ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਰੇਲਵੇ ਦੀ ਪੰਜਾਬ ਵੱਲ ਸਵੱਲੀ ਨਜ਼ਰ

Ad Position 21
No active advertisement
ਅਜੀਤ ਡੈਸਕ 06-07-2026

ਦੇਸ਼ ਦੀ ਆਜ਼ਾਦੀ ਤੋਂ ਬਾਅਦ ਰੇਲਵੇ ਨੇ ਪੰਜਾਬ ਦੇ ਰੇਲ ਪ੍ਰੋਜੈਕਟਾਂ 'ਤੇ ਮਹੱਤਵਪੂਰਨ ਕੰਮ ਕੀਤੇ ਹਨ ਅਤੇ ਨਵੇਂ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ। ਕੇਂਦਰ ਸਰਕਾਰ ਵਲੋਂ ਪਿਛਲੇ 2 ਸਾਲਾਂ ਦੌਰਾਨ ਕੀਤੇ ਜਾ ਰਹੇ ਰੇਲਵੇ ਪ੍ਰੋਜੈਕਟਾਂ ਨੂੰ ਦੇਖ ਕੇ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਰੇਲਵੇ ਵਿਭਾਗ ਪੰਜਾਬ ਵੱਲ ਤਰਜੀਹ 'ਤੇ ਕੰਮ ਕਰ ਰਿਹਾ ਹੈ। ਨਵੇਂ ਪ੍ਰੋਜੈਕਟਾਂ ਵਿਚ ਚੰਡੀਗੜ੍ਹ ਤੋਂ ਰਾਜਪੁਰਾ ਰੇਲ ਲਿੰਕ, ਮਾਲਵੇ ਨੂੰ ਚੰਡੀਗੜ੍ਹ ਨਾਲ ਜੋੜਨ ਲਈ ਰਾਮਾ ਤੋਂ ਮਾਨਸਾ ਨਵਾਂ ਰੇਲ ਲਿੰਕ, ਤਲਵੰਡੀ ਸਾਬੋ ਰਾਹੀਂ ਪੰਜਵੇਂ ਤਖ਼ਤ ਸ੍ਰੀ ਦਮਦਮਾ ਸਾਹਿਬ ਨੂੰ ਰੇਲਵੇ ਨੈੱਟਵਰਕ ਨਾਲ ਜੋੜਨ ਲਈ, ਬਿਆਸ ਕਾਦੀਆਂ ਰੇਲ ਲਿੰਕ, ਪੱਟੀ ਫ਼ਿਰੋਜ਼ਪੁਰ ਰੇਲ ਲਿੰਕ, ਬੱਲਾਂਵਾਲਾ ਰਾਹੀਂ ਦੌਲਤਪੁਰ ਚੌਕ ਤਲਵਾੜਾ ਰੇਲ ਲਿੰਕ, ਰਾਜਪੁਰਾ ਬਾਈਪਾਸ ਰੇਲਵੇ ਵਿਭਾਗ ਨੇ ਅੰਮ੍ਰਿਤ ਭਾਰਤ ਸਕੀਮ ਤਹਿਤ 30 ਰੇਲਵੇ ਸਟੇਸ਼ਨਾਂ ਜਿਹੜੇ ਸ਼ਹਿਰਾਂ ਨਾਲ ਸੰਬੰਧਿਤ ਹਨ, ਇਨ੍ਹਾਂ ਦਾ ਇਕ ਵੱਖਰਾ ਇਤਿਹਾਸ ਅਤੇ ਵੱਖਰੀ ਹੋਂਦ ਹੈ। ਇਨ੍ਹਾਂ ਵਿਚ ਸ੍ਰੀ ਤਰਨ ਤਾਰਨ ਸਾਹਿਬ ਸਟੇਸ਼ਨ, ਸਿੱਖ ਧਰਮ ਨਾਲ ਸੰਬੰਧਿਤ ਇਕ ਪ੍ਰਮੁੱਖ ਸਥਾਨ ਹੈ, ਜ਼ਿਲ੍ਹਾ ਅਤੇ ਪਾਰਲੀਮੈਂਟ ਹਲਕਾ ਵੀ।
ਫ਼ਤਹਿਗੜ੍ਹ ਰੇਲਵੇ ਸਟੇਸ਼ਨ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਸਥਾਨ, ਤੀਸਰਾ ਫ਼ਰੀਦਕੋਟ ਰੇਲਵੇ ਸਟੇਸ਼ਨ ਪੁਰਾਤਨ ਰਿਆਸਤੀ ਸ਼ਹਿਰ ਪੰਜਾਬ ਦੀ ਰਾਜਨੀਤੀ ਵਿਚ ਪ੍ਰਮੁੱਖ ਸਥਾਨ ਹਨ। ਬਰਨਾਲਾ ਪ੍ਰਮੁੱਖ ਸਨਅਤੀ ਸ਼ਹਿਰ ਹੈ। ਇਨ੍ਹਾਂ ਪ੍ਰਮੁੱਖ ਰੇਲ ਪ੍ਰੋਜੈਕਟਾਂ ਤੋਂ ਇਲਾਵਾ ਦੱਖਣ-ਪੱਛਮੀ ਮਾਲਵੇ ਨੂੰ ਸਿੱਧਾ ਲੁਧਿਆਣਾ, ਜਲੰਧਰ ਨਾਲ ਜੋੜਨ ਲਈ ਇਕ ਹੋਰ ਪ੍ਰਮੁੱਖ ਰੇਲ ਲਿੰਕ ਦੀ ਜ਼ਰੂਰਤ ਹੈ, ਜਿਹੜਾ ਕਿ ਕਾਫ਼ੀ ਵਾਰ ਵਿਚਾਰਿਆ ਗਿਆ , ਪਰ ਕਦੇ ਵੀ ਉਹ ਅਮਲੀ ਤੌਰ 'ਤੇ ਪੂਰਾ ਨਹੀਂ ਹੋ ਸਕਿਆ ਅਤੇ ਨਾ ਹੀ ਅਮਲ ਵਿਚ ਲਿਆਂਦਾ ਜਾ ਸਕਿਆ ਹੈ। ਇਹ ਰੇਲ ਲਿੰਕ ਹੈ ਫ਼ਰੀਦਕੋਟ-ਫ਼ਿਰੋਜ਼ਸ਼ਾਹ-ਮੱਲਾਂਵਾਲਾ। ਇਸ ਦੇ ਬਣਨ ਨਾਲ ਜਿੱਥੇ ਸਾਰੇ ਦੱਖਣ-ਪੱਛਮੀ ਮਾਲਵੇ ਨੂੰ ਲੁਧਿਆਣਾ ਨੂੰ ਸਿੱਧੀ ਅਤੇ ਸੌਖੀ ਸੰਪਰਕ ਮਿਲ ਜਾਵੇਗੀ, ਉੱਥੇ ਹੀ ਜਲੰਧਰ, ਹੁਸ਼ਿਆਰਪੁਰ, ਜੰਮੂ, ਪਠਾਨਕੋਟ, ਇਨ੍ਹਾਂ ਸ਼ਹਿਰਾਂ ਲਈ ਵੀ ਇਕ ਸਿੱਧਾ ਮਾਰਗ ਮਿਲ ਜਾਵੇਗਾ, ਜਿਹੜੇ ਕਿ ਹਾਲ ਦੇ ਵਿਚ ਬੜੇ ਹੀ ਘੁਮਾਊਦਾਰ ਰੇਲ ਲਾਈਨ ਦੇ ਜ਼ਰੀਏ ਜੁੜੇ ਹੋਏ ਹਨ। ਇਕੱਲੇ ਮਾਲਵੇ ਦੇ ਇਸ ਇਲਾਕੇ ਨੂੰ ਇਸਦਾ ਫ਼ਾਇਦਾ ਹੀ ਨਹੀਂ ਹੋਵੇਗਾ, ਰਾਜਸਥਾਨ ਦੇ ਗੰਗਾਨਗਰ, ਹਨੂੰਮਾਨਗੜ੍ਹ, ਸੂਰਤਗੜ੍ਹ, ਅਨੂਪਗੜ੍ਹ ਤੱਕ ਦੇ ਲੋਕਾਂ ਲਈ ਇਹ ਲਾਈਨ ਬਹੁਤ ਲਾਹੇਵੰਦ ਹੋਵੇਗੀ।
ਇਸ ਤੋਂ ਇਲਾਵਾ ਮਾਲ ਦੀ ਢੋਆ-ਢੁਆਈ ਲਈ ਜੰਮੂ ਤੋਂ ਕਾਂਡਲਾ, ਮੁੰਬਈ ਤੱਕ ਸਿੱਧੀ ਬਦਲਵੇਂ ਸੰਪਰਕ ਲਈ ਵੀ ਇਹ ਲਾਈਨ ਆਪਣਾ ਬਣਦਾ ਰੋਲ ਨਿਭਾਵੇਗੀ। ਇਹ ਬਹੁਤ ਵਧੀਆ ਪ੍ਰੋਜੈਕਟ ਹੈ ਅਤੇ ਵਪਾਰਕ ਪੱਖੋਂ ਵੀ ਬਿਹਤਰ ਹੈ। ਲੋਕਾਂ ਲਈ ਰੇਲ ਸਫ਼ਰ ਦਾ ਹੋਰ ਸੌਖਾ ਸਾਧਨ ਬਣ ਸਕਦਾ ਹੈ, ਇਸ ਵੱਲ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਕੋਟਕਪੂਰਾ-ਮੋਗਾ ਰੇਲ ਲਾਈਨ ਦੇ ਬਦਲ ਵਜੋਂ ਫ਼ਰੀਦਕੋਟ-ਫ਼ਿਰੋਜ਼ਸ਼ਾਹ-ਮੱਲਾਂਵਾਲਾ ਰੇਲ ਲਾਈਨ ਜ਼ਿਆਦਾ ਲਾਭਦਾਇਕ ਹੋ ਸਕਦੀ ਹੈ, ਕਿਉਂਕਿ ਕੋਟਕਪੂਰਾ-ਮੋਗਾ ਲਾਈਨ ਨਾਲ ਸਿਰਫ਼ ਦੋ ਸ਼ਹਿਰ ਕੋਟਕਪੂਰਾ-ਮੋਗਾ ਸੰਪਰਕ ਹੋਵੇਗਾ ਅਤੇ ਅੱਗੇ ਜਿਹੜੀ ਕਿ ਫ਼ਿਰੋਜ਼ਪੁਰ-ਜਲੰਧਰ ਲਾਈਨ ਨਾਲ ਕੋਈ ਸੰਪਰਕ ਨਹੀਂ ਬਣਦਾ। ਜਦੋਂ ਕਿ ਫ਼ਰੀਦਕੋਟ-ਫ਼ਿਰੋਜ਼ਸ਼ਾਹ-ਮੱਲਾਂਵਾਲਾ ਲਾਈਨ ਜੋ ਕਿ ਫ਼ਰੀਦਕੋਟ, ਕੋਟਕਪੂਰਾ ਅਤੇ ਮੁਕਤਸਰ ਨਾਲ ਸੰਬੰਧਿਤ ਇਲਾਕਿਆਂ ਤੋਂ ਇਲਾਵਾ ਫ਼ਿਰੋਜ਼ਪੁਰ-ਲੁਧਿਆਣਾ ਰੇਲ ਲਾਈਨ ਨਾਲ ਜੁੜ ਜਾਵੇਗਾ। ਮੱਲਾਂਵਾਲਾ ਤੱਕ ਜੁੜਨ ਕਰਕੇ ਇਹ ਰੇਲ ਸੰਪਰਕ ਫ਼ਿਰੋਜ਼ਪੁਰ, ਜਲੰਧਰ ਨਾਲ ਵੀ ਸਿੱਧਾ ਹੋ ਜਾਵੇਗਾ। ਤਕਰੀਬਨ ਦੋਨਾਂ ਪ੍ਰੋਜੈਕਟਾਂ ਦਾ ਡਿਸਟੈਂਸ ਬਰਾਬਰ ਹੈ, ਪਰ ਫ਼ਰੀਦਕੋਟ-ਮੱਲਾਂਵਾਲਾ ਰੇਲ ਸੰਪਰਕ ਲੁਧਿਆਣਾ, ਚੰਡੀਗੜ੍ਹ, ਜਲੰਧਰ, ਪਠਾਨਕੋਟ, ਜੰਮੂ, ਇੱਥੋਂ ਤੱਕ ਕਿ ਸ੍ਰੀਨਗਰ ਤੱਕ ਜੁੜ ਸਕਦਾ ਹੈ ਅਤੇ ਇਹ ਪ੍ਰੋਜੈਕਟ ਵਪਾਰਕ ਅਤੇ ਸਫ਼ਰ ਪੱਖੋਂ ਵੀ ਲਾਹੇਵੰਦ ਹੈ। ਪੰਜਾਬ ਵਿਚ ਰੇਲਵੇ ਦਾ ਕਾਫ਼ੀ ਵੱਡਾ ਨੈੱਟਵਰਕ ਹੈ, ਜਿਹੜਾ ਸਾਰੇ ਪ੍ਰਮੁੱਖ ਸ਼ਹਿਰਾਂ ਅਤੇ ਜ਼ਿਲ੍ਹਿਆਂ ਨੂੰ ਇਹ ਨੈੱਟਵਰਕ ਜੋੜਦਾ, ਪ੍ਰੰਤੂ ਜ਼ਿਆਦਾਤਰ ਇਹ ਨੈਟਵਰਕ ਅੱਜ ਤੋਂ ਕਈ ਸਾਲ ਪਹਿਲਾਂ ਦਾ ਬਣਿਆ ਤੇ ਪਿਛਲੇ ਕਾਫ਼ੀ ਸਾਲਾਂ ਤੋਂ ਜਿਹੜਾ ਹੋਰ ਕੰਮ ਹੋਣਾ ਚਾਹੀਦਾ ਸੀ, ਹੋਰ ਵਿਕਾਸ ਹੋਣਾ ਚਾਹੀਦਾ ਸੀ ਰੇਲਵੇ ਸੰਬੰਧੀ, ਉਹ ਨਹੀਂ ਹੋਇਆ। ਪੰਜਾਬ ਦੇ ਕਈ ਪ੍ਰਮੁੱਖ ਰੂਟ ਜਿੱਥੇ ਸੰਪਰਕ ਹੋਰ ਵਧੀਆ ਹੋ ਸਕਦਾ ਹੈ, ਖਾਸ ਕਰ ਵੱਡੇ ਸ਼ਹਿਰਾਂ ਨਾਲ ਅਤੇ ਜ਼ਿਆਦਾਤਰ ਸੂਬੇ ਦੇ ਜ਼ਿਲ੍ਹਿਆਂ ਦੇ ਸੂਬੇ ਦੀ ਰਾਜਧਾਨੀ ਨਾਲ ਸੰਪਰਕ, ਇਸ ਸਬੰਧੀ ਵੀ ਜਿਹੜੇ ਰੂਟ ਹਨ ਜਾਂ ਜਿਹੜੇ ਕੰਮ ਸੀ, ਕਾਫ਼ੀ ਸਾਲਾਂ ਤੋਂ ਬਕਾਏ ਪਏ ਹਨ। ਇਸ ਤੋਂ ਇਲਾਵਾ ਸਟੇਸ਼ਨਾਂ ਦੀ ਹਾਲਤ ਬਹੁਤੀ ਵਧੀਆ ਨਹੀਂ ਸੀ, ਸਟੇਸ਼ਨਾਂ 'ਤੇ ਨਵੀਨੀਕਰਨ ਦਾ ਕੰਮ ਵੀ ਕਾਫ਼ੀ ਦੇਰ ਤੋਂ ਚਲਦਾ ਪਿਆ ਸੀ। ਕਈ ਵੱਡੇ ਆਰ.ਓ.ਬੀ. ਦੇ ਕੰਮ ਵੀ ਪੈਂਡਿੰਗ ਹਨ, ਜਿਨ੍ਹਾਂ 'ਤੇ ਕਈ-ਕਈ ਘੰਟਿਆਂਬੱਧੀ ਜਾਮ ਵੀ ਰਹਿੰਦੇ ਹਨ। ਇਹ ਸਾਰੀਆਂ ਯੋਜਨਾਵਾਂ ਕਿਤੇ ਨਾ ਕਿਤੇ ਜੇ ਆਪਾਂ ਕਹਿ ਲਈਏ ਕਿ ਪੰਜਾਬ ਰੇਲਵੇ ਦੀ ਪ੍ਰਮੁੱਖ ਸੂਚੀ ਵਿਚ ਨਹੀਂ ਸੀ, ਠੀਕ ਹੈ ਇਹ ਜਿਹੜੇ ਕੰਮ ਹਨ ਜ਼ਿਆਦਾ ਰੇਲਵੇ ਦਾ ਧਿਆਨ ਦੂਜੇ ਰਾਜਾਂ 'ਤੇ ਰਿਹਾ, ਬਹੁਤੀਆਂ ਗੱਡੀਆਂ ਵੀ ਕੋਈ ਪੰਜਾਬ ਨੂੰ ਨਹੀਂ ਮਿਲੀਆਂ।
ਪਿਛਲੇ ਸਾਲਾਂ 'ਚ ਦੇਖਿਆ ਜਾਵੇ ਤਾਂ ਹੁਣ ਜਿਹੜੀਆਂ ਯੋਜਨਾਵਾਂ ਬਦਲੀਆਂ ਗਈਆਂ ਹਨ, ਉਨ੍ਹਾਂ ਦਾ ਇਕ ਮੁੱਖ ਕਾਰਨ ਇਹ ਵੀ ਹੈ ਕਿ ਹੁਣ ਰੇਲਵੇ ਰਾਜ ਮੰਤਰੀ ਪੰਜਾਬ ਨਾਲ ਸੰਬੰਧਿਤ ਰਵਨੀਤ ਸਿੰਘ ਬਿੱਟੂ ਹਨ ਤੇ ਉਨ੍ਹਾਂ ਨੇ ਜਿਹੜੇ ਵੀ ਕਾਫ਼ੀ ਸਾਲਾਂ ਤੋਂ ਲਟਕੇ ਹੋਏ ਕੰਮ ਤੇ ਜ਼ਰੂਰੀ ਪ੍ਰੋਜੈਕਟ ਸਨ, ਉਨ੍ਹਾਂ 'ਤੇ ਖਾਸ ਧਿਆਨ ਕੇਂਦਰਿਤ ਕੀਤਾ ਤੇ ਕਾਫ਼ੀ ਸਾਰੀਆਂ ਨਵੀਆਂ ਗੱਡੀਆਂ ਵੀ ਚਲਵਾਈਆਂ ਤੇ ਕਾਫੀ ਸਾਰੇ ਵਿਸ਼ੇਸ਼ ਪ੍ਰੋਜੈਕਟ ਵੀ ਜਿਹੜੇ ਉਨ੍ਹਾਂ ਨੇ ਸ਼ੁਰੂ ਕਰਵਾਏ ਹਨ। ਪਰ ਹਾਲੇ ਵੀ ਕਾਫ਼ੀ ਕੰਮ ਬਾਕੀ ਹੈ, ਜਿਸ ਵਿਚ ਪੰਜਾਬ ਨੂੰ ਰੇਲਵੇ ਢਾਂਚੇ 'ਚ ਹੋਰ ਬਹੁਤ ਸਾਰੀਆਂ ਯੋਜਨਾਵਾਂ ਦੀ ਜ਼ਰੂਰਤ ਹੈ, ਬਹੁਤ ਸਾਰੇ ਹੋਰ ਪ੍ਰਮੁੱਖ ਰੂਟ ਵੀ ਹਨ, ਜਿਨ੍ਹਾਂ 'ਤੇ ਕੰਮ ਹੋਣਾ ਬਾਕੀ ਹੈ। ਜਿਵੇਂ ਅੰਮ੍ਰਿਤਸਰ-ਜੰਮੂ ਵੰਦੇ ਭਾਰਤ ਹੈ। ਫਿਰ ਫ਼ਿਰੋਜ਼ਪੁਰ-ਦਿੱਲੀ ਵੰਦੇ ਭਾਰਤ ਚੱਲ ਪਈ। ਇਸ ਤੋਂ ਇਲਾਵਾ ਹਮਸਫਰ ਐਕਸਪ੍ਰੈੱਸ ਅਤੇ ਅੰਮ੍ਰਿਤ ਕਾਲ ਐਕਸਪ੍ਰੈੱਸ ਸ਼ੁਰੂ ਹੋ ਗਈਆਂ। ਇਹ ਨਵੀਆਂ ਗੱਡੀਆਂ ਪੰਜਾਬ ਨੂੰ ਦਿੱਤੀਆਂ ਗਈਆਂ ਹਨ।
ਇੰਚਾਰਜ ਉਪ ਦਫ਼ਤਰ, ਫ਼ਰੀਦਕੋਟ
# 98145-53988

Ad Position 22
No active advertisement
ਪਿਛਲੀ ਖ਼ਬਰ ਸੰਸਦ ਵਿਚ ਫਿਰ ਮੁੱਦਾ ਬਣੇਗਾ 'ਆਪ੍ਰੇਸ਼ਨ ਸੰਧੂਰ' ਅਗਲੀ ਖ਼ਬਰ ਦੇਸ਼ ਨੂੰ ਸਮਰਪਿਤ ਸੀ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜੀਵਨ
Ad Position 24
No active advertisement