ਜੋਨ ਨੰਬਰ 2 ਬਲਾਕ ਈਸਟ 4 ਦੇ ਜ਼ੋਨਲ ਟੂਰਨਾਮੈਂਟ ਵਿਚ ਖਿਡਾਰੀ ਦਿਖਾ ਰਹੇ ਨੇ ਆਪਣੇ ਜੌਹਰ
ਜਲੰਧਰ , 1 ਅਗਸਤ ( ਡਾ ਜਤਿੰਦਰ ਸਾਬੀ) ਜੋਨ ਨੰ. 2 ਬਲਾਕ ਈਸਟ 4 ਦੇ ਲੜਕਿਆਂ ਦੇ ਜੋਨਲ ਟੂਰਨਾਮੈਂਟ ਜੋ ਯੋਗੇਸ਼ ਕੁਮਾਰ ਪ੍ਰਿੰਸੀਪਲ ਕਮ ਜੋਨਲ ਪ੍ਰਧਾਨ ਅਤੇ ਸੁਰਿੰਦਰ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਦੀ ਦੇਖ ਰੇਖ ਵਿਚ ਚੱਲ ਰਹੇ ਹਨ ਜਿਸਦੇ ਤਹਿਤ ਫੁੱਟਬਾਲ ਦੇ ਮੁਕਾਬਲੇ ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਚੱਲ ਰਹੇ ਹਨ।
ਜਲੰਧਰ , 1 ਅਗਸਤ ( ਡਾ ਜਤਿੰਦਰ ਸਾਬੀ) ਜੋਨ ਨੰ.2 ਬਲਾਕ ਈਸਟ 4 ਦੇ ਲੜਕਿਆਂ ਦੇ ਜੋਨਲ ਟੂਰਨਾਮੈਂਟ ਜੋ ਯੋਗੇਸ਼ ਕੁਮਾਰ ਪ੍ਰਿੰਸੀਪਲ ਕਮ ਜੋਨਲ ਪ੍ਰਧਾਨ ਅਤੇ ਸੁਰਿੰਦਰ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਦੀ ਦੇਖ ਰੇਖ ਵਿਚ ਚੱਲ ਰਹੇ ਹਨ ਜਿਸਦੇ ਤਹਿਤ ਫੁੱਟਬਾਲ ਦੇ ਮੁਕਾਬਲੇ ਦੁਆਬਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਲਾਡੋਵਾਲੀ ਰੋਡ ਜਲੰਧਰ ਵਿਖੇ ਚੱਲ ਰਹੇ ਹਨ। ਅੱਜ ਫੁੱਟਬਾਲ ਦੇ ਮੁਕਾਬਲਿਆਂ ਵਿੱਚ ਸੁਰਿੰਦਰ ਕੁਮਾਰ ਲੈਕਚਰਾਰ ਸਰੀਰਕ ਸਿੱਖਿਆ ਕਮ ਜੋਨਲ ਜਨਰਲ ਸਕੱਤਰ ਖਿਡਾਰੀਆਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ ਉਹਨਾਂ ਦੇ ਨਾਲ ਸੁਲਿੰਦਰ ਸਿੰਘ ਡੀਪੀਈ ਸਰਕਾਰੀ ਹਾਈ ਸਕੂਲ ਬੂਟਾ ਮੰਡੀ ਅਤੇ ਵਿਕਰਮ ਮਲਹੋਤਰਾ ਲੈਕਚਰਾਰ ਸਰੀਰਕ ਸਿੱਖਿਆ ਆਏ। ਉਹਨਾਂ ਨੇ ਖਿਡਾਰੀਆਂ ਨੂੰ ਖੇਡਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਅਤੇ ਸਕੂਲ ਦੇ ਪ੍ਰਬੰਧ ਦੀ ਭਰਪੂਰ ਸ਼ਲਾਘਾ ਕੀਤੀ ਜਿਸ ਵਿੱਚ ਭੁਪਿੰਦਰ ਸਿੰਘ ਫੁੱਟਬਾਲ ਕੋਚ,ਰਣਜੀਤ ਸੇਠੀ ਫੁੱਟਬਾਲ ਕੋਚ ਜੋ ਬਹੁਤ ਹੀ ਵਧੀਆ ਢੰਗ ਦੇ ਨਾਲ ਇਸ ਟੂਰਨਾਮੈਂਟ ਨੂੰ ਕਰਵਾ ਰਹੇ ਹਨ । ਇਸ ਮੌਕੇ ਪ੍ਰੀਤੀ ਅਹੂਜਾ ਲੈਕਚਰਾਰ ਸਰੀਰਕ ਸਿੱਖਿਆ,ਅੰਨੂ ਖੇੜਾ ਡੀ.ਪੀ.ਈ,ਊਸ਼ਾ ਰਾਣੀ ਡੀ.ਪੀ.ਈ ਅਤੇ ਹੋਰ ਵੀ ਖੇਡ ਪ੍ਰੇਮੀ ਹਾਜ਼ਰ ਸਨ।