• ਮੂਲ : ਗੋਵਿੰਦ ਭਾਰਦਵਾਜ •
ਸਵੇਰੇ-ਸਵੇਰੇ ਰਸੋਈ 'ਚ ਬਹੁਤ ਵਧੀਆ ਖੁਸ਼ਬੂ ਆ ਰਹੀ ਸੀ | ਮੁੰਨਾ ਅੱਖਾਂ ਮਲਦਾ ਹੋਇਆ ਰਸੋਈ 'ਚ ਪਹੁੰਚਿਆ, ''ਮੰਮੀ ਅੱਜ ਕੀ ਬਣਾ ਰਹੇ ਹੋ | ਪੂਰੇ ਘਰ 'ਚੋਂ ਖੁਸ਼ਬੂ ਆ ਰਹੀ ਹੈ?''
''ਬੇਟਾ ਪੂੜੀ-ਸਬਜ਼ੀ, ਦੇਸੀ ਘਿਉ ਦਾ ਹਲਵਾ, ਕੇਸਰ ਦੀ ਖੀਰ, ਦਹੀ .... ''
''ਪਰ ਮੰਮੀ ਅੱਜ ਤਾਂ ਕੋਈ ਤਿਉਹਾਰ ਵੀ ਨਹੀਂ ਹੈ? ਮੁੰਨਾ ਨੇ ਪੁੱਛਿਆ | ਮੰਮੀ ਨੇ ਕਿਹਾ, ''ਬੇਟਾ ਅੱਜ ਤਿਉਹਾਰ ਤਾਂ ਨਹੀਂ ਹੈ ਪਰ ਤੇਰੇ ਦਾਦਾ ਜੀ ਦਾ ਸ਼ਰਾਧ ਹੈ | ਇਹ ਸਾਰੇ ਪਕਵਾਨ ਤੇਰੇ ਸਵਰਗੀ ਦਾਦਾ ਜੀ ਲਈ ਬਣਾਏ ਹਨ |''
ਮੁੰਨਾ ਨੇ ਕਿਹਾ, ''ਜਦ ਦਾਦਾ ਜੀ ਜਿਊਾਦੇ ਸਨ, ਉਨ੍ਹਾਂ ਦੀ ਖਾਣ ਦੀ ਇੱਛਾ ਹੁੰਦੀ ਸੀ ਤਾਂ ਤੂੰ ਕਹਿ ਦਿੰਦੀ ਸੀ ਕਿ ''ਤੁਹਾਨੂੰ ਦਮੇ ਦੀ ਸ਼ਿਕਾਇਤ ਹੈ | ਤੇਲ-ਘਿਉ ਨਾਲ ਬਣੀਆਂ ਚੀਜ਼ਾ ਤੁਹਾਨੂੰ ਨਹੀਂ ਮਿਲਣਗੀਆਂ |'' ਇਹ ਸੁਣ ਮੰਮੀ ਦੀਆਂ ਅੱਖਾਂ ਭਰ ਆਈਆਂ ਅਤੇ ਉਹ ਮੁੰਨਾ ਦੇ ਸਿਰ 'ਤੇ ਹੱਥ ਰੱਖ ਕੇ ਬੋਲੀ, ਇਹ ਸਭ ਤਾਂ ਉਨ੍ਹਾਂ ਦੀ ਸਿਹਤ ਲਈ ਕਹਿਣਾ ਪੈਂਦਾ ਸੀ | ਹੁਣ ਉਹ ਨਹੀਂ ਰਹੇ ਤਾਂ ਉਨ੍ਹਾਂ ਦੀ ਇੱਛਾ ਸ਼ਰਾਧ ਦੇ ਬਹਾਨੇ ਹੀ ਪੂਰੀ ਕਰਦੀ ਹਾਂ |
-ਮਕਾਨ ਨੰ: ਈ-11/58, ਗਲੀ ਨੰ: 2, ਬਹਾਦੁਰਕੇ ਰੋਡ, ਭਾਰਤੀ ਕਾਲੋਨੀ, ਲੁਧਿਆਣਾ |
ਮੋ: 94173-91167