ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਨਵਰਾਹੀ ਦੇ ਕਾਵਿ ਵਿਅੰਗ-ਲਖ਼ਸ਼

Ad Position 21
No active advertisement
ਅਜੀਤ ਡੈਸਕ 22-02-2026

ਇਕ ਬੇੜੀ 'ਚੋਂ ਉਤਰ ਕੇ, ਦੂਸਰੀ ਵਿਚ
ਬਿਨਾਂ ਸੋਚ, ਬਦਨੀਤਏ ਚੜ੍ਹੀ ਜਾਂਦੇ |

ਜਿਵੇਂ ਕੀੜੇ ਦੇ ਭੌਣ 'ਚੋਂ ਨਿਕਲ ਕੀੜੇ,
ਕਿਸੇ ਚੂਹੇ ਦੀ ਖੁੱਡ ਵਿਚ ਵੜੀ ਜਾਂਦੇ |

ਇਕੋ ਲਖ਼ਸ਼ ਹੈ ਕੁਰਸੀ ਤੱਕ ਪਹੁੰਚਣੇ ਦਾ,
ਨਾਲ ਸਕੇ-ਸੰਬੰਧੀਆਂ ਲੜੀ ਜਾਂਦੇ |

ਫੋਕੀ ਜਿਹੀ ਮੁਸਕਾਨ ਵਿਗਾਹ ਸੁੱਟਣ,
ਅੰਦਰ ਈਰਖਾ-ਅਗਨ ਵਿਚ ਸੜੀ ਜਾਂਦੇ |

ਆਖਣ 'ਅਸੀਂ ਗ਼ਰੀਬਾਂ ਦੇ ਅਸਲ ਹਾਮੀ',
ਪੱਲੂ ਕਿਸੇ ਧਨਾਢ ਦਾ ਫੜੀ ਜਾਂਦੇ |
-0-
ਲੋਹੜਾ
ਰਾਤੋ ਰਾਤ ਇੰਞ ਪਾਰਟੀ ਬਦਲ ਲੈਂਦੇ,
ਜਿਉਂ ਕੋਈ ਆਪਣਾ ਮੁੜ ਮੁੜ ਕੇ ਭੇਸ ਬਦਲੇ |

ਜਿਵੇਂ ਕੋਈ ਬਹਿਰੂਪੀਆ, ਰਾਸਧਾਰੀ
'ਲੋਈ' ਲੈਣ ਖ਼ਾਤਿਰ ਥੋਡਾ 'ਖੇਸ ਬਦਲੇ',

ਚਾਰ ਛਿੱਲੜਾਂ ਵਾਸਤੇ ਕੋਈ ਸੱਜਣ,
ਵਤਨ ਛੱਡ ਦੇਵੇ, ਨਿੱਤ ਦੇਸ ਬਦਲੇ |

ਸਮਾਂ ਪੈਣ ਦੇ ਨਾਲ, ਚਿੱਟੇ ਧੌਲ਼ਿਆਂ ਵਿਚ,
ਲੋਹੜਾ ਸਾੲੀਂ ਦਾ! ਬਾਲ ਵਰੇਸ ਬਦਲੇ |
-0-
ਸਾਡਾ ਫਿਕਰ
ਸਾਨੂੰ ਫਿਕਰ ਹੈ, ਕਿਵੇਂ ਇਹ ਜੰਗ ਮੁੱਕੇ,
ਲੋਕੀਂ ਅਮਨ ਈਮਾਨ ਦੇ ਨਾਲ ਵੱਸਣ |

ਕਿਵੇਂ ਹੋਸ਼ ਆਵੇ ਜੰਗਜੂ ਦੋਸਤਾਂ ਨੂੰ ,
ਤਲਖ਼ੀ ਖ਼ਤਮ ਹੋਵੇ, ਖ਼ੁਸ਼ ਹੋਣ ਸਾਰੇ ਅਤੇ ਹੱਸਣ |

ਦੁਖੀ ਲੋਕ ਵਿਚਾਰੇ ਦੁੱਖ ਆਪਣਾ,
ਵਿਗੜੇ ਹੋਏ ਸੰਸਾਰ ਨੂੰ ਕਿਵੇਂ ਦੱਸਣ |

ਸਾਰੀ ਧਰਤ ਸੁਹਾਵਣੀ ਬਣੇ ਯਾ ਰੱਬ,
ਚਾਰੇ ਕੰਨੀਆਂ ਚਮਕਣ ਅਤੇ ਹੱਸਣ |
-0-
ਸੱਪ ਸਪੋਲੀਏ
ਉਂਗਲੀ ਪਕੜ ਕੇ ਜਿਨ੍ਹਾਂ ਨੂੰ ਤੋਰਿਆ ਮੈਂ,
ਮੈਨੂੰ ਡੇਗਣ ਦੇ ਲਈ ਤਿਆਰ ਫਿਰਦੇ |

ਜਿਧਰ ਵੇਖੀਏ ਕਮੀ ਨਾ ਦੋਖੀਆਂ ਦੀ,
ਠੱਗ, ਚੋਰ, ਅਨੇਕ ਮੱਕਾਰ ਫਿਰਦੇ |

ਨਹੀਂ ਜਾਣਦੇ ਹੁੰਦੀ ਭਲਮਾਣਸੀ ਕੀ,
ਦਿਨੇ ਰਾਤ ਕਰਦੇ ਮਾਰੋ-ਮਾਰ ਫਿਰਦੇ |

ਜਿਵੇਂ ਸੱਪ ਸਪੋਲੀਏ ਖੁੱਡ ਲਾਗੇ,
ਕਈ ਵਿਚ ਫਿਰਦੇ, ਕਈ ਬਾਹਰ ਫਿਰਦੇ |

Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਸਿਰਮੌਰ ਲੋਕ ਪੱਖੀ ਕਵੀ ਨਵਰਾਹੀ ਘੁਗਿਆਣਵੀ (ਪਿ੍ੰਸੀਪਲ ਫ਼ੌਜਾ ਸਿੰਘ) ਅਗਲੀ ਖ਼ਬਰ ਗ਼ਜ਼ਲ
Ad Position 24
No active advertisement