ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-07-2026

ਡਾਕਟਰ ਸਰ ਮੁਹੰਮਦ 'ਇਕਬਾਲ' (1877-1938)

Ad Position 21
No active advertisement
ਅਜੀਤ ਡੈਸਕ 05-07-2026

ਉਰਦੂ ਸਾਹਿਤ ਵਿਚ ਸਭ ਤੋਂ ਵੱਧ ਮਸ਼ਹੂਰੀ ਕਵਿਤਾ ਨੂੰ ਤੇ ਵਿਸ਼ੇਸ਼ ਤੌਰ 'ਤੇ ਗ਼ਜ਼ਲ ਨੂੰ ਮਿਲੀ। ਗ਼ਜ਼ਲ ਹੀ ਇਸ ਦੀ ਹਰਮਨ-ਪਿਆਰਤਾ ਦਾ ਧੁਰਾ ਹੈ। ਪੰਜਾਬ ਦੇ ਉਰਦੂ ਸ਼ਾਇਰਾਂ ਵਿਚ ਡਾਕਟਰ ਸਰ ਮੁਹੰਮਦ ਇਕਬਾਲ ਦਾ ਨਾਂਅ ਸਿਖਰ 'ਤੇ ਹੈ। ਪਹਿਲਾਂ 'ਗ਼ਾਲਿਬ' ਦੇ ਨਾਂਅ ਦੀ ਤੂਤੀ ਬੋਲਦੀ ਸੀ, ਜਿਸ ਤੋਂ ਪਹਿਲਾਂ ਮੀਰ ਤਕੀ 'ਮੀਰ' ਸਿਖਰ 'ਤੇ ਸੀ। ਫ਼ਿਰ 'ਇਕਬਾਲ' ਸਭਨਾਂ 'ਤੇ ਛਾ ਗਿਆ।
ਉਸਦੀ ਉਰਦੂ ਕਿਤਾਬ ਦੀ ਪਹਿਲੀ ਨਜ਼ਮ ਵਿਚ ਉਹ ਹਿਮਾਲਾ ਪਰਬਤ ਬਾਰੇ ਕਹਿੰਦਾ ਹੈ ਕਿ 'ਬਰਫ਼ ਨੇ ਬਜ਼ੁਰਗੀ ਦੀ ਦਸਤਾਰ ਤੈਨੂੰ ਬਖ਼ਸ਼ੀ ਹੈ।' ਉਸ ਨੇ ਦਰਿਆ ਗੰਗਾ ਤੇ ਪ੍ਰਾਚੀਨ ਭਾਰਤੀ ਧਰਮਾਂ ਬਾਰੇ ਨਜ਼ਮਾਂ ਲਿਖੀਆਂ। ਉਸਦਾ ਮਸ਼ਹੂਰ ਗੀਤ 'ਸਾਰੇ ਜਹਾਂ ਸੇ ਅੱਛਾ, ਹਿੰਦੋਸਤਾਂ ਹਮਾਰਾ' ਇਕ ਬੇਨਜ਼ੀਰ ਕਾਵਿ ਹੈ।
ਉਰਦੂ ਸ਼ਾਇਰੀ ਦਾ ਤੀਜਾ ਤੇ ਵੱਡਾ ਸੂਰਜ ਪੰਜਾਬ ਵਿਚ ਪੂਰਨ ਭਗਤ ਦੀ ਧਰਤੀ ਸਿਆਲਕੋਟ ਤੋਂ ਉਦੈ ਹੋਇਆ। ਸੇਖ਼ ਇਕਬਾਲ ਦੇ ਬਜ਼ੁਰਗ ਕਸ਼ਮੀਰ ਦੇ ਸਪਰੂ ਪੰਡਿਤ ਸਨ ਤੇ ਇਸਲਾਮ ਧਾਰਨ ਕਰਨ ਪਿੱਛੋਂ ਸਿਆਲਕੋਟ ਜਾ ਵਸੇ ਸਨ।
'ਇਕਬਾਲ' ਨੇ ਸਭ ਤੋਂ ਪਹਿਲਾਂ ਫ਼ਾਰਸੀ ਤੇ ਅਰਬੀ ਦੀ ਤਾਲੀਮ ਲਈ, ਜੋ ਕਿ ਉਹਨਾਂ ਦਿਨਾਂ ਵਿਚ ਰਿਵਾਜ ਸੀ। ਫਿਰ ਐਫ.ਏ. ਕਰਨ ਪਿੱਛੋਂ ਸਰਕਾਰੀ ਕਾਲਜ ਲਾਹੌਰ ਵਿਚ ਦਾਖ਼ਲ ਹੋਇਆ। ਐਮ.ਏ. ਫਿਲਾਸਫ਼ੀ ਦੀ ਪੜ੍ਹਾਈ ਵਿਚ ਉਹ ਪ੍ਰੋਫ਼ੈਸਰ ਆਰਨਡ ਦਾ ਚਾਹੇਤਾ ਵਿਦਿਆਰਥੀ ਸੀ। 'ਇਕਬਾਲ' ਨੇ ਫ਼ਾਰਸੀ ਕਵਿਤਾ ਦੀਆਂ ਤਿੰਨ ਕਿਤਾਬਾਂ ਲਿਖੀਆਂ, ਜਿਸ ਨਾਲ ਉਹ ਦੁਨੀਆਂ ਭਰ ਵਿਚ ਚੰਗੇ ਸ਼ਾਇਰ ਦੇ ਤੌਰ 'ਤੇ ਮਸ਼ਹੂਰ ਹੋਇਆ। 1901 ਵਿਚ ਉਸ ਨੇ ਉਰਦੂ ਵਿਚ ਸ਼ੇਅਰ ਕਹਿਣੇ ਸ਼ੁਰੂ ਕਰ ਦਿੱਤੇ ਸਨ।
ਉਰਦੂ ਸ਼ਾਇਰੀ ਵਿਚ ਪਹਿਲਾਂ 'ਗ਼ਜ਼ਲ' ਦੀ ਚੜ੍ਹਤ ਸੀ ਤੇ 'ਗ਼ਜ਼ਲ' ਵਿਚ ਗੁਲ, ਬੁਲਬੁਲ, ਹੁਸਨ ਤੇ ਇਸ਼ਕ ਦੇ ਵਿਸ਼ਿਆਂ ਦੀ ਭਰਮਾਰ ਸੀ। 'ਇਕਬਾਲ' ਨੇ ਉਰਦੂ ਸ਼ਾਇਰੀ ਨੂੰ ਗ਼ਜ਼ਲ ਦੀ ਤੰਗ ਗਲੀ ਵਿਚੋਂ ਕੱਢ ਕੇ ਨਜ਼ਮ ਦੀ ਸ਼ਾਹਰਾਹ 'ਤੇ ਖੜ੍ਹਾ ਕਰ ਦਿੱਤਾ ਤੇ ਹੁਸਨ ਇਸ਼ਕ ਦੀਆਂ ਗੱਲਾਂ ਕਰਨ ਵਾਲਿਆਂ ਨੂੰ ਹੇਠਲੀਆਂ ਸਤਰਾਂ ਰਾਹੀਂ ਸ਼ਰਮਸਾਰ ਕੀਤਾ।
'ਹਿੰਦ ਕੇ ਸ਼ਾਇਰ, ਫ਼ਲਸਫ਼ੀ ਔਰ ਅਫ਼ਸਾਨਾ-ਨਵੀਸ, ਆਹ! ਬੇਚਾਰੋਂ ਕੇ ਐਸਾਬ1 ਪਰ ਔਰਤ ਹੈ ਸਵਾਰ,
ਨਜ਼ਰੇਂ2-ਆਦਮ ਸੇ ਛੁਪਾਤੇ ਹੈਂ ਮੁਕਾਮਆਤੇ3-ਬੁਲੰਦ, ਕਰਤੇ ਹੈਂ ਰੂਹ ਕੋ ਖ਼੍ਵਾਬੀਦਾ4 ਬਦਨ ਕੋ ਬੇਦਾਰ5॥'
1. ਅਨੁਭਵੀ 2. ਮਾਨਵ-ਅੱਖ 3. ਉੱਚੀਆਂ ਥਾਵਾਂ 4. ਸੁਲਾ ਦੇਣਾ 5. ਜਗਾਉਣਾ
ਰਾਜਨੀਤਿਕ ਲੋਕ ਕਹਿੰਦੇ ਹਨ ਕਿ 'ਇਕਬਾਲ' ਪਾਕਿਸਤਾਨ ਦਾ ਬਾਨੀ ਹੈ ਇਹ ਕੁਝ ਹੱਦ ਤੱਕ ਠੀਕ ਵੀ ਹੈ। ਪਾਕਿਸਤਾਨ ਦੀ ਬਣਤਰ ਦਾ ਖ਼ਿਆਲ ਦਾਰਸ਼ਨਿਕ ਰੂਪ ਵਿਚ ਡਾ. ਇਕਬਾਲ ਦੀ ਸ਼ਾਇਰੀ ਵਿਚ ਮਿਲਦਾ ਹੈ ਉਸ ਨੇ ਭਾਰਤ ਵਿਚ ਇਸਲਾਮ ਦੀ ਹਿਫ਼ਾਜ਼ਤ ਦੀ ਲੋੜ 'ਤੇ ਜ਼ੋਰ ਦਿੱਤਾ ਸੀ। 'ਇਕਬਾਲ' ਸ਼ਾਇਰ ਤੇ ਦਾਰਸ਼ਨਿਕ ਸੀ। ਉਸਨੂੰ ਕੁਰਾਨ 'ਤੇ ਵਿਸ਼ਵਾਸ ਸੀ ਤੇ ਉਹ ਇਸਲਾਮ ਦੇ ਇਤਿਹਾਸ ਦਾ ਪਰਮੁੱਖ ਗਿਆਨੀ ਸੀ। ਪਰੰਤੂ ਉਹ ਅਗਿਆਨੀਆਂ ਤੇ ਕੱਚੇ ਬਿਰਹੀ ਲੋਕਾਂ 'ਤੇ ਵੀ ਕਟਾਖਸ਼ ਕਰਦਾ ਸੀ।
'ਇਕਬਾਲ' ਨੇ ਬਾਬਾ 'ਆਦਮ' ਦੀ ਸ਼ਕਤੀ ਤੇ ਇਨਸਾਨ ਦੀ ਹਿੰਮਤ 'ਤੇ ਭਰੋਸਾ ਪ੍ਰਗਟ ਕਰਦੇ ਹੋਏ 'ਖ਼ੁਦੀ' ਦੇ ਤਸੱਵਰ 'ਤੇ ਬਹੁਤ ਜ਼ੋਰ ਦਿੱਤਾ। 'ਖ਼ੁਦੀ' ਦਾ ਅਰਥ ਸਵੈ-ਵਿਸ਼ਵਾਸ ਤੇ ਆਤਮ ਗਿਆਨ ਸੀ।
'ਇਕਬਾਲ' ਫਿਰਕਾਪ੍ਰਸਤ ਨਹੀਂ ਸੀ। ਇਸੇ ਲਈ ਉਹਨੇ ਰਾਮ, ਗੌਤਮ, ਨਾਨਕ, ਸਵਾਮੀ ਰਾਮ ਤੀਰਥ ਤੇ 'ਗਾਇਤਰੀ' ਬਾਰੇ ਵਡਮੁੱਲੇ ਤੇ ਸ਼ਾਨਦਾਰ ਸ਼ੇਅਰ ਲਿਖੇ। 'ਤਰਾਨਾ-ਏ-ਹਿੰਦੀ' ਉਸਦੀ ਸ੍ਰੇਸ਼ਟ ਰਚਨਾ ਹੈ। ਉਹ ਗੰਗਾ ਨੂੰ ਸੰਬੋਧਿਤ ਹੋ ਕੇ ਸੱਭਿਅਤਾ ਦੀ ਗੱਲ ਕਰਦਾ ਹੈ। ਇਸ ਲਈ ਅਜਿਹੇ ਬੰਦੇ ਨੂੰ ਕੱਟੜ ਤੇ ਫਿਰਕਾਪ੍ਰਸਤ ਨਹੀਂ ਕਿਹਾ ਜਾ ਸਕਦਾ, ਜੋ ਹਿਮਾਲਾ ਪਰਬਤ ਬਾਰੇ ਨਿਹਾਲ ਹੋ ਕੇ ਕਹੇ:
'ਬਰਫ਼ ਨੇ ਬਾਂਧੀ ਹੈ ਦਸਤਾਰ-ਏ-ਫਜ਼ੀਲਤ1 ਤੇਰੇ ਸਰ2'
1. ਬਜ਼ੁਰਗੀ 2. ਸਿਰ

ਉਪਰੋਕਿਤ ਵਿਚਾਰਾਂ ਦੀ ਪੈਰਵੀ ਵਿਚ 'ਇਕਬਾਲ' ਦੇ ਕੁਝ ਸ਼ੇਅਰ ਉਸਦੀਆਂ ਨਜ਼ਮਾਂ ਤੇ ਗ਼ਜ਼ਲਾਂ 'ਚੋਂ ਨਮੂਨੇ ਦੇ ਤੌਰ 'ਤੇ ਪਾਠਕਾਂ ਲਈ ਪੇਸ਼ ਹਨ:
'ਇਕਬਾਲ' ਬੜਾ ਉਪਦੇਸ਼ਕ ਹੈ, ਬਾਤੋਂ ਸੇ ਮਨ ਮੋਹ ਲੇਤਾ ਹੈ,
ਗੁਫ਼ਤਾਰ ਕਾ ਗ਼ਾਜ਼ੀ ਬਨ ਤੋ ਗਯਾ, ਕਿਰਦਾਰ ਕਾ ਗ਼ਾਜ਼ੀ ਬਨ ਨਾ ਸਕਾ।
ਮਸਜਿਦ ਤੋ ਬਨਾ ਦੀ ਪਲ ਭਰ ਮੇਂ, ਈਮਾਂ ਕੀ ਹਰਾਰਤ ਵਾਲੋਂ ਨੇ,
ਮਨ ਅਪਨਾ ਪੁਰਾਨਾ ਪਾਪੀ ਹੈ, ਬਰਸੋਂ ਮੇਂ ਨਮਾਜ਼ੀ ਬਨ ਨਾ ਸਕਾ।" ...ਤੇ
'ਸਿਤਾਰੋਂ ਕੇ ਆਗੇ ਜਹਾਂ ਔਰ ਭੀ ਹੈਂ।
'ਤੂੰ ਸ਼ਾਹੀਂ ਹੈ ਪਰਵਾਜ਼ ਹੈ ਕਾਮ ਤੇਰਾ, ਤੇਰੇ ਸਾਮਨੇ ਆਸਮਾਂ ਔਰ ਭੀ ਹੈ,'

'ਇਕਬਾਲ' ਨੇ 1923 ਵਿਚ ਅੰਗਰੇਜ਼ੀ ਹਕੂਮਤ ਵਲੋਂ, ਇਕ ਮਹਾਨ ਫ਼ਾਰਸੀ ਸ਼ਾਇਰ ਤੇ ਦਾਨਿਸ਼ਵਰ ਮੰਨੇ ਜਾਣ ਕਰਕੇ 'ਸਰ' ਦਾ ਖ਼ਿਤਾਬ ਲੈ ਲਿਆ, ਤਾਂ ਇਸਦੀ ਦੇਸ਼ ਭਰ ਵਿਚ ਨਾਂਹ ਪੱਖੀ ਚਰਚਾ ਹੋਈ, ਕਿਉਂਕਿ ਜੱਲ੍ਹਿਆਂਵਾਲਾ ਬਾਗ਼ ਦੇ ਸਾਕੇ ਤੋਂ ਪਿੱਛੋਂ ਮਹਾਂਕਵੀ ਟੈਗੋਰ ਨੇ 'ਸਰ' ਦਾ ਖ਼ਿਤਾਬ ਮੋੜ ਦਿੱਤਾ ਸੀ। ਕਿਸੇ ਨੇ ਕਿਹਾ ਕਿ:
'ਸ਼ਾਇਰੇ-ਬੰਗਾਲ ਨੇ ਜੋ ਪਾਉਂ ਸੇ ਠੁਕਰਾ ਦੀਆ,
ਸ਼ਾਇਰੇ-ਪੰਜਾਬ ਨੇ ਸਿਰ ਪੇ ਰਖਾ 'ਸਰ' ਕਾ ਖ਼ਿਤਾਬ"
ਇਸਲਾਮਿਕ 'ਇਕਬਾਲ' ਨਾਲ ਸਾਡਾ ਸਰੋਕਾਰ ਨਹੀਂ, ਅਸੀਂ ਕੇਵਲ ਪੰਜਾਬ ਵਿਚ ਜੰਮੇ ਇਕ ਮਹਾਨ ਸ਼ਾਇਰ ਦੇ ਪ੍ਰਸੰਸਕ ਹਾਂ।
'ਇਕਬਾਲ' ਨੇ ਕੁੱਲ 1700 ਸ਼ੇਅਰ ਲਿਖੇ ਜਿਨ੍ਹਾਂ ਵਿਚੋਂ 700 ਦੇ ਕਰੀਬ ਉਰਦੂ ਵਿਚ ਲਿਖੇ ਸੁਣੀਂਦੇ ਹਨ ਤੇ ਬਾਕੀ ਫ਼ਾਰਸੀ ਵਿਚ। ਪਰ ਵਿਧਾਤਾ ਦਾ ਇਨਸਾਫ਼ ਵੇਖੋ ਕਿ ਫ਼ਾਰਸ ਭਾਵ ਈਰਾਨ ਦੇ ਇਕ ਧੁਰੰਦਰ ਵਿਦਵਾਨ ਨੇ ਕਿਹਾ ਕਿ 'ਉਹ ਫ਼ਾਰਸੀ ਦਾ ਬਹੁਤ ਵੱਡਾ ਸ਼ਾਇਰ ਸੀ, ਉਸਨੂੰ ਇਸਲਾਮ ਦੇ ਧਰਮ ਤੇ ਇਤਿਹਾਸ ਬਾਰੇ ਵੀ ਬਹੁਤ ਗਿਆਨ ਸੀ ਪ੍ਰੰਤੂ ਉਸਨੇ ਈਰਾਨ ਵਿਚ ਰਹਿ ਕੇ ਨਹੀਂ ਵੇਖਿਆ। ਇਸ ਲਈ ਇੱਥੋਂ ਦੀ ਬੋਲ-ਚਾਲ ਦੇ ਲਿਹਾਜ਼ ਨਾਲ ਕੁੱਝ-ਕੁੱਝ ਓਪਰਾ ਜਾਪਦਾ ਹੈ।' ਉਸਨੇ ਉਰਦੂ ਵਿਚ ਤਿੰਨ ਕਿਤਾਬਾਂ ਲਿਖੀਆਂ 'ਬਾਂਗੇ-ਦਰਾ', 'ਬਾਲੇ-ਜਿਬਰੀਲ', 'ਜ਼ਰਬੇ-ਕਲੀਮ', ਚੌਥੀ ਪੁਸਤਕ 'ਅਰਮੁਗਾਨੇ ਹਜਾਜ਼' ਕੁਝ ਉਰਦੂ ਵਿਚ ਹੈ ਤੇ ਕੁਝ ਫ਼ਾਰਸੀ ਵਿਚ । ਕਿਸੇ ਨੇ ਲਿਖਿਆ ਹੈ ਕਿ ਜਦੋਂ 1938 ਵਿਚ ਜਿਸ ਦਿਨ ਉਸਨੇ ਆਖ਼ਰੀ ਸਾਹ ਲਿਆ ਤਾਂ ਉਹ ਬੁੱਲ੍ਹੇ ਸ਼ਾਹ ਦੀ ਕਾਫ਼ੀ ਸੁਣ ਰਿਹਾ ਸੀ ਤੇ ਉੱਚੀ ਉੱਚੀ ਰੋ ਰਿਹਾ ਸੀ। ਉਸਦੀਆਂ ਚੋਣਵੀਆਂ ਨਜ਼ਮਾਂ ਤੇ ਗ਼ਜ਼ਲਾਂ ਦੇ ਕੁਝ ਅੰਸ਼ ਸੁਜਾਨ ਪਾਠਕਾਂ ਦੀ ਭੇਂਟ ਹਨ।
'ਹੁਸਨੇ ਬੇਪਰਵਾਹ ਕੋ ਅਪਨੀ ਬੇਨਕਾਬੀ ਕੇ ਲੀਏ
ਹੋਂ ਅਗਰ ਸ਼ਹਿਰੋਂ ਸੇ ਬਨ ਪਿਆਰੇ, ਤੋਂ ਸ਼ਹਿਰ ਅੱਛੇ ਕੇ ਬਨ?

ਅਪਨੇ ਮਨ ਮੇਂ ਡੂਬ ਕਰ ਪਾ ਜਾ ਸੁਰਾਗ਼ੇ-ਜ਼ਿੰਦਗੀ
ਤੂੰ ਅਗਰ ਮੇਰਾ ਨਹੀਂ ਬਨਤਾ, ਨ ਬਨ, ਅਪਨਾ ਤੋਂ ਬਨ!

ਮਨ ਕੀ ਦੌਲਤ ਹਾਥ ਆਤੀ ਹੈ ਤੋ ਫਿਰ ਜਾਤੀ ਨਹੀਂ
ਤਨ ਕੀ ਦੌਲਤ ਛਾਂਉਂ ਹੈ! ਆਤਾ ਹੈ ਧਨ, ਜਾਤਾ ਹੈ ਧਨ।

ਪਾਨੀ ਪਾਨੀ ਕਰ ਗਈ ਮੁਝ ਕੋ ਕਲੰਦਰ ਕੀ ਯੇਹ ਬਾਤ
ਤੂ ਝੁਕਾ ਜਬ ਗ਼ੈਰ ਕੇ ਆਗੇ, ਨ ਮਨ ਤੇਰਾ, ਨ ਤਨ'।

'ਅਨੋਖੀ ਵਜ੍ਹਾ ਹੈ ਸਾਰੇ ਜ਼ਮਾਨੇ ਸੇ ਨਿਰਾਲੇ ਹੈਂ।
ਯੇ ਆਸ਼ਿਕ ਕੌਨ ਸੀ ਬਸਤੀ ਕੇ ਯਾ ਰੱਬ ਰਹਿਨੇ ਵਾਲੇ ਹੈਂ।
ਇਲਾਜੇ-ਦਰਦ ਮੇਂ ਭੀ ਦਰਦ ਕੀ ਲੱਜ਼ਤ ਪੇ ਮਰਤਾ ਹੂੰ,
ਜੋ ਥੇ ਛਾਲੋਂ ਮੇ ਕਾਂਟੇ ਨੋਕੇ-ਸੋਜ਼ਨ (ਸੂਈ) ਨਿਕਾਲੇ ਹੈਂ।
ਫ਼ਲਾ ਫ਼ੂਲਾ ਰਹੇ ਯਾ ਰਬ ਚਮਨ ਮੇਰੀ ਉਮੀਦੋਂ ਕਾ,
ਜਿਗਰ ਕਾ ਖੂੰਨ ਦੇ ਦੇ ਕਰ ਯੇਹ ਬੂਟੇ ਮੈਨੇ ਪਾਲੇ ਹੈਂ।

Ad Position 22
No active advertisement
ਪਿਛਲੀ ਖ਼ਬਰ ਪੰਜਾਬੀ ਸਾਹਿਤ ਜਗਤ ਦੇ ਪ੍ਰਸਿੱਧ ਨਾਵਲਕਾਰ ਨਾਨਕ ਸਿੰਘ ਅਗਲੀ ਖ਼ਬਰ ਵਜੂਦ
Ad Position 24
No active advertisement