ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਮਾਵਾਂ ਤੇ ਨਵਜਨਮੇ ਬੱਚਿਆਂ ਦੀ ਸੁਰੱਖਿਆ ਲਈ ਯਤਨਸ਼ੀਲ ਹੈ ਸਰਕਾਰ

Ad Position 21
No active advertisement
ਅਜੀਤ ਡੈਸਕ 09-06-2026

ਹਰ ਸੁਰੱਖਿਅਤ ਗਰਭ ਰਾਸ਼ਟਰ ਦੀਆਂ ਆਪਣੀਆਂ ਮਹਿਲਾਵਾਂ ਦੇ ਲਈ ਵਚਨਬੱਧਤਾ ਨੂੰ ਪ੍ਰਤੀਬਿੰਬਤ ਕਰਦਾ ਹੈ। ਸਾਡੇ ਦੇਸ਼ 'ਚ ਹਰ ਸਾਲ ਲਗਭਗ 2.9 ਕਰੋੜ ਗਰਭਧਾਰਨ ਹੁੰਦੇ ਹਨ, ਇੰਨੇ ਵੱਡੇ ਪੈਮਾਨੇ 'ਤੇ ਸੁਰੱਖਿਅਤ ਮਾਤ੍ਰਿਤਵ ਨੂੰ ਯਕੀਨੀ ਬਣਾਉਣ ਲਈ ਮਜ਼ਬੂਤ ਸਿਹਤਮੰਦ ਵਿਧੀਆਂ, ਨਿਰੰਤਰ ਰਾਜਨੀਤਿਕ ਵਚਨਬੱਧਤਾ, ਸਮੇਂ ਸਿਰ ਦਖਲਅੰਦਾਜ਼ੀ ਤੇ ਗੁਣਵੱਤਾਪੂਰਨ ਸਿਹਤ ਸੇਵਾਵਾਂ ਤੱਕ ਨਿਆਸੰਗਤ ਪਹੁੰਚ ਦੀ ਜ਼ਰੂਰਤ ਹੈ। ਪਿਛਲੇ ਦਹਾਕੇ ਦੌਰਾਨ ਦੇਸ਼ ਵਿਚ ਮਾਤ੍ਰਿਤਵ ਨਾਲ ਸੰਬੰਧਿਤ ਮੌਤਾਂ ਵਿਚ ਜ਼ਿਕਰਯੋਗ ਕਮੀ ਆਈ ਹੈ। ਅਸੀਂ ਇਹ ਯਕੀਨੀ ਬਣਾਉਣ ਲਈ ਲਗਾਤਾਰ ਵਚਨਬੱਧ ਰਹੇ ਹਾਂ, ਕਿ ਹਰ ਮਹਿਲਾ ਨੂੰ ਉਸ ਦੀ ਸਮੁੱਚੀ ਗਰਭ ਅਵਸਥਾ ਦੌਰਾਨ ਗੁਣਵੱਤਾਪੂਰਨ ਦੇਖਭਾਲ ਮਿਲ ਸਕੇ।
ਇਸ ਕਾਇਆਕਲਪ ਦੇ ਕੇਂਦਰ ਵਿਚ 'ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਿਤਵ ਅਭਿਆਨ' (ਪੀ.ਐਮ.ਐਸ.ਐਮ.ਏ.) ਹੈ। ਇਹ ਅਭਿਆਨ ਪਿਛਲੇ 10 ਵਰ੍ਹਿਆਂ ਤੋਂ ਦੇਸ਼ ਭਰ ਵਿਚ ਸੁਰੱਖਿਅਤ ਮਾਤ੍ਰਿਤਵ ਨੂੰ ਹੁਲਾਰਾ ਦੇ ਰਿਹਾ ਹੈ। ਪੀ.ਐਮ.ਐਸ.ਐਮ.ਏ. ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦੀ ਕਲਪਨਾ ਹੈ, ਕਿ ਜਿਸ ਨੂੰ 9 ਜੂਨ 2016 ਨੂੰ ਸ਼ੂਰੂ ਕੀਤਾ ਗਿਆ ਸੀ। ਇਹ ਸਾਰੀਆਂ ਗਰਭਵਤੀ ਮਹਿਲਾਵਾਂ ਨੂੰ ਗਰਭ ਦੀ ਦੂਜੀ ਤੇ ਤੀਜੀ ਤਿਮਾਹੀ ਦੌਰਾਨ ਹਰ ਮਹੀਨੇ ਦੇ 9ਵੇਂ ਦਿਨ ਮੁਫ਼ਤ ਯਕੀਨੀ ਸਮੁੱਚੇ ਤੇ ਗੁਣਵੱਤਾਪੂਰਨ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ ਲਈ ਸੇਵਾਵਾਂ ਪ੍ਰਦਾਨ ਕਰਵਾਉਣ ਦਾ ਰਾਸ਼ਟਰਵਿਆਪੀ ਅਭਿਆਨ ਹੈ। ਇੱਥੇ ਹਰ ਮਹੀਨੇ ਦੇ 9ਵੇਂ ਦਿਨ ਦੀ ਚੋਣ ਦਾ ਵੀ ਇਕ ਡੂੰਘਾ ਮਹੱਤਵ ਹੈ, ਕਿਉਂਕਿ ਗਰਭ ਅਵਸਥਾ 9 ਬੇਸ਼ਕੀਮਤੀ ਮਹੀਨਿਆਂ ਦੀ ਯਾਤਰਾ ਹੈ। ਹਰ ਮਹੀਨੇ ਦਾ 9ਵਾਂ ਦਿਨ ਮਾਤ੍ਰਿ ਸਿਹਤ ਨੂੰ ਸਮਰਪਿਤ ਕਰਕੇ ਪੀ.ਐਮ.ਐਸ.ਐਮ.ਏ. ਇਹ ਯਾਦ ਦਿਵਾਉਂਦਾ ਹੈ ਕਿ ਹਰੇਕ ਗਰਭ ਅਵਸਥਾ ਸਿਹਤਮੰਦ ਸ਼ਿਸ਼ੂ ਦੇ ਸੁਰੱਖਿਅਤ ਆਗਮਨ ਤੱਕ ਸਾਰੇ 9 ਮਹੀਨੇ ਨਿਰੰਤਰ ਦੇਖਭਾਲ, ਨਿਗਰਾਨੀ ਤੇ ਸਹਾਇਤਾ ਦੀ ਹੱਕਦਾਰ ਹੈ। ਇਸ ਅਭਿਆਨ ਤਹਿਤ ਜੋਖ਼ਮਾਂ ਦੀ ਜਲਦੀ ਪਛਾਣ ਕਰਕੇ ਕਰੋੜਾਂ ਮਹਿਲਾਵਾਂ ਲਈ ਗਰਭ ਅਵਸਥਾ ਨੂੰ ਸੁਰੱਖਿਅਤ ਬਣਾਇਆ ਗਿਆ ਹੈ।
ਪੀ.ਐਮ.ਐਸ.ਐਮ.ਏ. ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ 'ਚੋਂ ਇਕ ਨਿਰਧਾਰਿਤ ਦਿਨ ਨੂੰ ਸੰਸਥਾਗਤ ਰੂਪ ਦੇ ਕੇ ਮਾਹਿਰਾਂ ਦੀ ਅਗਵਾਈ ਵਿਚ ਜਣੇਪੇ ਤੋਂ ਪਹਿਲਾਂ ਸੇਵਾ ਨੂੰ ਯਕੀਨੀ ਬਣਾਉਣਾ ਹੈ। ਇਸ ਨਾਲ ਦੇਸ਼ ਭਰ ਵਿਚ ਮਾਤ੍ਰਿ ਸਿਹਤ ਸੇਵਾਵਾਂ ਦੀ ਜਵਾਬਦੇਹੀ 'ਚ ਨਿਰੰਤਰਤਾ ਆਈ ਹੈ। ਇਸ ਅਭਿਆਨ ਦੇ ਤਹਿਤ ਗਰਭਵਤੀ ਮਹਿਲਾਵਾਂ ਦੀਆਂ ਲਗਭਗ 25 ਉੱਚ ਜ਼ੋਖ਼ਮ ਵਾਲੀਆਂ ਗਰਭ ਅਵਸਥਾਵਾਂ ਦੀਆਂ ਸਥਿਤੀਆਂ ਦੀ ਜਾਂਚ ਕੀਤੀ ਜਾਂਦੀ ਹੈ। ਗਰਭ ਧਾਰਨ ਤੋਂ ਜ਼ਿਆਦਾ ਜ਼ੋਖ਼ਮ ਵਾਲੇ ਮਾਮਲਿਆਂ ਵਿਚ ਪੀ.ਐਮ.ਐਸ.ਐਮ.ਏ. ਦੇ ਤਹਿਤ ਕਿਸੇ ਮਾਹਿਰ/ਡਾਕਟਰ ਦੁਆਰਾ ਨਿਯਮਿਤ ਜਣੇਪੇ ਤੋਂ ਪਹਿਲਾਂ ਦੀ ਜਾਂਚ ਤੋਂ ਬਾਅਦ ਵੀ ਨਿਰੰਤਰ ਨਿਗਰਾਨੀ ਦੀ ਜ਼ਰੂਰਤ ਹੁੰਦੀ ਹੈ, ਇਸ ਲਈ ਭਾਰਤ ਸਰਕਾਰ ਨੇ 2022 ਵਿਚ 'ਵਿਸਤਾਰਿਤ ਪੀ.ਐਮ.ਐਸ.ਐਮ.ਏ.'(ਈ-ਪੀ.ਐਮ.ਐਸ.ਐਮ.ਏ.) ਦੀ ਸ਼ੁਰੂਆਤ ਕਰਕੇ ਇਸ ਪ੍ਰੋਗਰਾਮ ਨੂੰ ਹੋਰ ਵਧੇਰੇ ਬਿਹਤਰ ਬਣਾਇਆ ਹੈ।
ਪੀ.ਐਮ.ਐਸ.ਐਮ.ਏ. ਦੀ ਸਫ਼ਲਤਾ ਭਾਰਤ ਦੀਆਂ ਮਾਵਾਂ ਦੀ ਸਿਹਤ ਪ੍ਰਣਾਲੀ ਵਿਚ ਵੱਖ-ਵੱਖ ਯੋਜਨਾਵਾਂ ਦੇ ਆਪਸੀ ਤਾਲਮੇਲ ਦੇ ਮਹੱਤਵ ਨੂੰ ਵੀ ਰੇਖਾਂਕਿਤ ਕਰਦੀ ਹੈ। ਜਨਨੀ ਸੁਰੱਖਿਆ ਯੋਜਨਾ (ਜੇ.ਐਸ.ਵਾਈ), ਜਨਨੀ ਸ਼ਿਸ਼ੂ ਸੁਰੱਖਿਆ ਪ੍ਰੋਗਰਾਮ (ਜੇ.ਐਸ.ਐਸ.ਕੇ), ਸੁਰਖਿਅਤ ਮਾਤ੍ਰਿਤਵ ਆਸ਼ਵਾਸਨ (ਸੁਮਨ), ਰਾਸ਼ਟਰੀ ਗੁਣਵੱਤਾ ਭਰੋਸਾ ਮਿਆਰ (ਐਨ.ਕਿਊ.ਏ.ਐਸ) ਆਯੁਸ਼ਮਾਨ ਭਾਰਤ. ਪੋਸ਼ਣ ਅਭਿਆਨ ਤੇ ਮਿਡਵਾਈਫ ਸੇਵਾਵਾਂ, ਜਣੇਪੇ ਤੋਂ ਬਾਅਦ ਦੀ ਦੇਖਭਾਲ ਦਾ ਅਨੁਕੂਲਨ (ਓ.ਪੀ.ਐਨ.ਸੀ) ਜਿਹੀਆਂ ਪਹਿਲਕਦਮੀਆਂ ਦੇ ਨਾਲ ਮਿਲ ਕੇ ਕੰਮ ਕਰਦਿਆਂ ਗਰਭ ਅਵਸਥਾ, ਜਣੇਪੇ ਅਤੇ ਜਣੇਪੇ ਤੋਂ ਬਾਅਦ ਦੀ ਮਿਆਦ ਦੌਰਾਨ ਵੀ ਮਹਿਲਾਵਾਂ ਲਈ ਨਿਰੰਤਰ ਦੇਖਭਾਲ ਦੇ ਇੱਕ ਮਜ਼ਬੂਤ ਢਾਂਚੇ ਦੇ ਨਿਰਮਾਣ 'ਚ ਮਹੱਤਵਪੂਰਨ ਯੋਗਦਾਨ ਦਿੱਤਾ ਹੈ।
ਇਸ ਬਦਲਾਅ ਦੇ ਕੇਂਦਰ ਵਿਚ ਭਾਰਤ ਦੇ ਮੂਹਰਲੀ ਕਤਾਰ ਦੇ ਸਿਹਤ ਕਰਮਚਾਰੀ ਜਿਵੇਂ ਕਿ ਮਾਨਤਾ ਪ੍ਰਾਪਤ ਸੋਸ਼ਲ ਹੈੱਲਥ ਵਰਕਰ (ਆਸ਼ਾ ਵਰਕਰ), ਆਂਗਣਵਾੜੀ ਵਰਕਰ, ਸਹਾਇਕ ਨਰਸ ਮਿਡਵਾਈਫ (ਏ.ਐਨ.ਐਮ), ਭਾਈਚਾਰਕ ਸਿਹਤ ਅਧਿਕਾਰੀ, ਨਰਸ, ਮਿਡਵਾਈਫ ਅਤੇ ਮੈਡੀਕਲ ਅਫ਼ਸਰ ਹਨ। ਇਨ੍ਹਾਂ ਸਮੂਹਿਕ ਯਤਨਾਂ ਦਾ ਪ੍ਰਭਾਵ ਰਾਸ਼ਟਰੀ ਸਿਹਤ ਨਤੀਜਿਆਂ ਵਿਚ ਤੇਜ਼ੀ ਨਾਲ ਦਿਖਾਈ ਦੇ ਰਿਹਾ ਹੈ। ਵਰ੍ਹੇ 2022-24 ਦੇ ਨਵੀਨਤਮ ਨਮੂਨਾ ਰਜਿਸਟ੍ਰੇਸ਼ਨ ਪ੍ਰਣਾਲੀ (ਸੈਂਪਲ ਰਜਿਸਟ੍ਰੇਸ਼ਨ ਸਿਸਟਮ) ਦੇ ਅਨੁਮਾਨਾਂ ਅਨੁਸਾਰ, ਭਾਰਤ ਦੀ ਮਾਤ੍ਰਿ ਮੌਤ ਦਰ (ਐਮ.ਐਮ.ਆਰ) ਘਟਾ ਕੇ ਪ੍ਰਤੀ 1,00,000 ਜੀਵਿਤ ਸ਼ਿਸ਼ੂਆਂ ਪਿੱਛੇ 87 ਹੋ ਗਈ ਹੈ। ਹਾਲ ਹੀ ਵਿਚ ਜਾਰੀ ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ (ਐਨ.ਐਫ.ਐਚ.ਐਸ-6, 2023-24) ਦੀ ਰਿਪੋਰਟ ਅਨੁਸਾਰ ਸੰਸਥਾਗਤ ਜਣੇਪੇ (ਸੰਸਥਾਨਾਂ/ ਹਸਪਤਾਲਾਂ ਵਿਚ ਹੋਣ ਵਾਲੇ ਜਣੇਪੇ) ਦੀ ਦਰ 2019-21 ਦੇ 88.6 ਫ਼ੀਸਦੀ ਤੋਂ ਵਧ ਕੇ 90.6 ਫ਼ੀਸਦੀ ਹੋ ਗਈ ਹੈ, ਜਦਕਿ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ ਦਾ ਦਾਇਰਾ ਐਨ.ਐਫ.ਐਚ.ਐਸ-5 ਦੇ 92.6 ਫ਼ੀਸਦੀ ਤੋਂ ਸੁਧਰ ਕੇ ਐਨ.ਐਫ.ਐਚ.ਐਸ-6 ਵਿਚ 95.9 ਫ਼ੀਸਦੀ ਹੋ ਗਿਆ ਹੈ।
ਪ੍ਰਭਾਵ ਦਾ ਦਹਾਕਾ
ਪਿਛਲੇ ਇਕ ਦਹਾਕੇ ਵਿਚ ਪੀ.ਐਮ.ਐਸ.ਐਮ.ਏ. ਦਾ ਦਾਇਰਾ ਤੇ ਪਹੁੰਚ ਬੇਮਿਸਾਲ ਰਹੀ ਹੈ। 2016 ਵਿਚ ਇਸ ਦੀ ਸ਼ੁਰੂਆਤ ਦੇ ਬਾਅਦ ਤੋਂ ਦੇਸ਼ ਭਰ ਵਿਚ ਇਸ ਪ੍ਰੋਗਰਾਮ ਦੇ ਤਹਿਤ 7.5 ਕਰੋੜ ਤੋਂ ਵੱਧ ਜਣੇਪੇ ਤੋਂ ਪਹਿਲਾਂ ਦੀ ਜਾਂਚ ਕੀਤੀ ਜਾ ਚੁੱਕੀ ਹੈ। ਇਹ ਉਪਲਬਧੀਆਂ ਸਿਰਫ਼ ਅੰਕੜੇ ਨਹੀਂ ਹਨ। ਇਹ ਉਨ੍ਹਾਂ ਲੱਖਾਂ ਮਾਤਾਵਾਂ ਦੀ ਪ੍ਰਤੀਨਿਧਤਾ ਕਰਦੀਆਂ ਹਨ, ਜਿਨ੍ਹਾਂ ਦੀਆਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਮਾਂ ਰਹਿੰਦੇ ਪਤਾ ਲੱਗਣ 'ਤੇ ਉਨ੍ਹਾਂ ਦੀ ਅਤੇ ਨਵਜੰਮੇ ਬੱਚਿਆਂ ਦੀ ਜਾਨ ਬਚਾਈ ਜਾ ਸਕੀ। ਹਰ ਮਾਂ ਲਈ ਗਰਭਧਾਰਨ ਉਮੀਦ ਦਾ ਇਕ ਨਵਾਂ ਸਫ਼ਰ ਹੁੰਦੀ ਹੈ। ਜਦੋਂ ਦੇਸ਼ ਵਿਚ ਪੀ.ਐਮ.ਐਸ.ਐਮ.ਏ. ਦਾ ਇਕ ਦਹਾਕਾ ਪੂਰਾ ਹੋ ਰਿਹਾ ਹੈ, ਤਾਂ ਇਹ ਸਿਰਫ਼ ਇਕ ਜਨਤਕ ਸਿਹਤ ਪ੍ਰੋਗਰਾਮ ਦੀ ਸਫਲਤਾ ਨਹੀਂ ਹੈ ਸਗੋਂ ਉਸ ਤੋਂ ਕਿਤੇ ਵੱਧ ਹੈ।
ਅੱਗੇ ਦਾ ਰਸਤਾ ਬਿਲਕੁਲ ਸਪੱਸ਼ਟ ਹੈ। ਸਾਨੂੰ ਗੁਣਵੱਤਾਪੂਰਨ ਜਣੇਪੇ ਤੋਂ ਪਹਿਲਾਂ ਦੀ ਦੇਖਭਾਲ, ਉੱਚ ਜੋਖ਼ਮ ਵਾਲੀ ਗਰਭਧਾਰਨ ਦੀ ਟ੍ਰੈਕਿੰਗ, ਮਿਡਵਾਈਫਰੀ-ਅਧਾਰਿਤ ਸੇਵਾਵਾਂ, ਡਿਜੀਟਲ ਨਵੀਆਂ ਵਿਧੀਆਂ ਤੇ ਮਾਤ੍ਰਿ ਸਿਹਤ ਸੰਭਾਲ ਤੱਕ ਨਿਆਸੰਗਤ ਤੇ ਸਮਾਨ ਪਹੁੰਚ ਨੂੰ ਲਗਾਤਾਰ ਮਜ਼ਬੂਤ ਕਰਨਾ ਹੋਵੇਗਾ। ਪੀ.ਐਮ.ਐਸ.ਐਮ.ਏ. ਦੇ ਅਨੁਭਵ ਨੇ ਇਕ ਸਰਲ ਸੱਚ ਨੂੰ ਮੁੜ ਤੋਂ ਸਾਬਤ ਕੀਤਾ ਹੈ। ਜਦੋਂ ਹਰ ਗਰਭ ਅਵਸਥਾ ਦੀ ਨਿਗਰਾਨੀ ਕੀਤੀ ਜਾਂਦੀ ਹੈ, ਹਰ ਜੋਖ਼ਮ ਦਾ ਸਮੇਂ ਰਹਿੰਦੇ ਪਤਾ ਲਗਾ ਲਿਆ ਜਾਂਦਾ ਹੈ ਅਤੇ ਹਰ ਮਹਿਲਾ ਨੂੰ ਸਮੇਂ ਸਿਰ ਸਨਮਾਨਜਨਕ ਅਤੇ ਗੁਣਵੱਤਾਪੂਰਨ ਦੇਖਭਾਲ ਮਿਲਣ ਨਾਲ ਬੱਚੇ ਨੂੰ ਜਨਮ ਦਿੰਦੇ ਸਮੇਂ ਮਾਵਾਂ ਦੀ ਮੌਤ ਨੂੰ ਰੋਕਿਆ ਜਾ ਸਕਦਾ ਹੈ। ਇਸ ਲਈ, ਪੀ.ਐਮ.ਐਸ.ਐਮ.ਏ. ਦੇ ਦਸ ਸਾਲ ਪੂਰਾ ਹੋਣਾ ਸਿਰਫ਼ ਕਿਸੇ ਪ੍ਰੋਗਰਾਮ ਦਾ ਜਸ਼ਨ ਮਨਾਉਣਾ ਨਹੀਂ ਹੈ। ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਜਦੋਂ ਰਾਜਨੀਤਿਕ ਵਚਨਬੱਧਤਾ, ਸਮਰੱਥ ਵਰਕਰਾਂ, ਡਿਜੀਟਲ ਨਵੀਆਂ ਵਿਧੀਆਂ, ਜਨਤਕ ਭਾਗੀਦਾਰੀ ਤੇ ਗੁਣਵੱਤਾਪੂਰਨ ਸਿਹਤ ਸੇਵਾਵਾਂ ਦਾ ਇਕ ਹੀ ਮਕਸਦ- 'ਹਰ ਮਾਂ ਨੂੰ ਸੁਰੱਖਿਅਤ ਰੱਖਣ ਤੇ ਹਰ ਨਵਜੰਮੇ ਬੱਚੇ ਨੂੰ ਸਿਹਤਮੰਦ ਰੱਖਣ' ਦਾ ਹੋਵੇ ਤਾਂ ਸਫ਼ਲਤਾ ਮਿਲਦੀ ਹੈ।

(ਲੇਖਕ ਕੇਂਦਰੀ ਸਿਹਤ, ਪਰਿਵਾਰ ਭਲਾਈ ਤੇ ਰਸਾਇਣ ਤੇ ਖਾਦ ਮੰਤਰੀ ਹਨ)

Ad Position 22
No active advertisement
ਪਿਛਲੀ ਖ਼ਬਰ ਕਾਕਰੋਚਾਂ ਨੂੰ ਕਿਸ ਤਰ੍ਹਾਂ ਸਮਝਿਆ ਜਾਵੇ? ਅਗਲੀ ਖ਼ਬਰ ਹੈਨਰੀ ਨੋਵਾਕ ਦੇ ਕਤਲ ਨੂੰ ਪੂਰੇ ਸਿੱਖ ਭਾਈਚਾਰੇ ਨਾਲ ਜੋੜਨਾ ਸਹੀ ਨਹੀਂ
Ad Position 24
No active advertisement