02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-06-2026

ਰਾਸ਼ਟਰਮੰਡਲ ਖੇਡਾਂ ’ਚ ਹਿੱਸਾ ਲੈਣ ਲਈ ਭਾਰਤੀ ਵੇਟਲਿਫਟਿੰਗ ਟੀਮ ਇੰਗਲੈਂਡ ਪਹੁੰਚੀ

Ad Position 21
No active advertisement
ਅਜੀਤ ਡੈਸਕ 30-06-2026
ਲੰਡਨ, 29 ਜੂਨ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਅਗਲੇ ਮਹੀਨੇ ਗਲਾਸਗੋ ਵਿਖੇ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ’ਚ ਹਿੱਸਾ ਲੈਣ ਲਈ ਭਾਰਤੀ ਵੇਟਲਿਫਟਿੰਗ ਟੀਮ ਇੰਗਲੈਂਡ ਪਹੁੰਚ ਗਈ ਹੈ। ਬਰਮਿੰਘਮ ਹਵਾਈ ਅੱਡੇ ’ਤੇ ਪਹੁੰਚੀ ਭਾਰਤੀ ਟੀਮ ਦਾ ਭਾਰਤੀ ਭਾਈਚਾਰੇ ਵੱਲੋਂ ਏਸ਼ੀਅਨ ਖੇਡਾਂ ’ਚ ਭਾਰਤ ਲਈ 1982 ’ਚ ਕਾਂਸੀ ਦਾ ਤਮਗਾ ਜਿੱਤਣ ਵਾਲੇ ਅਤੇ ਕੋਚ ਗਿਆਨ ਸਿੰਘ ਚੀਮਾਂ, ਖੇਡ ਪ੍ਰਮੋਟਰ ਅਜੈਬ ਸਿੰਘ ਗਰਚਾ ਹੋਰਾਂ ਨੇ ਖਿਡਾਰੀਆਂ, ਕੋਚ ਵਿਜੇ ਸ਼ਰਮਾਂ ਤੇ ਸਾਥੀਆਂ ਦਾ ਨਿੱਘਾ ਸਵਾਗਤ ਕੀਤਾ। ਇਹ ਟੀਮ ਅਗਲੇ ਕੁਝ ਦਿਨ ਬਰਮਿੰਘਮ ’ਚ ਰਹੇਗੀ ਜਿੱਥੇ ਗਿਆਨ ਸਿੰਘ ਚੀਮਾ ਖਿਡਾਰੀਆਂ ਨੂੰ ਅਭਿਆਸ ਕਰਵਾਉਣਗੇ।
Ad Position 22
No active advertisement
ਪਿਛਲੀ ਖ਼ਬਰ ਇਕ ਮਹੀਨੇ ’ਚ ਬੇਅਦਬੀ ਕਾਨੂੰਨ ’ਚੋਂ ਹਟਾਈਆਂ ਜਾਣ ਇਤਰਾਜ਼ਯੋਗ ਮੱਦਾਂ-ਅਕਾਲ ਤਖ਼ਤ ਵਲੋਂ ਪੰਜਾਬ ਸਰਕਾਰ ਨੂੰ ਆਦੇਸ਼ ਅਗਲੀ ਖ਼ਬਰ ਬ੍ਰਾਜ਼ੀਲ ਨੇ ਜਪਾਨ ’ਤੇ ਦਰਜ ਕੀਤੀ ਇਕ ਯਾਦਗਾਰ ਜਿੱਤ ਆਖ਼ਰੀ ਮਿੰਟ ’ਚ ਗੋਲ ਕਰਕੇ 2-1 ਨਾਲ ਹਰਾਇਆ
Ad Position 24
No active advertisement