16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ *

Ad Position 21
repet_subhas-goyals [Copy P29]
ਅਜੀਤ ਡੈਸਕ 19-04-2026

ਸ਼ਹੀਦ ਭਗਤ ਸਿੰਘ ਨਗਰ ਵਿਚ ਮੁਕੀਮ ਕੁਲਵਿੰਦਰ ਕੁੱਲਾ ਪੰਜਾਬੀ ਦਾ ਅਜਿਹਾ ਗ਼ਜ਼ਲਕਾਰ ਹੈ ਜਿਸ ਨੇ ਆਪਣੇ ਹੁਨਰ ਤੇ ਸ਼ੈਲੀ ਕਾਰਨ ਗ਼ਜ਼ਲ ਦੇ ਪਾਠਕਾਂ ਵਿਚ ਵਿਸ਼ੇਸ਼ ਸਥਾਨ ਬਣਾ ਲਿਆ ਹੈ। ਉਸ ਦੀਆਂ ਗ਼ਜ਼ਲਾਂ ਦੀ ਨਾਜ਼ੁਕ-ਖ਼ਿਆਲੀ ਮਾਨਣ ਵਾਲੀ ਹੁੰਦੀ ਹੈ, ਉਹ ਪੌਣ ਵਿਚ ਸ਼ਬਦਾਂ ਦੀਆਂ ਅੱਕ-ਫੰਬੀਆਂ ਉਡਾਉਂਦਾ ਹੈ ਤੇ ਫਿਰ ਉਨ੍ਹਾਂ ਦੇੀਆਂ ਪੈੜਾਂ ਦਾ ਪਿੱਛਾ ਕਰਦਾ ਹੈ। ਨੀਵੀਆਂ ਥਾਵਾਂ ਨੂੰ ਹਰ ਮੌਸਮ ਵਿਚ ਪੈਂਦੀ ਮਾਰ ਉਸ ਨੂੰ ਦੁੱਖ ਦਿੰਦੀ ਹੈ। 14 ਸਤੰਬਰ 1968 ਵਿਚ ਪੈਦਾ ਹੋਇਆ ਕੁੱਲਾ ਆਪਣੀ ਭਾਂਤ ਦਾ ਗ਼ਜ਼ਲਕਾਰ ਹੈ। ਉਸ ਦੇ ਸ਼ਿਅਰਾਂ ਵਿਚ ਮੁਹੱਬਤੀ ਸਰੋਕਾਰ ਵੀ ਹਨ ਤੇ ਸਮਾਜਿਕ ਚੇਤਨਾ ਵੀ ਹੈ ਅਤੇ ਉਸ ਦੀ ਗ਼ਜ਼ਲਕਾਰੀ ਨੂੰ ਕਿਸੇ ਦਾਇਰੇ ਵਿਚ ਨਹੀਂ ਰੱਖਿਆ ਜਾ ਸਕਦਾ। ਗ਼ਜ਼ਲ ਤੋਂ ਬਿਨਾਂ ਕੁੱਲਾ ਨਜ਼ਮ ਨੂੰ ਵੀ ਸੰਜੀਦਗੀ ਨਾਲ ਲੈਂਦਾ ਹੈ ਤੇ ਉਹ ਗਾਇਨ-ਕਲਾ ਵਿਚ ਵੀ ਮੁਹਾਰਤ ਰੱਖਦਾ ਹੈ। ਹੁਣ ਤੱਕ ਉਸ ਦੀਆਂ ਤਿੰਨ ਪੁਸਤਕਾਂ ਛਪੀਆਂ ਹਨ ਜਿਨ੍ਹਾਂ 'ਚੋਂ ਦੋ ਗ਼ਜ਼ਲ-ਸੰਗ੍ਰਹਿ ਤੇ ਇਕ ਕਾਵਿ-ਸੰਗ੍ਰਹਿ ਹੈ। ਪੇਸ਼ ਹਨ ਉਸ ਦੀਆਂ ਦੋ ਗ਼ਜ਼ਲਾਂ-
-ਮੋਬਾਈਲ : 99884-44002

 


ਵਕਤ ਦੇ ਹਰ ਰੰਗ ਵਿੱਚ ਤੇਰੀ ਕਥਾ ਹੀ ਕਹਿਣਗੇ।
ਮੁਕਤ ਮੇਰੇ ਨਾਲ ਮੇਰੇ ਸ਼ਬਦ ਹੁੰਦੇ ਰਹਿਣਗੇ।

ਕੈਨਵਸ 'ਤੇ ਧੜਕਦੇ ਜੀਵਨ ਦੇ ਰੰਗ ਸਨ ਬੇਸ਼ੁਮਾਰ,
ਤੂੰ ਜੋ ਧੱਬੇ ਪਾ ਗਿਓਂ ਸਮਿਆਂ ਥੀਂ ਕਿੱਥੇ ਲਹਿਣਗੇ।

ਦਾਗ਼ ਛੱਡ ਜਾਂਦਾ ਪੁਰਾਣਾ ਜ਼ਖ਼ਮ ਸੱਜਰੇ ਵਕਤ 'ਤੇ,
ਪੀੜ ਪੀਲੀ ਰੁੱਤ ਦੀ ਪੱਤੇ ਹਰੇ ਵੀ ਸਹਿਣਗੇ।

ਗੀਤ ਤੇਰੇ ਗਾਉਣਗੇ, ਫਿਰ ਰੋਣਗੇ ਸਿਰ ਜੋੜ ਕੇ,
ਉਮਰ ਦੀ ਟਹਿਣੀ 'ਤੇ ਜਦ ਯਾਦਾਂ ਦੇ ਪੰਛੀ ਬਹਿਣਗੇ।

ਹਰ ਦਫ਼ਾ ਉੱਚੇ ਮੁਨਾਰੇ ਵੇਖਦੇ ਰਹਿ ਜਾਣਗੇ,
ਧਾੜਵੀ ਕੁਝ ਇਸ ਕਿਲੇ 'ਤੇ ਚੜ੍ਹਨਗੇ ਕੁਝ ਲਹਿਣਗੇ।

ਬੁੱਤ ਸਰਾਪੇ ਮੌਸਮਾਂ ਵਿੱਚ ਪੁੱਛ ਰਹੇ ਸਨ ਜਿਸਮ ਤੋਂ,
ਖ਼ੂਨ ਦੀ ਧਾਰਾ 'ਚ ਹੁਣ ਕਦ ਅਣਖ ਦੇ ਕਣ ਵਹਿਣਗੇ।

 

ਵਕਤ ਦੇ ਹਰ ਰੰਗ ਵਿੱਚ ਤੇਰੀ ਕਥਾ ਹੀ ਕਹਿਣਗੇ।
ਮੁਕਤ ਮੇਰੇ ਨਾਲ ਮੇਰੇ ਸ਼ਬਦ ਹੁੰਦੇ ਰਹਿਣਗੇ।

ਕੈਨਵਸ 'ਤੇ ਧੜਕਦੇ ਜੀਵਨ ਦੇ ਰੰਗ ਸਨ ਬੇਸ਼ੁਮਾਰ,
ਤੂੰ ਜੋ ਧੱਬੇ ਪਾ ਗਿਓਂ ਸਮਿਆਂ ਥੀਂ ਕਿੱਥੇ ਲਹਿਣਗੇ।

ਦਾਗ਼ ਛੱਡ ਜਾਂਦਾ ਪੁਰਾਣਾ ਜ਼ਖ਼ਮ ਸੱਜਰੇ ਵਕਤ 'ਤੇ,
ਪੀੜ ਪੀਲੀ ਰੁੱਤ ਦੀ ਪੱਤੇ ਹਰੇ ਵੀ ਸਹਿਣਗੇ।

ਗੀਤ ਤੇਰੇ ਗਾਉਣਗੇ, ਫਿਰ ਰੋਣਗੇ ਸਿਰ ਜੋੜ ਕੇ,
ਉਮਰ ਦੀ ਟਹਿਣੀ 'ਤੇ ਜਦ ਯਾਦਾਂ ਦੇ ਪੰਛੀ ਬਹਿਣਗੇ।

ਹਰ ਦਫ਼ਾ ਉੱਚੇ ਮੁਨਾਰੇ ਵੇਖਦੇ ਰਹਿ ਜਾਣਗੇ,
ਧਾੜਵੀ ਕੁਝ ਇਸ ਕਿਲੇ 'ਤੇ ਚੜ੍ਹਨਗੇ ਕੁਝ ਲਹਿਣਗੇ।

ਬੁੱਤ ਸਰਾਪੇ ਮੌਸਮਾਂ ਵਿੱਚ ਪੁੱਛ ਰਹੇ ਸਨ ਜਿਸਮ ਤੋਂ,
ਖ਼ੂਨ ਦੀ ਧਾਰਾ 'ਚ ਹੁਣ ਕਦ ਅਣਖ ਦੇ ਕਣ ਵਹਿਣਗੇ।

Ad Position 22
No active advertisement
ਪਿਛਲੀ ਖ਼ਬਰ ਸਚਮੁੱਚ, ਉਹ ਜ਼ਮਾਨੇ ਭਲੇ ਸੀ ਅਗਲੀ ਖ਼ਬਰ ਬਦਨਾਮ ਅਗਰ ਹੋਂਗੇ ਤੋ ਕਯਾ ਨਾਮ ਨਾ ਹੋਗਾ
Ad Position 24