16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਗ਼ਜ਼ਲ

Ad Position 21
repet_subhas-goyals [Copy P29]
ਅਜੀਤ ਡੈਸਕ 22-02-2026

ਲੈ ਜਾਂਦੀ ਹੈ ਸਿਰ ਤੋਂ ਲਾਹ ਕੇ ਤਾਜ ਹਵਾ!
ਜ਼ੋਰ ਜੁਲਮ ਨਾ ਸਹਿੰਦੀ ਹੁਣ ਨਾਰਾਜ਼ ਹਵਾ!

ਜਦੋਂ ਦੇਖਦੀ ਉੱਚੇ ਤਖ਼ਤ ਹੰਕਾਰ ਗਏ,
ਮਿੱਟੀ ਵਿਚ ਵੀ ਭਰ ਦਿੰਦੀ ਪਰਵਾਜ਼ ਹਵਾ!

ਇਸ ਦੇ ਅੰਦਰ ਲੱਖਾਂ ਹੀ ਸੁਰ ਜਾਗ ਰਹੇ,
ਪੱਤੇ ਪੱਤੇ ਨੂੰ ਕਰ ਜਾਂਦੀ ਸਾਜ਼ ਹਵਾ!

ਇਕ ਦੂਜੇ ਦੀ ਅਗਨੀ ਤੋਂ ਕਿਉਂ ਡਰਦੇ ਨੇ,
ਧੁਖਦੇ ਬੰਦਿਆਂ 'ਤੇ ਕਰਦੀ ਇਤਰਾਜ਼ ਹਵਾ!

ਕਿਥੇ ਲੋਚੀ ਮਹਿਕਾਂ ਵਰਗੇ ਬੋਲ ਤੇਰੇ,
ਸੁਣਿਐਂ! ਅੱਜਕਲ੍ਹ ਤੇਰੇ 'ਤੇ ਨਾਰਾਜ਼ ਹਵਾ!

-20 ਸੈਕਿੰਡ ਫਲੋਰ, ਐਚ.ਆਈ.ਜੀ., ਰਾਜਗੁਰੂ ਨਗਰ, ਲੁਧਿਆਣਾ |
ਮੋਬਾਈਲ : 98142-53315

Ad Position 22
No active advertisement
ਪਿਛਲੀ ਖ਼ਬਰ ਨਵਰਾਹੀ ਦੇ ਕਾਵਿ ਵਿਅੰਗ-ਲਖ਼ਸ਼ ਅਗਲੀ ਖ਼ਬਰ ਗ਼ਜ਼ਲ
Ad Position 24