1. ਕੰਜੂਸ ਦੇ ਹੱਥ ਵਿਚ ਪੈਸਾ ਰੋਂਦਾ ਹੈ |
2. ਗੋਲ ਗੱਪੇ ਵੇਚਣ ਵਾਲਾ ਕਦੀ ਗਿਣਤੀ ਨਹੀਂ ਭੁੱਲਦਾ |
3. ਪੇਕੇ ਜਾਣ ਵਾਲੀ ਬੀਵੀ ਤੇ ਠੇਕੇ 'ਤੇ ਜਾਣ ਵਾਲਾ ਸ਼ਰਾਬੀ ਮੰਜ਼ਿਲ ਤੋਂ ਪਹਿਲਾਂ ਨਹੀਂ ਮੁੜਦੇ |
4. ਮੀਰ ਆਲਮ ਵਿਆਹ ਵਾਲੇ ਘਰ ਝੂਠੀ ਸਹੁੰ ਚੁੱਕਣੋਂ ਨਹੀਂ ਹੱਟਦਾ |
5. ਮੁਲਾਜ਼ਮ ਯੂਨੀਅਨ ਦੇ ਪ੍ਰਧਾਨਾਂ ਨੇ ਬਹੁਤੀ ਵਾਰ ਨੌਕਰੀ ਵਿਚ ਫਰਲੋ ਹੀ ਮਾਰੀ ਹੁੰਦੀ ਹੈ |
6. ਕਿੰਨਾ ਵੀ ਵੱਡਾ ਅਧਿਕਾਰੀ ਹੋਵੇ, ਦਫ਼ਤਰ ਦੇ ਕਲਰਕ ਨਾਲ ਨਹੀਂ ਵਿਗਾੜਦਾ |
7. ਕਿੰਨੀ ਵੀ ਬੇਧਿਆਨੀ ਨਾਲ ਗੱਡੀ ਚਲਾਉਣ ਵਾਲਾ ਡਰਾਈਵਰ ਚੰਡੀਗੜ੍ਹ ਵੜਦਿਆਂ ਹੀ ਡਰਾਈਵਰੀ ਦੇ ਸਾਰੇ ਗੁਣ ਯਾਦ ਕਰ ਲੈਂਦਾ ਹੈ |
8. ਸਹੁਰੇ ਘਰ ਨੂੰ ਹ ਜਿੰਨਾ ਮਰਜ਼ੀ ਸੱਸ ਨੂੰ ਮਾਂ ਜੀ, ਮਾਂ ਜੀ ਕਹੇ, ਪੇਕੇ ਘਰ ਜਾਂਦਿਆਂ ਹੀ ਬੁਢੜੀ ਕਹਿਣ ਲੱਗ ਜਾਂਦੀ ਹੈ |
9. ਉਧਾਰੀ ਵਾਲਾ ਗਾਹਕ ਸੌਦੇ ਦੇ ਪੈਸੇ ਭਾਵੇਂ ਬਾਅਦ ਵਿਚ ਦੇਵੇ ਠੇਕੇ (ਸ਼ਰਾਬ) ਵਾਲੇ ਦੇ ਪੈਸੇ ਤਨਖ਼ਾਹ ਮਿਲਣ 'ਤੇ ਸਭ ਤੋਂ ਪਹਿਲਾਂ ਇਕ ਪਾਸੇ ਰੱਖ ਦਿੰਦਾ ਹੈ |
10. ਜਿਸ ਨੇ ਬਚਪਨ ਵਿਚ ਗ਼ਰੀਬੀ ਵੇਖੀ ਹੋਵੇ, ਉਹ ਗਰਮੀਆਂ ਵਿਚ ਵੀ ਬਨੈਣ ਨਾਲ ਦੋ ਦਿਨ ਕੱਢ ਲੈਂਦਾ ਹੈ |
11. ਮੰਗਵੀਂ ਗੱਡੀ ਲੈ ਕੇ ਜਾਣ ਵਾਲਾ ਤੇਲ ਭਾਵੇਂ ਨਾ ਪੁਆਵੇ, ਪਰ ਇਹ ਜ਼ਰੂਰ ਕਹੇਗਾ ਕਿ ਗੱਡੀ ਸਰਵਿਸ ਮੰਗਦੀ ਹੈ |
12. ਮੁੱਲ ਖਰੀਦੀ ਕਣਕ ਨਾਲ ਸਿਆਲ ਨਹੀਂ ਲੰਘਦਾ |
13. ਬੇਈਮਾਨ ਬੰਦਾ ਉਸ ਝੋਟੇ ਵਰਗਾ ਹੁੰਦਾ ਹੈ, ਜਿਸ ਨੂੰ ਜਿੰਨਾ ਮਰਜ਼ੀ ਵੰਡ, ਚਾਰਾ ਪਾ ਦਿਓ, ਉਹ ਰੱਸਾ ਚੱਬਣੋਂ ਨਹੀਂ ਹਟਦਾ |
14. ਕੱਛੂਕੁੰਮੀ ਹਜ਼ਾਰਾਂ ਅੰਡੇ ਦੇ ਕੇ ਵੀ ਚੁੱਪ ਰਹਿੰਦੀ ਹੈ ਤੇ ਕੁਕੜੀ ਦੋ ਅੰਡੇ ਦੇ ਕੇ ਹੀ ਕੁੜ-ਕੁੜ ਕਰੀ ਜਾਂਦੀ ਹੈ |
15. ਪੁਰਾਣੀਆਂ ਮਾਵਾਂ ਜਦੋਂ ਰਸੋਈ ਵਿਚ ਹੁੰਦੀਆਂ ਸਨ ਤੇ ਛਿੱਕੂ ਵਿਚ ਵੀ ਰੋਟੀਆਂ ਹੁੰਦੀਆਂ ਸਨ | ਅੱਜਕਲ੍ਹ ਬੀਬੀਆਂ ਵੇਲਣਾ ਹੱਥ ਵਿਚ ਫੜੀ ਰੋਟੀ ਖਾਣ ਵਾਲੇ ਨੂੰ ਪੁੱਛ ਕੇ ਰੋਟੀਆਂ ਬਣਾਉਂਦੀਆਂ ਹਨ |
16. ਸ਼ੁੱਧ ਦੁੱਧ ਓਹੀਓ ਪੀਂਦਾ ਹੈ ਜਿਸ ਦੀ ਮੱਝ ਆਪਣੀ ਹੁੰਦੀ ਹੈ |
17. ਪੇਂਡੂ ਆਰ.ਐਮ.ਪੀ. ਗੋਲੀਆਂ ਭਾਵੇਂ ਮਰੀਜ਼ ਨੂੰ 4 ਦੇਵੇ ਪਰ ਪੈਸੇ ਬਣਾਉਣ ਦੀ ਖਾਤਰ ਟੀਕਾ ਜ਼ਰੂਰ ਲਾਉਂਦਾ ਹੈ |
18. ਜਿਹੜਾ ਵਿਦਿਆਰਥੀ ਨਕਲ ਮਾਰ ਕੇ ਪਾਸ ਹੁੰਦਾ ਹੈ, ਉਹ ਹਮੇਸ਼ਾ ਜ਼ਿੰਦਗੀ ਵਿਚ ਆਸਾਨ ਰਸਤਾ ਹੀ ਲੱਭੇਗਾ |
-ਮੋਬਾਈਲ : 94633-51425