ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਗ਼ਜ਼ਲ

Ad Position 21
No active advertisement
ਅਜੀਤ ਡੈਸਕ 22-02-2026

ਕਰਜ਼ ਉਸ ਦੀ ਮੁਹੱਬਤ ਦਾ ਅਜੇ ਤਾਂ ਤਾਰਨਾ ਹਾਲੇ |
ਅਜੇ ਮਰਿਆ ਨਹੀਂ ਬਾਲਮ ਅਜੇ ਤਾਂ ਮਾਰਨਾ ਹਾਲੇ |

ਬਰਫ ਦੀ ਇਕ ਕਰਾਂਤੀ ਆਸਮਾਂ 'ਚੋਂ ਹੋਰ ਡਿਗਣੀ ਹੈ,
ਤੇਜਸਵੀ ਅਗਨ ਦਾ ਭਖਦਾ ਕਲੇਜਾ ਠਾਰਨਾ ਹਾਲੇ |

ਜਹਾਂ ਤੋਂ ਵੱਧ ਪਿਆਰਾ ਤੂੰ ਤੈਥੋਂ ਕੁਰਬਾਨ ਜ਼ਿੰਦਗਾਨੀ,
ਅਸਾਂ ਤਨ ਮਨ ਨਹੀਂ ਸਭ ਕੁਝ ਹੀ ਤੈਥੋਂ ਵਾਰਨਾ ਹਾਲੇ |

ਸਮਾਂ ਆਵਣ ਤੇ ਹਾਸੇ ਦੀ ਹਕੀਕਤ ਜ਼ਾਹਿਰ ਹੋਵੇਗੀ,
ਸਿਰਫ਼ ਹੰਝੂਆਂ ਦੀ ਭਾਸ਼ਾ ਨਾਲ ਆਪਾਂ ਸਾਰਨਾ ਹਾਲੇ |

ਸਜਾ ਰੱਖਿਆ ਹੈ ਪਿੰਜਰੇ ਨੂੰ ਉਹਦੀ ਆਮਦ ਦੀ ਚਾਹਤ ਹੈ,
ਵਿਛਾ ਕੇ ਜਾਲ ਤੋਤੇ ਨੂੰ ਜ਼ਰਾ ਪੁਚਕਾਰਨਾ ਹਾਲੇ |

ਸਿਰਫ਼ ਸੂਰਜ ਨੂੰ ਨਾ ਵੇਖੋ, ਨਾ ਵੇਖੋ ਸਿਖਰ ਦੁਪਹਿਰਾਂ ਨੂੰ ,
ਗਗਨ ਨੂੰ ਤਾਰਿਆਂ ਦੇ ਨਾਲ ਵੀ ਸ਼ਿੰਗਾਰਨਾ ਹਾਲੇ |

ਕਿਨਾਰੇ ਖੁਦ-ਬ-ਖੁਦ ਹੀ ਮਿਲਣ ਨੂੰ ਉਤਾਵਲੇ ਕਿੰਨੇ,
ਨਦੀ ਦੇ ਵਹਿਣ ਵਿਚ ਬੇੜੀ ਨੂੰ ਹੈ ਉਤਾਰਨਾ ਹਾਲੇ |

ਉਂਕਾਰ ਨਗਰ, ਗੁਰਦਾਸਪੁਰ (ਪੰਜਾਬ) |
ਮੋਬਾਈਲ : 98156-25409

Ad Position 22
No active advertisement
ਪਿਛਲੀ ਖ਼ਬਰ ਗ਼ਜ਼ਲ ਅਗਲੀ ਖ਼ਬਰ ਉਹ ਵੀ ਤਾਂ ਵਤਨ ਦੀਆਂ ਭੈਣਾਂ ਨੇ
Ad Position 24
No active advertisement