16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਮਨ ਦੀ ਇਕਾਗਰਤਾ

Ad Position 21
repet_subhas-goyals [Copy P29]
ਅਜੀਤ ਡੈਸਕ 29-03-2026

ਇਕ ਦਿਨ ਗਰਮੀ ਦੀ ਤਿੱਖੀ ਦੁਪਹਿਰ ਸਮੇਂ ਸੜਕ 'ਤੇ ਜਾਂਦਿਆਂ ਦੋ ਆਦਮੀਆਂ ਦਾ ਮੇਲ ਹੋ ਗਿਆ | ਉਹ ਨਦੀ ਦੇ ਕੰਢੇ 'ਤੇ ਪਹੁੰਚੇ ਕਿਉਂਕਿ ਉਨ੍ਹਾਂ ਨੇ ਨਦੀ ਨੂੰ ਪਾਰ ਕਰ ਕੇ ਦੂਸਰੇ ਪਾਸੇ ਜਾਣਾ ਸੀ | ਪਰ ਨਦੀ ਨੂੰ ਪਾਰ ਕਰਨ ਲਈ ਕੋਈ ਪੁਲ ਨਹੀਂ ਸੀ | ਨਦੀ ਨੂੰ ਪਾਰ ਕਰਨ ਲਈ ਉਨ੍ਹਾਂ ਕੋਲ ਦੋ ਹੀ ਤਰੀਕੇ ਸਨ ਜਾਂ ਤਾਂ ਉਹ ਤੈਰ ਕੇ ਨਦੀ ਨੂੰ ਪਾਰ ਕਰ ਲੈਣ ਤੇ ਜਾਂ ਫਿਰ ਹੋਰ ਕੋਈ ਸੜਕੀ ਰਸਤਾ ਲੱਭਣ ਜਿਸ ਨਾਲ ਨਦੀ ਸੌਖਿਆਂ ਹੀ ਪਾਰ ਹੋ ਸਕੇ |
ਕਾਫੀ ਦੇਰ ਦੋਵਾਂ ਨੇ ਸੋਚ-ਵਿਚਾਰ ਕੇ ਫੈਸਲਾ ਕੀਤਾ ਕਿ ਨਦੀ ਨੂੰ ਤੈਰ ਕੇ ਹੀ ਪਾਰ ਕਰ ਲਿਆ ਜਾਵੇਂ ਕਿਉਂਕਿ ਨਦੀ ਕੋਈ ਖਾਸ ਚੌੜੀ ਨਹੀਂ ਸੀ ਤੇ ਉਹ ਦੋਵੇਂ ਨਦੀ ਨੂੰ ਪਾਰ ਕਰਨ ਲਈ ਪਾਣੀ 'ਚ ਕੁੱਦ ਪਏ |
ਉਨ੍ਹਾਂ 'ਚੋਂ ਕਿ ਆਦਮੀ ਜੋ ਨਦੀ 'ਤੇ ਉਸ ਵਿਚਲੇ ਪਾਣੀ ਬਾਰੇ ਪਹਿਲਾਂ ਤੋਂ ਹੀ ਜਾਣੂ ਸੀ, ਨਦੀ ਦੇ ਅੱਧ ਤੱਕ ਜਾਂਦਿਆਂ ਉਹ ਹਿੰਮਤ ਗਵਾ ਬੈਠਾ ਤੇ ਉਹ ਪਾਣੀ ਦੇ ਤੇਜ਼ ਵਹਾਅ ਵਿਚ ਰੁੜਨ ਤੋਂ ਬਚਣ ਲਈ ਹੱਥ-ਪੈਰ ਮਾਰਨ ਲੱਗਾ | ਪਹਿਲਾਂ ਆਦਮੀ ਜੋ ਕਦੀ ਪਾਣੀ ਵਿਚ ਤੈਅ ਹੀ ਨਹੀਂ ਸੀ, ਉਹ ਆਸਾਨੀ ਨਾਲ ਨਦੀ ਨੂੰ ਪਾਰ ਕਰ ਕੇ ਦੂਸਰੇ ਕੰਢੇ ਤੱਕ ਪਹੁੰਚ ਗਿਆ | ਜਦੋਂ ਉਸ ਨੇ ਪਿਛਾਂਹ ਮੁੜ ਕੇ ਦੇਖਿਆ ਤਾਂ ਦੂਸਰਾ ਆਦਮੀ ਪਾਣੀ ਦੇ ਤੇਜ ਵਹਾਅ 'ਚ ਜ਼ੋਰ-ਸ਼ੋਰ ਦੀ ਹੱਥ-ਪੈਰ ਮਾਰ ਰਿਹਾ ਹੈ ਤਾਂ ਕਿ ਰੁੜਨ ਤੋਂ ਬਚਿਆ ਜਾ ਸਕੇ | ਪਹਿਲਾਂ ਆਦਮੀ ਝੱਟ ਪਾਣੀ 'ਚ ਕੁੱਦ ਪਿਆ ਤੇ ਸਹੀ ਸਲਾਮਤ ਉਸ ਨੂੰ ਪਾਣੀ 'ਚੋਂ ਕੱਢ ਕੇ ਕਿਨਾਰੇ 'ਤੈ ਲੈ ਗਿਆ |
ਉਸ ਆਦਮੀ ਨੇ ਪਹਿਲੇ ਨੂੰ ਕਿਹਾ ਤੂੰ ਤਾਂ ਕਹਿੰਦਾ ਸੀ ਤੈਨੂੰ ਪਾਣੀ 'ਚ ਤੈਰਨਾ ਹੀ ਨਹੀਂ ਆਉਂਦਾ, ਫਿਰ ਏਨੇ ਵਿਸ਼ਵਾਸ ਨਾਲ ਤੂੰ ਨਦੀ ਕਿਸ ਤਰ੍ਹਾਂ ਪਾਰ ਕਰ ਲਈ |
ਪਹਿਲੇ ਆਦਮੀ ਨੇ ਦੂਸਰੇ ਨੂੰ ਜਵਾਬ ਦਿੱਤਾ, 'ਮੇਰੇ ਦੋਸਤ, ਤੁਸੀਂ ਮੇਰੀ ਪਿੱਠ 'ਤੇ ਬੱਝੀ ਹੋਈ ਛੋਟੀ ਜਿਹੀ ਪੇਟੀ ਨਹੀਂ ਦੇਖੀ | ਦਰਅਸਲ ਇਸ ਪੇਟੀ 'ਚ ਮੈਂ ਆਪਣੀ ਪਤਨੀ ਤੇ ਬੱਚਿਆਂ ਲਈ ਸਾਲ ਭਰ ਮਿਹਨਤ ਨਾਲ ਕੀਤੀ ਕਮਾਈ ਰੱਖੀ ਹੋਈ ਹੈ | ਮੈਂ ਆਪਣੇ ਮਨ ਦੀ ਇਕਾਗਰਤਾ ਏਨੀ ਮਜ਼ਬੂਤ ਕੀਤੀ ਹੋਈ ਸੀ ਕਿ ਮੇਰਾ ਧਿਆਨ ਇਸ ਪੇਟੀ ਨੂੰ ਸਹੀ-ਸਲਾਮਤ ਨਦੀ ਤੋਂ ਪਾਰ ਲੈ ਜਾਣ ਵਿਚ ਲੱਗਾ ਰਿਹਾ | ਮੈਨੂੰ ਲਗਦਾ ਸੀ ਕਿ ਮੇਰੀ ਪਿੱਠ 'ਤੇ ਮੇਰੀ ਪਤਨੀ ਤੇ ਮੇਰੇ ਬੱਚੇ ਹੀ ਬੈਠੇ ਹੋਏ ਹਨ | ਇਸ ਤਰ੍ਹਾਂ ਆਪਣੇ-ਆਪ ਨਦੀ ਪਾਰ ਹੋ ਗਈ | ਦੋਵੇਂ ਹੱਸਦੇ-ਹਸਾਉਂਦੇ ਆਪੋ-ਆਪਣੀ ਮੰਜ਼ਿਲ ਵੱਲ ਹੋ ਤੁਰੇ |

-511, ਖਹਿਰਾ ਇਨਕਲੇਵ, ਡਾਕ: ਲੱਧੇਵਾਲੀ, ਜਲੰਧਰ-144007.
ਮੋਬਾਈਲ : 94173-89003

Ad Position 22
No active advertisement
ਪਿਛਲੀ ਖ਼ਬਰ ਨਹਿਲੇ 'ਤੇ ਦਹਿਲਾ-ਤੂੰ ਕੀ ਚਾਹੁੰਦੀ ਏਾ, ਨੰਗਾ ਹੋ ਜਾਵਾਂ ਅਗਲੀ ਖ਼ਬਰ ਪਲ-ਪਲ ਸੰਵੇਦਨਾਵਾਂ ਦੀ ਗੇਅਰ ਬਦਲਦੇ ਫੇਸਬੁੱਕੀਏ
Ad Position 24