ਜਲੰਧਰ, 9 ਜੁਲਾਈ (ਸ਼ਿਵ)- ਅਗਲੇ ਸਾਲ ਵਿਧਾਨ ਸਭਾ ਚੋਣਾਂ ਆ ਰਹੀਆਂ ਹਨ ਤੇ ਇਸ ਤੋਂ ਪਹਿਲਾਂ ਨਗਰ ਨਿਗਮ ਵਲੋਂ ਬਰਸਾਤਾਂ ਤੋਂ ਬਾਅਦ ਕਰੀਬ 43 ਕਰੋੜ ਦੀ ਲਾਗਤ ਨਾਲ ਕੰਕਰੀਟ ਦੀਆਂ ਸੜਕਾਂ ’ਤੇ ਫੁੱਟਪਾਥਾਂ ਦਾ ਨਿਰਮਾਣ ਕੀਤਾ ਜਾਵੇਗਾ। ਚਾਹੇ ਅਜੇ ਸ਼ਹਿਰ ਦੀਆਂ ਕਈ ਟੁੱਟੀਆਂ ਸੜਕਾਂ ਨੂੰ ਠੀਕ ਕਰਨ ਦੀ ਲੋੜ ਹੈ ਪਰ ਦੂਜੇ ਪਾਸੇ ਕੇਂਦਰ ਦੀ ਵਿਸ਼ੇਸ਼ ਸਕੀਮ ਦੇ ਤਹਿਤ ਸ਼ਹਿਰ ਵਿਚ ਕਰੋੜਾਂ ਦੀ ਲਾਗਤ ਨਾਲ ਨਵੀਆਂ ਸੜਕਾਂ ਦਾ ਨਿਰਮਾਣ ਕੀਤਾ ਜਾਵੇਗਾ। ਅਜੇ ਕਈ ਕਾਲੋਨੀਆਂ ਵਿਚ ਸੜਕਾਂ, ਗਲੀਆਂ ਨੂੰ ਠੀਕ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਪਰ ਲੋਕਾਂ ਦਾ ਕਹਿਣਾ ਸੀ ਕਿ ਬਰਸਾਤਾਂ ਤੋਂ ਪਹਿਲਾਂ ਜਿਹੜੀਆਂ ਜ਼ਿਆਦਾ ਸੜਕਾਂ ਖ਼ਰਾਬ ਹਨ। ਉਨਾਂ ਦੀ ਹਾਲਤ ਵਿਚ ਸੁਧਾਰ ਕਰਨਾ ਚਾਹੀਦਾ ਹੈ। ਨਿਗਮ ਨੇ ਬਰਸਾਤਾਂ ਤੋਂ ਬਾਅਦ ਜਿਹੜੀਆਂ ਨਵੀਆਂ ਸੜਕਾਂ ਬਣਾਉਣੀਆਂ ਹਨ। ਉਹ ਸ਼ਹਿਰ ਦੇ ਤਿੰਨ (ਬਾਕੀ ਸਫ਼ਾ 6 ’ਤੇ)