02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

-ਮਾਮਲਾ ਪਟਿਆਲਾ ਵਿਖੇ ਲਾਈਨਮੈਨਾਂ 'ਤੇ ਕੀਤੇ ਤਸ਼ੱਦਦ ਦਾ- ਕੁੱਲ ਹਿੰਦ ਕਿਸਾਨ ਸਭਾ ਵਲੋਂ ਰੋਸ ਪ੍ਰਦਰਸ਼ਨ

Ad Position 21
No active advertisement
ਅਜੀਤ ਡੈਸਕ 12-06-2026
ਨੰਗਲ, 11 ਜੂਨ (ਪ੍ਰੀਤਮ ਸਿੰਘ ਬਰਾਰੀ)- ਕੁਲ ਹਿੰਦ ਕਿਸਾਨ ਸਭਾ ਦੇ ਵਰਕਰਾਂ ਵਲੋਂ ਅੱਜ ਐਸ.ਡੀ.ਐਮ. ਦਫ਼ਤਰ ਦੇ ਬਾਹਰ ਨੰਗਲ ਬੱਸ ਸਟੈਂਡ ਦੇ ਸਾਹਮਣੇ ਪੰਜਾਬ ਸਰਕਾਰ ਵਲੋਂ ਪਟਿਆਲਾ ਵਿਖੇ ਲਾਈਨਮੈਨਾਂ ਤੇ ਬੀਤੇ ਦਿਨੀ ਕੀਤੇ ਬੇਤਹਾਸ਼ਾ ਤਸ਼ੱਦਦ ਦੇ ਰੋਸ ਵਜੋਂ ਪੰਜਾਬ ਸਰਕਾਰ ਦੀ ਅਰਥੀ ਫ਼ੂਕ ਕੇ ਰੋਸ ਮੁਜ਼ਾਰਾ ਕੀਤਾ ਗਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ | ਇਸ ਮੌਕੇ ਕੁਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਕਾਮਰੇਡ ਸੁਰਜੀਤ ਸਿੰਘ ਢੇਰ ਨੇ ਕਿਹਾ ਕਿ 2600 ਦੇ ਕਰੀਬ ਲਾਈਨਮੈਨ ਨੌਕਰੀਆਂ ਦੀ ਪ੍ਰਾਪਤੀ ਲਈ ਪਟਿਆਲਾ ਵਿਖੇ ਪੁਰ ਅਮਨ ਢੰਗ ਨਾਲ ਸੰਘਰਸ਼ ਕਰ ਰਹੇ ਸਨ ਪਰ ਪੁਲਿਸ ਨੇ ਉਨ੍ਹਾਂ ਲਾਈਨਮੈਨਾਂ ਨੂੰ ਬੇਦਰਦੀ ਨਾਲ ਕੁੱਟਿਆ ਜਿਸ ਦੀ ਮਿਸਾਲ ਦੁਨੀਆ ਵਿਚ ਨਹੀਂ ਮਿਲਦੀ | ਇੱਥੇ ਹੀ ਬੱਸ ਨਹੀਂ ਸਗੋਂ ਬੀਤੇ ਕੱਲ੍ਹ ਧਰਨਾਕਾਰੀਆਂ ਦੇ ਟੈਂਟ ਤੱਕ ਪੁਲਿਸ ਨੇ ਜਬਰ ਨਾਲ ਪੁੱਟ ਦਿੱਤੇ | ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਰੁਜ਼ਗਾਰ ਦੇਣ ਦੇ ਵਾਅਦੇ ਕਰਕੇ ਸੱਤਾ 'ਤੇ ਕਾਬਜ਼ ਹੋਈ ਸੀ ਪਰ ਹੁਣ ਜਦੋਂ ਨੌਜਵਾਨ ਨੌਕਰੀਆਂ ਮੰਗ ਰਹੇ ਨੇ ਤਾਂ ਉਨ੍ਹਾਂ ਦੇ ਬੇਹਤਾਸ਼ਾ ਤਸ਼ੱਦਦ ਕਰਕੇ ਜੇਲ੍ਹਾਂ 'ਚ ਡੱਕਿਆ ਜਾ ਰਿਹਾ ਹੈ | ਕਿਸਾਨ ਆਗੂ ਨੇ ਲਾਈਨਮੈਨਾਂ ਨਾਲ ਇੱਕਜੁੱਟਤਾ ਦਾ ਪ੍ਰਗਟਾਵਾ ਕਰਦਿਆਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਕਿ ਸੰਬੰਧਿਤ ਲਾਠੀਚਾਰਜ ਕਰਨ ਵਾਲੇ ਪੁਲਿਸ ਅਫ਼ਸਰਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ 2600 ਲਾਈਨਮੈਨਾਂ ਦੀ ਭਰਤੀ ਜਲਦੀ ਤੋਂ ਜਲਦੀ ਕੀਤੀ ਜਾਵੇ | ਜੇਕਰ ਪੰਜਾਬ ਸਰਕਾਰ ਨੇ ਆਪਣਾ ਇਹ ਰਵੱਈਆ ਨਾ ਬਦਲਿਆ ਤਾਂ ਪੂਰੇ ਪੰਜਾਬ 'ਚ ਲਾਈਨਮੈਨਾਂ ਦੇ ਹੱਕ 'ਚ ਸੰਘਰਸ਼ ਸ਼ੁਰੂ ਕੀਤਾ ਜਾਵੇਗਾ | ਇਸ ਮੌਕੇ ਰਕੇਸ਼ ਬਾਲੀ ਕਲਸੇੜਾ, ਸਤਨਾਮ ਸਿੰਘ ਕੇਵਲ ਕਿ੍ਸ਼ਨ, ਸੋਮੀ ਪੂਰੀ,ਪੰਕਜ, ਨਰੇਸ਼ ਕੁਮਾਰ ਕਲਸੇੜਾ, ਅਸ਼ੋਕ ਕੁਮਾਰ ਸਮੇਤ ਹੋਰ ਸਾਥੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਖ਼ੂਨਦਾਨ ਕੈਂਪ 'ਚ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਜ਼ਿਲ੍ਹਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਨੂਰਪੁਰ ਬੇਦੀ ਵਿਖੇ ਮਨਰੇਗਾ ਕਰਮਚਾਰੀਆਂ ਦੇ ਧਰਨੇ 'ਚ ਸ਼ਾਮਿਲ ਹੋ ਕੇ ਦਿੱਤਾ ਸਮਰਥ...
Ad Position 24
No active advertisement