ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਮਿੰਨੀ ਕਹਾਣੀ ਨਿੰਬੂ ਵਾਲਾ ਘਰ <br/>

Ad Position 21
No active advertisement
ਅਜੀਤ ਡੈਸਕ 17-05-2026

ਹੌਲ਼ੀ-ਹੌਲ਼ੀ ਸਾਰੇ ਗਲੀ-ਮੁਹੱਲੇ ਵਿਚ ਉਨ੍ਹਾਂ ਦਾ ਘਰ 'ਨਿੰਬੂ ਵਾਲੇ ਘਰ' ਵਜੋਂ ਜਾਣਿਆ ਜਾਣ ਲੱਗਾ | ਗੱਲ ਵੀ ਸਹੀ ਸੀ, ਘਰ ਦੀ ਮਾਲਕਣ ਨੇ ਪੁੱਤਾਂ ਵਾਂਗ ਪਾਲ ਪੋਸ ਕੇ ਪੌਦੇ ਨੂੰ ਵੱਡਾ ਕੀਤਾ ਸੀ | ਫਿਰ ਜਦੋਂ ਇਹਨੂੰ ਫਲ ਲੱਗਣ ਲੱਗਾ ਤਾਂ ਪੂਰੇ ਮਹੱਲੇ ਨੂੰ ਪਾਈਆ-ਪਾਈਆ ਨਿੰਬੂ ਤੋਹਫ਼ੇ ਵਜੋਂ ਵੰਡੇ ਗਏ | ਜਦੋਂ ਪੌਦਾ ਹੋਰ ਵੱਡਾ ਹੋ ਗਿਆ ਤਾਂ ਇਹਦੀਆਂ ਟਾਹਣੀਆਂ ਚਾਰਦੀਵਾਰੀ ਤੋਂ ਬਾਹਰ ਫੈਲ ਗਈਆਂ | ਹੁਣ ਹਰ ਕੋਈ ਆਉਂਦਾ-ਜਾਂਦਾ ਪੌਦੇ ਤੋਂ ਨਿੰਬੂ ਤੋੜਦਾ ਤੇ ਆਪਣੇ ਰਾਹ ਪੈਂਦਾ | ਪਤੀ-ਪਤਨੀ ਨੇ ਵੀ ਕਦੇ ਕਿਸੇ ਦਾ ਬੁਰਾ ਨਹੀਂ ਸੀ ਮਨਾਇਆ | ਪੌਦੇ 'ਤੇ ਬਾਰਾਂ ਮਹੀਨੇ ਨਿੰਬੂ ਲਗਦੇ ਤੇ ਲਗਦੇ ਵੀ ਵੱਡੇ ਵੱਡੇ | ਮਿਲਣ-ਗਿਲਣ ਆਉਣ ਵਾਲੇ ਦੋਸਤਾਂ-ਰਿਸ਼ਤੇਦਾਰਾਂ ਨੂੰ ਨਿੰਬੂ ਦੀਆਂ ਬਾਹਰ ਲਮਕਦੀਆਂ ਟਾਹਣੀਆਂ ਤੋਂ ਘਰ ਦੀ ਪਛਾਣ ਹੋ ਗਈ | ਦੋਵੇਂ ਬੱਚੇ ਵੱਡੇ ਹੋ ਗਏ ਤਾਂ ਉਨ੍ਹਾਂ ਨੇ ਅਮਰੀਕਾ ਨੂੰ ਆਪਣਾ ਸਥਾਈ ਨਿਵਾਸ ਬਣਾ ਲਿਆ | ਪਹਿਲਾਂ-ਪਹਿਲ ਤਾਂ ਪਤੀ-ਪਤਨੀ ਕਦੇ-ਕਦਾਈਾ ਉਨ੍ਹਾਂ ਕੋਲ ਜਾਂਦੇ ਪਰ ਸੇਵਾਮੁਕਤੀ ਪਿੱਛੋਂ ਲੰਮਾ-ਲੰਮਾ ਸਮਾਂ ਬੱਚਿਆਂ ਕੋਲ ਰਹਿਣ ਲੱਗੇ | ਏਥੋਂ ਵਾਲੇ ਘਰ ਦੀ ਚਾਬੀ ਗੁਆਂਢੀ ਨੂੰ ਦੇ ਦਿੱਤੀ ਤਾਂ ਜੋ ਚਿੱਠੀ-ਪੱਤਰ ਤੇ ਹੋਰ ਘਰੋਗੀ ਬਿੱਲ ਸੰਭਾਲੇ ਜਾ ਸਕਣ | ਗਲੀ-ਮਹੱਲੇ ਨੂੰ ਜਦੋਂ ਪਤਾ ਲੱਗਾ ਕਿ ਮਾਲਕ ਤਾਂ ਵਿਦੇਸ਼ੀ ਹੋ ਗਏ ਹਨ ਤਾਂ ਉਨ੍ਹਾਂ ਨੇ ਬਾਹਰਲੀ ਕੰਧ ਟੱਪ ਕੇ ਨਿੰਬੂ ਤੋੜਨੇ ਸ਼ੁਰੂ ਕਰ ਦਿੱਤੇ | ਚਾਬੀ ਵਾਲਾ ਗੁਆਂਢੀ ਰੋਕਦਾ ਤਾਂ ਕਈ ਕੁਝ ਸੁਣਨਾ ਪੈਂਦਾ, 'ਤੁਸੀਂ ਕਿਹੜਾ ਘਰ ਦੇ ਮਾਲਕ ਹੋ?' 'ਐਤਕੀਂ ਕਈ ਮਹੀਨਿਆਂ ਪਿੱਛੋਂ ਪਤੀ-ਪਤਨੀ ਏਥੇ ਆਏ ਤਾਂ ਪੌਦੇ ਦੀ ਦੁਰਦਸ਼ਾ ਵੇਖ ਕੇ ਡਾਢੇ ਚਿੰਤਿਤ ਹੋਏ | ਮਨ 'ਤੇ ਪੱਥਰ ਰੱਖ ਕੇ ਦੰਪਤੀ ਨੇ ਪੌਦਾ ਹੀ ਪੁੱਟ ਦਿੱਤਾ, ਚਾਰ-ਦੀਵਾਰੀ ਉੱਚੀ ਕਰ ਦਿੱਤੀ ਤੇ ਉੱਤੇ ਗਰਿੱਲ ਲਾ ਦਿੱਤੀ | ਮੁਹੱਲੇ ਵਾਲੇ ਚੋਰਾਂ ਤੋਂ ਤਾਂ ਛੁਟਕਾਰਾ ਮਿਲ ਗਿਆ ਪਰ ਪੌਦਾ ਪੁੱਟਣ ਵੇਲੇ ਜੋ ਦਰਦ ਪਤਨੀ ਨੇ ਸਹਾਰਿਆ, ਉਹ ਬਿਆਨ ਤੋਂ ਬਾਹਰ ਹੈ | ਇਕ ਦਿਨ ਮੈਂ ਦੰਪਤੀ ਨੂੰ ਮਿਲਣ ਗਿਆ ਤਾਂ ਮਾਲਕਣ ਨੇ ਦੱਸਿਆ, 'ਜਦੋਂ ਪੌਦਾ ਪੁੱਟਿਆ ਗਿਆ ਤਾਂ ਮੈਂ ਬਹੁਤ ਰੋਈ | ਏਨਾ ਦਰਦ ਤਾਂ ਮੈਨੂੰ ਓਦੋਂ ਵੀ ਨਹੀਂ ਸੀ ਹੋਇਆ, ਜਦੋਂ ਸਰਦਾਰ ਜੀ ਦੇ ਛੋਟੇ ਭਰਾ ਦੀ ਮੌਤ ਹੋਈ ਸੀ... |'

-1, ਲਤਾ ਗਰੀਨ ਐਨਕਲੇਵ, ਪਟਿਆਲਾ-147002.
ਮੋਬਾਈਲ : 94176-92015

Ad Position 22
No active advertisement
ਪਿਛਲੀ ਖ਼ਬਰ ਨਹੀਂ ਲੱਭਣੇ ਲਾਲ ਗੁਆਚੇ.... <br/> ਅਗਲੀ ਖ਼ਬਰ ਇਕ ਟੱਕਰ ਜਿਸ ਨੇ ਧਰਤੀ ਦਾ ਇਤਿਹਾਸ ਬਦਲ ਦਿੱਤਾ <br/>
Ad Position 24
No active advertisement