇਸ਼ ਭਗਤਾਂ ਅਤੇ ਜਾਣ ਬੁੱਝ ਕੇ ਅਣਛੋਹੀ ਰੱਖੀ ਗਈ ਆਜ਼ਾਦੀ ਸੰਗਰਾਮ ਦੀ ਇਨਕਲਾਬੀ ਤਵਾਰੀਖ਼ ਦੇ ਉਦੇਸ਼ਾਂ ਨੂੰ ਉਘਾੜਕੇ ਲੋਕਾਂ ਦੇ ਮਨ ਦੀ ਸਲੇਟ ਉੱਪਰ ਉਕਰਨ ਲਈ ਢੁਕਵੀਆਂ ਵਿਧੀਆਂ ਰਾਹੀਂ ਹੁਣ ਤੋਂ ਹੀ ਉਚੇਚੇ ਉੱਦਮ ਜੁਟਾਏ ਜਾਣਗੇ।
Ad Position 22
No active advertisement
ਪਿਛਲੀ ਖ਼ਬਰ ਮੇਅਰ ਵਨੀਤ ਧੀਰ ਦੇ ਮਾਤਾ ਆਸ਼ਾ ਧੀਰ ਨੂੰ ਅੰਤਿਮ ਵਿਦਾਈ ਦੇਣ ਪਹੁੰਚੀਆਂ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਹਰਨਾਮਦਾਸ ਪੁਰਾ... ਅਗਲੀ ਖ਼ਬਰ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਸੇਂਟ ਸੋਲਜਰ ਦੇ ਵਿਦਿਆਰਥੀਆਂ ਨੇ ਵਾਤਾਵਰਨ ਸੁਰੱਖਿਆ ਅਤੇ ਪਰਿਵਾਰਕ ਮੁੱਲ੍ਹਾਂ ਨੂੰ ਦਿੱਤਾ...
Ad Position 24
No active advertisement