ਜਲੰਧਰ, 25 ਜੂਨ (ਐੱਮ. ਐੱਸ. ਲੋਹੀਆ) - ਜਲੰਧਰ ਦੇ ਮੇਅਰ ਵਿਨੀਤ ਧੀਰ ਦੇ ਮਾਤਾ ਆਸ਼ਾ ਧੀਰ, ਜੋ ਕੇ ਬੀਤੀ ਰਾਤ ਅਕਾਲ ਚਲਾਣਾ ਕਰ ਗਏ ਸਨ, ਅੱਜ ਸ਼ਾਮ ਉਨ੍ਹਾਂ ਦਾ ਹਰਨਾਮ ਦਾਸ ਪੁਰਾ ਦੇ ਸ਼ਮਸ਼ਾਨ ਘਾਟ ਵਿਖੇ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਮੇਅਰ ਵਿਨੀਤ ਧੀਰ ਨੇ ਆਪਣੇ ਮਾਤਾ ਦੀ ਮ੍ਰਿਤਕ ਦੇਹ ਨੂੰ ਮੁੱਖ ਅਗਨੀ ਦਿੱਤੀ। ਸ੍ਰੀਮਤੀ ਆਸ਼ਾ ਧੀਰ ਨੂੰ ਅੰਤਿਮ ਵਿਦਾਈ ਦੇਣ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਪਹੁੰਚੀਆਂ, ਜਿਨ੍ਹਾਂ ਮੇਅਰ ਵਿਨੀਤ ਧੀਰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮਾਤਾ ਜੀ ਦੇ ਵਿਛੋੜਾ ਦੇ ਜਾਣ ਦਾ ਦੁੱਖ ਸਾਂਝਾ ਕੀਤਾ। ਦੁੱਖ ਸਾਂਝਾ ਕਰਨ ਵਾਲਿਆਂ ’ਚ ਉੱਤਮ ਹਿੰਦੂ ਅਖ਼ਬਾਰ ਦੇ ਮੁੱਖ ਸੰਪਾਦਕ ਇਰਵਿਨ ਖੰਨਾ, ਰਿਤਿਨ ਖੰਨਾ, ਕੈਬਨਿਟ ਮੰਤਰੀ ਮਹਿੰਦਰ ਭਗਤ, ਵਿਧਾਇਕ ਬਲਕਾਰ ਸਿੰਘ, ਸੈਰਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਦੀਪਕ ਬਾਲੀ, ਰਾਜਵਿੰਦਰ ਕੌਰ ਥਿਆੜਾ, ਨਗਰ ਨਿਗਮ ਦੇ ਕਮਿਸ਼ਨਰ ਸੰਦੀਪ ਰਿਸ਼ੀ, ਚੇਅਰਮੈਨ ਸਫ਼ਾਈ ਮਜਦੂਰ ਯੂਨੀਅਨ ਚੰਦਨ ਗਰੇਵਾਲ, ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਢਿੱਲੋਂ, ਚੇਅਰਮੈਨ ਇੰਪਰੂਵਮੈਂਟ ਟਰੱਸਟ ਰਮਨੀਕ ਸਿੰਘ ਰੰਧਾਵਾ, ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ, ਹਲਕਾ ਕੇਂਦਰੀ ਦੇ ਇੰਚਾਰਜ ਨਿਤਿਨ ਕੋਹਲੀ, ਹਲਕਾ ਉੱਤਰੀ ਦੇ ਇੰਚਾਰਜ ਦਿਨੇਸ਼ ਢੱਲ, ਸਾਬਕਾ ਮੇਅਰ ਜਗਦੀਸ਼ ਰਾਜਾ, ਸਾਬਕਾ ਵਿਧਾਇਕ ਸ਼ੀਤਲ ਅੰਗੂਰਾਲ, ਸਾਬਕਾ ਵਿਧਾਇਕ ਰਜਿੰਦਰ ਬੇਰੀ, ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ, ਸੀ.ਏ. ਗੁਰਚਰਨ ਸਿੰਘ, ਰਮੇਸ਼ ਮਿੱਤਲ ਅਤੇ ਨਰੇਸ਼ ਮਿੱਤਲ (ਲਵਲੀ ਗਰੁੱਪ), ਸਿਆਲ, ਕੌਂਸਲਰ ਗੁਰਵਿੰਦਰ ਸਿੰਘ ਬੰਟੀ ਨੀਲਕੰਠ, ਕੌਂਸਲਰ ਡਾ. ਜਸਲੀਨ ਕੌਰ ਸੇਠੀ, ਕੌਂਸਲਰ ਮਹਿੰਦਰ ਸਿੰਘ ਗੁੱਲੂ, ਕੌਂਸਲਰ ਰਾਜੀਵ ਢੀਂਗਰਾ, ਕੌਂਸਲਰ ਸ਼ੈਰੀ ਚੱਢਾ, ਕੌਂਸਲਰ ਮੁਕੇਸ਼ ਸੇਠੀ, ਕੌਂਸਲਰ ਤਰਸੇਮ ਸਿੰਘ ਲਖੋਤਰਾ, ਸਾਬਕਾ ਕੌਂਸਲਰ ਬਾਲ ਕਿਸ਼ਨ ਬਾਲੀ, ਸ਼੍ਰੋਮਣੀ ਕਮੇਟੀ ਮੈਂਬਰ ਪਰਮਜੀਤ ਸਿੰਘ ਰਾਏਪੁਰ, ਗੁਰਦੁਆਰਾ ਛੇਵੀਂ ਪਾਤਿਸ਼ਾਹੀ ਬਸਤੀ ਸ਼ੇਖ ਦੇ ਪ੍ਰਧਾਨ ਗੁਰਕਿ੍ਪਾਲ ਸਿੰਘ, ਬਾਬਾ ਚਰਨ ਦਾਸ (ਉਦਾਸੀਨ ਆਸ਼ਰਮ ਗੋਪਾਲ ਨਗਰ), ਐਡਵੋਕੇਟ ਸੁਭਾਸ਼ ਸੂਦ, ਭਾਜਪਾ ਆਗੂ ਅਮਰਜੀਤ ਸਿੰਘ ਅਮਰੀ, ਸਾਬਕਾ ਕੌਂਸਲਰ ਕੁਲਦੀਪ ਸਿੰਘ ਉਬਰਾਏ, ਕੌਂਸਲਰ ਪਤੀ ਸੌਰਬ ਸੇਠ, ਖੇਡ ਪ੍ਰਮੋਟਰ ਸੁਰਿੰਦਰ ਭਾਪਾ, ਕਾਕੂ ਆਹਲੂਵਾਲੀਆ, ਆਤਮਪ੍ਰਕਾਸ਼ ਸਿੰਘ, ਗੁਰਸ਼ਰਨ ਸਿੰਘ (ਇੰਡਸਟ੍ਹਿਅਲਿਸਟ), ਠੇਕੇਦਾਰ ਹਰਮਿੰਦਰਜੀਤ ਸਿੰਘ ਮਾਕਨ, ਗੁਰਜੀਤ ਸਿੰਘ ਪੋਪਲੀ, ਕਿਸ਼ਨ ਲਾਲ (ਖੰਡ ਵਾਲੇ), ਅੰਮ੍ਰਿਤਪਾਲ ਸਿੰਘ ਸੰਘਾ, ਡਾ. ਐੱਸ.ਪੀ.ਐੱਸ. ਗਰੋਵਰ, ਰਾਜਨ ਚੋਪੜਾ, ਯੋਗੇਸ਼ ਮਲਹੌਤਰਾ, ਜਿੰਮੀ ਕਾਲੀਆ, ਰਾਜੀਵ ਦੁੱਗਲ, ਮੰਗਲ ਸਿੰਘ ਬਾਸੀ, ਤਨੂੰ ਮੁਰਘਈ, ਗੁਰਦੇਵ ਸਿੰਘ (ਗੋਲਡੀ ਭਾਟੀਆ), ਅਸ਼ੋਕ ਚੱਢਾ, ਸੁਰਜੀਤ ਸਿੰਘ (ਨੀਲਾ ਮਹਿਲ), ਪਰਮਪ੍ਰੀਤ ਸਿੰਘ ਵਿੱਟੀ, ਰਣਜੀਤ ਸਿੰਘ ਗੋਲਡੀ, ਅਯੂਬ ਖਾਨ, ਹਰਪ੍ਰੀਤ ਸਿੰਘ (ਅੰਮ੍ਰਿਤ ਕੰਪਿਊਟਰ), ਨਿਸ਼ਾਂਤ ਮਿੱਤਲ, ਅਮਰਜੀਤ ਸਿੰਘ ਕੋਹਲੀ, ਅਤੁੱਲ ਚੱਢਾ, ਨਿਖਿਲ ਅਰੋੜਾ, ਅਦਿਤਿਆ ਗੁਪਤਾ ਅਤੇ ਹੋਰ ਹਾਜ਼ਰ ਸਨ।