13-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਕਰਵਾ ਚੌਥ

Ad Position 21
repet_subhas-goyals [Copy P29]
ਅਜੀਤ ਡੈਸਕ 21-06-2026

ਜੱਸੀ ਦੀ ਪਤਨੀ ਹਰ ਸਾਲ ਕਰਵਾ ਚੌਥ ਦਾ ਵਰਤ ਰੱਖਦੀ ਸੀ, ਪਰ ਐਤਕੀਂ ਉਸ ਨੇ ਵਰਤ ਨਹੀਂ ਰੱਖਿਆ ਸੀ। ਜੱਸੀ ਇਸ ਗੱਲ 'ਤੇ ਹੈਰਾਨ ਵੀ ਸੀ ਤੇ ਪ੍ਰੇਸ਼ਾਨ ਵੀ ਸੀ। ਉਸ ਨੇ ਹੌਸਲਾ ਕਰਕੇ ਪੁੱਛ ਹੀ ਲਿਆ, 'ਪੰਮੀ, ਮੈਂ ਤੈਨੂੰ ਹਰ ਸਾਲ ਵਰਤ ਰੱਖਣ ਦਾ ਸਾਰਾ ਸਾਮਾਨ, ਸੂਟ ਤੇ ਚੂੜੀਆਂ ਲੈ ਕੇ ਦਿੰਦਾ ਰਿਹਾਂ, ਫਿਰ ਤੂੰ ਐਤਕੀਂ ਵਰਤ ਕਿਉਂ ਨ੍ਹੀਂ ਰੱਖਿਆ?
'ਦੇਖੋ ਜੀ, ਮੈਂ ਅੱਜ ਤੋਂ ਇਹ ਮਨ ਬਣਾਇਐ ਕਿ ਮੈਂ ਇਕ ਦਿਨ ਵਰਤ ਰੱਖ ਕੇ ਤੁਹਾਡੀ ਲੰਬੀ ਉਮਰ ਦੀ ਕਾਮਨਾ ਕਰਨ ਦੀ ਥਾਂ ਹਰ ਰੋਜ਼ ਸਾਰੇ ਪਰਿਵਾਰ ਦੀ ਚੰਗੀ ਸਿਹਤ ਤੇ ਸੁੱਖ, ਸ਼ਾਂਤੀ, ਪਰਮਤਾਮਾ ਪਾਸੋਂ ਮੰਗਿਆ ਕਰਾਂਗੀ। ਤੁਹਾਨੂੰ ਕੋਈ ਇਤਰਾਜ਼ ਤਾਂ ਨ੍ਹੀਂ।'
'ਮੈਨੂੰ ਇਤਰਾਜ਼ ਕੀ ਹੋ ਸਕਦਾ? ਮੈਨੂੰ ਤਾਂ ਇਸ ਗੱਲ ਦੀ ਖ਼ੁਸ਼ੀ ਆ ਕਿ ਤੇਰੇ ਵਿਚਾਰਾਂ 'ਚ ਕਿੰਨੀ ਵੱਡੀ ਤਬਦੀਲੀ ਆ ਗਈ ਆ। ਪਰਿਵਾਰ ਦੇ ਇਕ ਜੀਅ ਦੀ ਥਾਂ ਸਾਰੇ ਜੀਆਂ ਨੂੰ ਸਿਹਤਮੰਦ ਤੇ ਖੁਸ਼ ਦੇਖਣ ਦੀ ਕਾਮਨਾ ਕਰਨੀ ਕੋਈ ਸਾਧਾਰਨ ਗੱਲ ਨ੍ਹੀਂ। ਮੇਰੇ ਦਿਲ 'ਚ ਪਹਿਲਾਂ ਵੀ ਤੇਰੇ ਲਈ ਬਹੁਤ ਸਤਿਕਾਰ ਸੀ, ਹੁਣ ਇਹ ਹੋਰ ਵੀ ਵੱਧ ਗਿਆ ਆ।' ਏਨਾ ਕਹਿ ਕੇ ਉਹ ਪੰਮੀ ਵੱਲ ਵੇਖਣ ਲੱਗ ਪਿਆ ਤੇ ਫਿਰ ਉਹ ਦੋਵੇਂ ਜਣੇ ਮੁਸਕਰਾ ਪਏ।

-ਪਿੰਡ ਤੇ ਡਾਕ: ਰੱਕੜਾਂ ਢਾਹਾ-144526
ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ।
ਮੋਬਾਈਲ : 99158-03554

 

Ad Position 22
No active advertisement
ਪਿਛਲੀ ਖ਼ਬਰ ਪਾਕਿ ਵਲੋਂ ਭਾਰਤ ਨਾਲ ਸਰਹੱਦੀ ਵਪਾਰ ’ਤੇ ਲਗਾਈਆਂ ਰੋਕਾਂ ਦੌਰਾਨ ਅਫ਼ਗਾਨਿਸਤਾਨ ਚਾਬਹਾਰ ਅਤੇ ਹਵਾਈ ਰਸਤੇ ਵਧਾ ਰਿਹਾ ਵਪਾਰ... ਅਗਲੀ ਖ਼ਬਰ ਜੱਗ ਵਿਚੋਂ ਸੀਰ ਮੁੱਕਿਆ...
Ad Position 24