02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2026

ਇਮਰਾਨ ਖ਼ਾਨ ਦੀ ਅੱਖ ਦੀ ਕੀਤੀ ਗਈ ਪੰਜਵੀਂ ਸਰਜਰੀ, ਮੁੜ ਭੇਜਿਆ ਜੇਲ੍ਹ

Ad Position 21
No active advertisement
ਅਜੀਤ ਡੈਸਕ 16-06-2026

ਅੰਮਿ੍ਤਸਰ, 15 ਜੂਨ (ਸੁਰਿੰਦਰ ਕੋਛੜ)-ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ. ਟੀ. ਆਈ.) ਪਾਰਟੀ ਦੇ ਸੰਸਥਾਪਕ ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੂੰ ਬੀਤੀ ਰਾਤ ਪਾਕਿਸਤਾਨ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਪੀ. ਆਈ. ਐੱਮ. ਐੱਸ.) ਵਿਖੇ ਅੱਖਾਂ ਦੇ ਇਲਾਜ ਲਈ ਲਿਜਾਇਆ ਗਿਆ | ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਇਮਰਾਨ ਖਾਨ ਦੀ ਅੱਖ ਦੀ ਬਿਮਾਰੀ ਲਈ ਪੰਜਵੇਂ ਪੜਾਅ ਦੇ ਇਲਾਜ ਵਜੋਂ ਇਕ ਹੋਰ ਐਂਟੀ-ਵੀ. ਈ. ਜੀ. ਐੱਫ. ਇੰਟਰਾਵਿਟਰੀਅਲ ਟੀਕਾ ਲਗਾਇਆ ਗਿਆ ਹੈ | ਉਨ੍ਹਾਂ ਦੀ ਆਪਟੀਕਲ ਕੋਹੇਰੈਂਸ ਟੋਮੋਗ੍ਰਾਫੀ (ਓ. ਸੀ. ਟੀ.) ਵੀ ਕੀਤੀ ਗਈ, ਜਿਸ 'ਚ ਕਲੀਨੀਕਲ ਸੁਧਾਰ ਵਿਖਾਇਆ ਗਿਆ | ਬੁਲਾਰੇ ਨੇ ਅੱਗੇ ਕਿਹਾ ਕਿ ਮਿਆਰੀ ਨਿਗਰਾਨੀ ਪ੍ਰੋਟੋਕਾਲ ਦੇ ਤਹਿਤ ਇਮਰਾਨ ਖਾਨ ਨੂੰ ਮਾਹਿਰ ਸਰਜਨਾਂ ਦੁਆਰਾ ਮਾਈਕ੍ਰੋਸਕੋਪਿਕ ਮਾਰਗਦਰਸ਼ਨ ਹੇਠ ਓਪਰੇਟਿੰਗ ਥੀਏਟਰ 'ਚ ਪੰਜਵਾਂ ਇੰਟਰਾਵਿਟਰੀਅਲ ਟੀਕਾ ਲਗਾਇਆ ਗਿਆ | ਇਲਾਜ ਤੋਂ ਬਾਅਦ ਉਨ੍ਹਾਂ ਨੂੰ ਰਾਵਲਪਿੰਡੀ ਦੀ ਅਡਿਆਲਾ ਜੇਲ੍ਹ 'ਚ ਵਾਪਸ ਭੇਜਣ ਤੋਂ ਪਹਿਲਾਂ ਫਾਲੋ-ਅੱਪ ਨਿਰਦੇਸ਼ਾਂ ਅਤੇ ਡਾਕਟਰੀ ਸਲਾਹ ਨਾਲ ਛੁੱਟੀ ਦੇ ਦਿੱਤੀ ਗਈ | ਦੱਸਿਆ ਜਾ ਰਿਹਾ ਹੈ ਕਿ ਅਕਤੂਬਰ 2025 'ਚ 73 ਸਾਲਾ ਇਮਰਾਨ ਖ਼ਾਨ ਦੀ ਸੱਜੀ ਅੱਖ 'ਚ ਤੇਜ਼ੀ ਨਾਲ ਨਜ਼ਰ ਘਟਣ ਦੀ ਸਮੱਸਿਆ ਸ਼ੁਰੂ ਹੋਈ | ਉਨ੍ਹਾਂ ਦੀ ਅੱਖ 'ਚ ਸਿਰਫ਼ 15 ਫ਼ੀਸਦੀ ਨਜ਼ਰ ਬਚਣ ਤੇ ਰੈਟਿਨਲ ਨਾੜੀ ਦੇ ਬੰਦ ਹੋਣ ਦੀ ਗੰਭੀਰ ਸਥਿਤੀ ਪੈਦਾ ਹੋਣ 'ਤੇ ਪੀ. ਟੀ. ਆਈ. ਪਾਰਟੀ ਦੇ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਪਾਕਿ ਸਰਕਾਰ 'ਤੇ ਕੌਮਾਂਤਰੀ ਦਬਾਅ ਪੈਣ 'ਤੇ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਸਿੱਖ ਏਡ ਆਸਟਰੀਆ ਦੇ ਮੁੱਖ ਸੇਵਾਦਾਰ ਭਾਈ ਪੰਮਾ ਵਲੋਂ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੀ ਹਮਾਇਤ ਦਾ ਐਲਾਨ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ ਨੇੜੇ ਆਉਂਦਿਆਂ ਹੀ ਵਧੀਆਂ ਸਿਆਸੀ ਪਾਰਟੀਆਂ ਦੀਆਂ ਗੁਪਤ ਮੀਟਿੰਗਾਂ
Ad Position 24
No active advertisement