ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਭੇਡ-ਚਾਲ <br/>

Ad Position 21
No active advertisement
ਅਜੀਤ ਡੈਸਕ 17-05-2026

ਸਾਹਮਣੇ ਚੌਕ 'ਚ ਰੈੱਡ ਲਾਈਟ ਜਗਦਿਆਂ ਹੀ ਉਸ ਚੁਕੰਨਾ ਹੁੰਦਿਆਂ ਗੱਡੀ ਰੋਕ ਲਈ | ਪਿੱਛੋਂ ਹਾਰਨਾਂ ਦੀਆਂ ਤੇਜ਼ ਆਵਾਜ਼ਾਂ ਆਉਣ ਲੱਗੀਆਂ ਪਰ ਉਹ ਟੱਸ ਤੋਂ ਮੱਸ ਨਾ ਹੋਇਆ | ਲੋਕੀ ਉਸ ਨੂੰ ਘੂਰਦੀਆਂ ਨਜ਼ਰਾਂ ਨਾਲ ਤੱਕਦੇ ਸੱਜੇ ਖੱਬਿਓਾ ਲੰਘਣ ਲੱਗੇ ਜਿਵੇਂ ਸੜਕ 'ਤੇ ਚਲਣ ਦੇ ਨਿਯਮ ਪੜ੍ਹਾ ਰਹੇ ਹੋਣ | ਹੁਣ ਉਹ ਵੀ ਗਰੀਨ ਲਾਈਟ ਉਡੀਕੇ ਬਿਨਾਂ ਹੀ ਉਨ੍ਹਾਂ ਦੇ ਮਗਰ ਲੱਗ ਤੁਰਿਆ |
-0-
'ਲੱਗਦੈ ਕੋਈ ਸਮਾਗਮ ਚੱਲ ਰਿਹੈ, ਜਾਂ...?'
ਉਸ ਕਾਰਾਂ, ਮੋਟਰਸਾਈਕਲਾਂ ਦਾ ਜਮਾਵੜਾ ਵੇਖ ਆਪਣੇ ਦੋਸਤ ਨੂੰ ਉਸ ਦੇ ਪਿੰਡ ਛੱਡ ਕੇ ਗੱਡੀ ਵਾਪਸ ਮੋੜਨ ਲੱਗੇ ਨੇ ਪੁੱਛਿਆ |
'ਸਮਾਗਮ ਕਾਹਦਾ ਯਾਰ ! ਆਹ ਪੰਜ ਚਾਰ ਘਰ ਛੱਡ ਕੇ ਇੱਥੇ ਇਕ ਜ਼ਨਾਨੀ ਹਰ ਐਤਵਾਰ ਪੁੱਛਿਆ ਕੱਢਦੀ ਐ, ਲੋਕ ਦੂਰੋਂ ਦੁਰੋਂ ਆਉਂਦੇ ਨੇ |' 
'ਅੱਛਾ?' ਆਖ ਉਹ ਤੁਰ ਗਿਆ ਤੇ ਅਗਲੇ ਹੀ ਐਤਵਾਰ ਪਤਨੀ ਸਮੇਤ ਲੋਕਾਂ ਦੀ ਭੀੜ 'ਚ ਹੱਥ ਜੋੜੀ ਬੈਠਾ ਅਪਣੀ ਵਾਰੀ ਦੀ ਉਡੀਕ ਕਰ ਰਿਹਾ ਸੀ |
-0-
'ਯਾਰ ਇਥੇ ਕੋਈ ਨੇੜੇ-ਤੇੜੇ ਬਾਥਰੂਮ ਨੀਂ ਬਣਿਆ ਹੋਇਆ? ਉਹ ਮਕੈਨਿਕ ਕੋਲੋਂ ਆਪਣਾ ਮੋਟਰਸਾਇਕਲ ਰਿਪੇਅਰ ਕਰਵਾਉਂਦਾ ਪੁੱਛ ਰਿਹਾ ਸੀ |
'ਆਹ ਸਾਹਮਣੇ ਬੱਸ ਸਟੈਂਡ 'ਤੇ ਬਣਿਆ ਹੋਇਐ | ਊਾਅ ਪਿਸ਼ਾਬ ਤਾਂ ਸਾਰੇ ਔਹ ਕੰਧ ਨਾਲ ਹੀ ਕਰਦੇ ਨੇ |' ਉਸ ਕੰਧ ਵੱਲ ਹੱਥ ਦਾ ਇਸ਼ਾਰਾ ਕੀਤਾ |
ਹੁਣ ਉਹ ਵੀ ਕਾਹਲੇ ਕਦਮੀਂ ਤੁਰ ਸਲਾਬੀ ਕੰਧ ਨਾਲ ਜਾ ਖੜ੍ਹਾ ਹੋਇਆ |'

-ਪਿੰਡ ਬਧੌਛੀ ਕਲਾਂ (ਫ਼ਤਹਿਗੜ੍ਹ ਸਾਹਿਬ)
ਫ਼ੋਨ : 70098-78336

Ad Position 22
No active advertisement
ਪਿਛਲੀ ਖ਼ਬਰ ਇਕ ਸੱਚ ਇਹ ਵੀ... <br/> ਅਗਲੀ ਖ਼ਬਰ ਨਹੀਂ ਲੱਭਣੇ ਲਾਲ ਗੁਆਚੇ.... <br/>
Ad Position 24
No active advertisement