ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਪੰਜਾਬ ਦੀ ਖੇਤੀ 'ਚ ਲਾਗਤ ਵਧਾਉਣ ਦੀ ਲੋੜ

Ad Position 21
No active advertisement
ਅਜੀਤ ਡੈਸਕ 07-07-2026

ਆਈ.ਸੀ.ਏ.ਆਰ. ਇੰਡੀਅਨ ਐਗਰੀਕਲਚਰਲ ਰਿਸਰਚ ਇੰਸਟੀਚਿਊਟ ਕਿਊ.ਐਸ. ਵਿਸ਼ਵ ਯੂਨੀਵਰਸਿਟੀ ਰੈਂਕਿੰਗ 'ਚ ਅੱਵਲ ਐਲਾਨੀ ਗਈ ਹੈ ਅਤੇ ਪੰਜਾਬ ਖੇਤੀਬਾੜੀ ਖੇਤਰ ਵਿਚ ਭਾਰਤ ਦੇ ਸਭ ਸੂਬਿਆਂ ਨਾਲੋਂ ਮੋਹਰੀ ਹੈ। ਪੰਜਾਬ ਦੀ ਕਣਕ ਦੀ ਉਤਪਾਦਕਤਾ 51 ਕੁਇੰਟਲ ਪ੍ਰਤੀ ਏਕੜ ਤੋਂ ਵਧ ਕੇ ਅਤੇ ਚੌਲਾਂ ਦੀ ਪੈਦਾਵਾਰ 2024 'ਚ 14.4 ਮਿਲੀਅਨ ਟਨ ਤੱਕ ਪਹੁੰਚਣ ਤੋਂ ਬਾਅਦ ਪੰਜਾਬ ਦਾ ਕੇਂਦਰੀ ਅੰਨ ਭੰਡਾਰ 'ਚ ਕਣਕ ਦਾ ਯੋਗਦਾਨ 40 ਫ਼ੀਸਦੀ ਤੇ ਚੌਲਾਂ ਦਾ 31 32 ਫ਼ੀਸਦੀ ਤੱਕ ਹੋ ਗਿਆ ਹੈ। ਪੰਜਾਬ ਦੀ ਪ੍ਰਤੀ ਹੈਕਟੇਅਰ ਕਣਕ ਤੇ ਚੌਲਾਂ ਦੀ ਉਤਪਾਦਕਤਾ ਯੂਰਪੀਅਨ ਯੂਨੀਅਨ ਅਤੇ ਯੂ.ਐਸ.ਏ. ਨਾਲੋਂ ਵੱਧ ਹੈ। ਪੰਜਾਬ ਦੀਆਂ ਜ਼ਮੀਨਾਂ 'ਚ ਆਰਗੈਨਿਕ ਮਾਦਾ 0.03% ਤੱਕ ਉੱਪਰ ਹੋ ਗਿਆ।
ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਲਈ ਉਤਸ਼ਾਹਿਤ ਕਰਨ ਲਈ 1500 ਰੁਪਏ ਪ੍ਰਤੀ ਏਕੜ ਦੀ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ। ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਕਹਿੰਦੇ ਹਨ ਕਿ ਪੰਜਾਬ ਦਾ ਜ਼ਮੀਨੀ ਪਾਣੀ ਕੋਈ ਪ੍ਰਦੂਸ਼ਿਤ ਨਹੀਂ। ਜਿਨ੍ਹਾਂ ਦੱਖਣ ਪੱਛਮੀ ਮੁਕਤਸਰ ਸਾਹਿਬ ਜਿਹੇ ਕੁਝ ਜ਼ਿਲ੍ਹਿਆਂ 'ਚ ਜ਼ਮੀਨੀ ਪਾਣੀ ਖਾਰਾ ਹੈ, ਉੱਥੇ ਸੋਲਰ ਟਿਊਬਵੈੱਲ ਲਾ ਕੇ ਉਸ ਨੂੰ ਸੋਧਿਆ ਜਾ ਰਿਹਾ ਹੈ। ਨਹਿਰੀ ਪਾਣੀ ਹਰ ਜ਼ਿਲ੍ਹੇ 'ਚ ਪਹੁੰਚਾ ਕੇ ਸਿੰਜਾਈ 100% ਹੋ ਜਾਵੇਗੀ। ਪੰਜਾਬ 'ਚ ਕੀਟਨਾਸ਼ਕਾਂ ਦੀ ਵਰਤੋਂ ਸਿਰਫ਼ 0.60 ਕਿੱਲੋ ਪ੍ਰਤੀ ਹੈਕਟੇਅਰ ਹੈ, ਜਦਕਿ ਇਹ ਯੂਰਪੀਅਨ ਯੂਨੀਅਨ 'ਚ 2.67 ਕਿੱਲੋ, ਯੂ.ਐਸ.ਏ. 'ਚ 2.78 ਕਿੱਲੋ ਤੇ ਵਿਸ਼ਵ ਦੀ ਔਸਤ 2.40 ਕਿੱਲੋ ਪ੍ਰਤੀ ਹੈਕਟੇਅਰ ਹੈ। ਇਸੇ ਲਈ ਮੱਛੀਆਂ ਦੀ ਪੈਦਾਵਾਰ ਪੰਜਾਬ 'ਚ 6.5 ਟਨ ਪ੍ਰਤੀ ਹੈਕਟੇਅਰ ਹੈ, ਜੋ ਵਿਸ਼ਵ 'ਚ ਸਭ ਤੋਂ ਵੱਧ ਹੈ ਅਤੇ ਭਾਰਤ ਦੀ ਔਸਤ ਨਾਲੋਂ ਦੁੱਗਣੀ ਹੈ। ਇਸ ਤੋਂ ਇਲਾਵਾ ਪੰਜਾਬ ਇਟਲੀ ਜਿੰਨਾ 21,000 ਟਨ ਸ਼ਹਿਦ ਪੈਦਾ ਕਰਦਾ ਹੈ। ਕੈਂਸਰ ਵੀ ਪੰਜਾਬ 'ਚ ਦੂਜੇ ਮੁਲਕਾਂ ਨਾਲੋਂ ਬਹੁਤ ਘੱਟ ਹੈ। ਇਸ ਵੇਲੇ ਪੰਜਾਬ 'ਚ ਇਕ ਲੱਖ ਦੀ ਆਬਾਦੀ ਪਿੱਛੇਂ 97 ਕੇਸ ਹਨ, ਜਦਕਿ ਯੂਰਪੀਅਨ ਯੂਨੀਅਨ 'ਚ 292 ਤੇ ਯੂ.ਐਸ.ਏ. 'ਚ 367 ਤੇ ਵਿਸ਼ਵ ਦੀ ਔਸਤ 197 ਹੈ। ਪੰਜਾਬ ਦਾ ਵਾਤਾਵਰਨ ਮੁਕਾਬਲਤਨ ਚੰਗਾ ਹੈ। ਇਨਸਿਟੂ ਤਕਨੀਕ ਵਰਤ ਕੇ ਪਰਾਲੀ ਨੂੰ ਅੱਗ ਲਗਾਉਣਾ ਬੰਦ ਕਰਨ ਲਈ ਪੰਜਾਬ ਭਰ 'ਚ 600 ਕਰੋੜ ਦੀ ਸਬਸੀਡਾਈਜ਼ਗ ਮਸ਼ੀਨਰੀ ਕਿਸਾਨਾਂ ਨੂੰ ਮੁਹੱਈਆ ਕੀਤੀ ਗਈ ਹੈ। ਪਰਾਲੀ ਦੇ ਮਾਦੇ ਨੂੰ ਜ਼ਮੀਨ 'ਚ ਦਬਾਉਣ ਲਈ ਪੂਰਾ ਉਪਰਾਲਾ ਕੀਤਾ ਜਾ ਰਿਹਾ ਹੈ ਤਾਂ ਕਿ ਜ਼ਮੀਨ ਦੀ ਉਪਜਾਊ ਸ਼ਕਤੀ ਵਧੇ।
ਡਾ. ਬਰਾੜ ਕਹਿੰਦੇ ਹਨ ਕਿ ਪੰਜਾਬ 'ਚ ਹੰਢਣਸਾਰ ਖੇਤੀ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਜ਼ਮੀਨਾਂ ਲੇਜ਼ਰ ਲੈਵਲਿੰਗ ਰਾਹੀਂ ਹੁਣ ਉੱਚੀਆਂ-ਨੀਵੀਆਂ ਨਹੀਂ ਰਹੀਆਂ। ਖਾਰੀਆਂ ਤੇ ਅਮਲੀ ਜ਼ਮੀਨਾਂ ਨੂੰ ਠੀਕ ਕੀਤਾ ਜਾ ਰਿਹਾ ਹੈ। ਸਬਜ਼ ਖਾਦਾਂ ਸਬਸਿਡੀ 'ਤੇ ਦਿੱਤੀਆਂ ਜਾ ਰਹੀਆਂ ਹਨ ਅਤੇ 4 ਹਜ਼ਾਰ ਹੈਕਟੇਅਰ ਤੋਂ ਉੱਪਰ ਮੁਹਾਲੀ, ਰੋਪੜ, ਨਵਾਂਸ਼ਹਿਰ, ਹੁਸ਼ਿਆਰਪੁਰ, ਫਾਜ਼ਿਲਕਾ ਆਦਿ ਜ਼ਿਲ੍ਹਿਆਂ 'ਚ ਜਿਪਸਮ ਮੁਹੱਈਆ ਕੀਤਾ ਜਾ ਰਿਹਾ ਹੈ। ਕਪਾਹ-ਨਰਮਾ ਪੈਦਾ ਕਰਨ ਵਾਲੇ ਜ਼ਿਲ੍ਹਿਆਂ 'ਚ ਬੀਜ 33% ਸਬਸਿਡੀ 'ਤੇ ਦਿੱਤਾ ਜਾ ਰਿਹਾ ਹੈ। ਪਿੰਡਾਂ 'ਚ ਕਣਕ ਤੇ ਝੋਨੇ ਦੀ ਉਤਪਾਦਕਤਾ ਦੇ ਅੰਤਰ ਨੂੰ ਦੂਰ ਕਰਨ ਲਈ ਅਤੇ ਖੇਤੀ ਵਿਗਿਆਨ ਹਰ ਕਿਸਾਨ ਤੱਕ ਪਹੁੰਚਾਉਣ ਲਈ ਬਲਾਕ ਅਤੇ ਪਿੰਡ ਪੱਧਰ 'ਤੇ ਕਿਸਾਨ ਸਿਖਲਾਈ ਕੈਂਪ ਲਾਏ ਜਾ ਰਹੇ ਹਨ। ਇਹ ਅੰਤਰ ਦੂਰ ਕਰ ਕੇ ਉਤਪਾਦਨ ਵਧੇਗਾ ਤੇ ਕਿਸਾਨਾਂ ਦੀ ਆਮਦਨ 'ਚ ਵੀ ਇਜ਼ਾਫ਼ਾ ਹੋਵੇਗਾ।
ਭਾਰਤ 65 ਲੱਖ ਟਨ ਬਾਸਮਤੀ ਵਿਦੇਸ਼ਾਂ ਨੂੰ ਬਰਾਮਦ ਕਰਦਾ ਹੈ, ਜਿਸ ਤੋਂ 50 ਹਜ਼ਾਰ ਕਰੋੜ ਤੋਂ ਵੱਧ ਦੀ ਵਿਦੇਸ਼ੀ ਮੁਦਰਾ ਆਉਂਦੀ ਹੈ। ਉਸ 'ਚ 60% ਯੋਗਦਾਨ ਪੰਜਾਬ ਦਾ ਹੈ। ਪੰਜਾਬ 'ਚ ਬਾਸਮਤੀ ਦੀ ਕਾਸ਼ਤ ਹੇਠ 7 ਲੱਖ ਹੈਕਟੇਅਰ ਰਕਬਾ ਵਧਾ ਕੇ ਸੂਬੇ ਦੀ ਆਰਥਿਕਤਾ ਮਜ਼ਬੂਤ ਕੀਤੀ ਜਾਵੇਗੀ, ਜਿਸ ਨਾਲ ਫ਼ਸਲੀ ਭਿੰਨਤਾ ਵੀ ਆਵੇਗੀ। ਬਾਸਮਤੀ ਨੂੰ ਪਾਣੀ ਦੀ ਲੋੜ ਝੋਨੇ ਨਾਲੋਂ ਘੱਟ ਹੈ ਤੇ ਕਈ ਕਿਸਮਾਂ ਤਾਂ ਮੌਨਸੂਨ ਦੇ ਮੀਹਾਂ ਨਾਲ ਹੀ ਪੱਕ ਜਾਂਦੀਆਂ ਹਨ। ਬਾਸਮਤੀ ਦੀ ਕਾਸ਼ਤ ਹੇਠ ਰਕਬੇ 'ਚ 80% ਕਿਸਮਾਂ ਜਿਵੇਂ ਪੀਬੀ 1509, ਪੀਬੀ 1121 ਆਦਿ ਆਈ.ਸੀ.ਏ.ਆਰ. ਆਈ.ਏ.ਆਰ.ਆਈ. ਵਲੋਂ ਵਿਕਸਤ ਕੀਤੀਆਂ ਗਈਆਂ ਹਨ। ਆਈ.ਸੀ.ਏ. ਆਰ. ਆਈ.ਏ. ਆਰ.ਆਈ. ਦੇ ਡਾਇਰੈਕਟਰ ਤੇ ਉਪ ਕੁਲਪਤੀ ਡਾ. ਸੀ.ਐੱਚ. ਸ੍ਰੀਨਿਵਾਸਾ ਰਾਓ ਕਹਿੰਦੇ ਹਨ ਕਿ ਪੂਸਾ ਸੰਸਥਾਨ ਵਿਚ ਪੰਜਾਬ ਨੂੰ ਬਾਸਮਤੀ ਤੇ ਕਣਕ ਦੀਆਂ ਹੋਰ ਨਵੀਆਂ ਕਿਸਮਾਂ ਵਿਕਸਤ ਕਰਕੇ ਦੇਣ ਲਈ ਖੋਜ ਦਾ ਕੰਮ ਕੀਤਾ ਜਾ ਰਿਹਾ ਹੈ ਅਤੇ ਇਹ ਛੇਤੀ ਹੀ ਉਪਲਬਧ ਕੀਤੀਆਂ ਜਾਣਗੀਆਂ। ਪੰਜਾਬ 'ਚ ਖੇਤੀ ਦੇ ਵਿਕਾਸ ਲਈ ਵਿਸ਼ੇਸ਼ ਕਰਕੇ ਕਣਕ ਝੋਨਾ ਫ਼ਸਲੀ ਚੱਕਰ ਤੋਂ ਕਿਸਾਨਾਂ ਦੀ ਆਮਦਨ ਵਧਾਉਣ ਲਈ ਪੀ.ਏ.ਯੂ. ਦੇ ਨਾਲ ਆਈ.ਏ.ਆਰ.ਆਈ. ਖੋਜ ਵਿਚ ਅਤੇ ਕਿਸਾਨਾਂ ਦੀ ਆਮਦਨ ਵਧਾਉਣ 'ਚ ਸਹਾਈ ਹੋ ਰਹੀ ਹੈ। ਕੁਝ ਅਨਸਰ ਜਿਨ੍ਹਾਂ ਵਿਚ ਗ਼ੈਰ ਸਰਕਾਰੀ ਐਨ.ਜੀ.ਓਜ਼ ਵੀ ਸ਼ਾਮਿਲ ਹਨ, ਵਿਦੇਸ਼ਾਂ ਤੋਂ ਮਾਲੀ ਸਹਾਇਤਾ ਲੈ ਕੇ ਪੰਜਾਬ ਦੀ ਖੇਤੀਬਾੜੀ ਅਤੇ ਇਸ ਨਾਲ ਸੰਬੰਧਿਤ ਉਦਯੋਗ ਇੱਥੇ ਸ਼ੁਰੂ ਕਰਨ ਖ਼ਿਲਾਫ਼ ਪ੍ਰਚਾਰ ਕਰ ਰਹੇ ਹਨ, ਇਨ੍ਹਾਂ ਬਾਰੇ ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਕਹਿੰਦੇ ਹਨ ਕਿ ਅਜਿਹੇ ਦੇਸ਼ ਬਿਲਕੁਲ ਬੇਬੁਨਿਆਦ ਹਨ ਤੇ ਅਜਿਹੇ ਗੈਰ ਸਰਕਾਰੀ ਸੰਗਠਨਾਂ ਨੂੰ ਨਕੇਲ ਪਾਉਣ ਦੀ ਲੋੜ ਹੈ। ਭਾਰਤ ਤੋਂ ਕੀਟਨਾਸ਼ਕ ਹੋਰ ਕਈ ਮੁਲਕਾਂ ਨੂੰ ਬਰਾਮਦ ਕੀਤੇ ਜਾ ਰਹੇ ਹਨ, ਅਜਿਹੇ ਤੇ ਹੋਰ ਖੇਤੀ ਆਧਾਰਿਤ ਉਦਯੋਗਾਂ ਨੂੰ ਪੰਜਾਬ ਵਿਚ ਮਜ਼ਬੂਤ ਕਰਨ ਦੀ ਲੋੜ ਹੈ। ਇੱਥੇ ਨਵੇਂ ਐਗਰੋ ਇੰਡਸਟਰੀਜ਼ ਯੂਨਿਟ ਸਥਾਪਤ ਕੀਤੇ ਜਾਣ। ਜਿਨ੍ਹਾਂ ਲਈ ਡਾ. ਬਰਾੜ ਕਹਿੰਦੇ ਹਨ ਕਿ ਪੰਜਾਬ ਸਰਕਾਰ 'ਜੀ ਆਇਆਂ' ਆਖਦੀ ਹੈ। ਸੋ ਇਸ ਸਮੇਂ ਖੇਤੀ ਵਿਚ ਲਾਗਤ ਵਧਾਉਣ ਦੀ ਸਖ਼ਤ ਲੋੜ ਹੈ।

ਈਮੇਲ : bhagwandass226@gmail.com

Ad Position 22
No active advertisement
ਪਿਛਲੀ ਖ਼ਬਰ ਨਿਮਰਤਾ ਤੇ ਜਵਾਬਦੇਹੀ 'ਤੇ ਆਧਾਰਿਤ ਹੈ ਰਾਮਰਾਜ ਦਾ ਸੰਕਲਪ ਅਗਲੀ ਖ਼ਬਰ ਵਿਕਸਿਤ ਭਾਰਤ ਸਿੱਖਿਆ ਅਧੀਸ਼ਨ ਬਿੱਲ 2025-ਕੀ ਸਿੱਖਿਆ ਦਾ ਮਿਆਰ ਬਦਲੇਗਾ?
Ad Position 24
No active advertisement