ਜਲੰਧਰ, 9 ਜੁਲਾਈ (ਪਵਨ ਖਰਬੰਦਾ)-ਪੀਏਪੀ ਕੈਂਪਸ ਦੇ ਪੁਲਿਸ ਡੀਏਵੀ ਪਬਲਿਕ ਸਕੂਲ ਵਿਖੇ ਦੂਸਰੀ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਬਣਾਏ ਗਏ ਗਰਮੀਆਂ ਦੀਆਂ ਛੁੱਟੀਆਂ ਦੇ ਹੋਮਵਰਕ ਪ੍ਰੋਜੈਕਟਾਂ ਦੀ ਇੱਕ ਪ੍ਰਦਰਸ਼ਨੀ ਲਗਾਈ ਗਈ। ਇਸ ਸਾਲ ਗਰਮੀਆਂ ਦੀਆਂ ਛੁੱਟੀਆਂ ਦੇ ਹੋਮਵਰਕ ਦਾ ਵਿਸ਼ਾ ‘ਮਾਨਸਿਕ ਸਿਹਤ ਅਤੇ ਖੁਸ਼ਹਾਲੀ’ ਸੀ। ਵਿਦਿਆਰਥੀਆਂ ਨੇ ਸੁੰਦਰ ਕੰਮ ਕਰਨ ਵਾਲੇ ਮਾਡਲ ਬਣਾਉਣ ਲਈ ਆਪਣੀ ਰਚਨਾਤਮਿਕਤਾ ਦੀ ਵਰਤੋਂ ਕੀਤੀ। ਪ੍ਰਦਰਸ਼ਨੀ ਦੌਰਾਨ ਵਿਦਿਆਰਥੀਆਂ ਨੇ ਪ੍ਰਿੰਸੀਪਲ ਡਾ. ਯੋਗੇਸ਼ ਗੰਭੀਰ ਨੂੰ ਵਿਸ਼ਵਾਸ ਨਾਲ ਆਪਣਾ ਕੰਮ ਪੇਸ਼ ਕੀਤਾ । ਪ੍ਰਿੰਸੀਪਲ ਡਾ. ਯੋਗੇਸ਼ ਗੰਭੀਰ ਨੇ ਗ੍ਰੇਡ 2 ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਵਲੋਂ ਸਾਰੇ ਵਿਸ਼ਿਆਂ ਵਿੱਚ ਬਣਾਏ ਗਏ ਪ੍ਰੋਜੈਕਟਾਂ ਅਤੇ ਮਾਡਲਾਂ ਦੀ ਪ੍ਰਸ਼ੰਸਾ ਕੀਤੀ, ਜਿਸ ਵਿੱਚ ਗ੍ਰੀਨ ਡਾਇਰੀਜ਼ ਅਤੇ ਗ੍ਰੈਟੀਟਿਊਡ ਡਾਇਰੀਜ਼ ਸ਼ਾਮਲ ਹਨ । ਇਸ ਮੌਕੇ ਸੁਪਰਵਾਈਜ਼ਰ ਗਾਰਗੀ, ਸੋਨੀਆ ਕੁਕਰੇਜਾ ਅਤੇ ਅਮਿਤਾ ਰਾਠੌਰ ਵੀ ਇਸ ਮੌਕੇ ਮੌਜੂਦ ਸਨ ।