02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਪਾਕਿ 'ਚ ਅੱਤਵਾਦੀਆਂ 'ਤੇ ਬਿਨਾਂ ਸੁਰੱਖਿਆ ਬਾਹਰ ਨਿਕਲਣ 'ਤੇ ਲਾਈ ਰੋਕ ਲਗਾਤਾਰ ਹੋ ਰਹੀਆਂ ਹੱਤਿਆਵਾਂ ਤੋਂ ਬਾਅਦ ਆਈ.ਐੱਸ.ਆਈ. ਨੇ ਵਧਾਈ ਸੁਰੱਖਿਆ

Ad Position 21
No active advertisement
ਅਜੀਤ ਡੈਸਕ 29-05-2026
ਅੰਮਿ੍ਤਸਰ, 28 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਵੱਖ-ਵੱਖ ਸ਼ਹਿਰਾਂ 'ਚ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਵਲੋਂ ਚੋਟੀ ਦੇ ਅੱਤਵਾਦੀਆਂ ਦੀਆਂ ਹੋ ਰਹੀਆਂ ਨਿਸ਼ਾਨਾਬੱਧ ਹੱਤਿਆਵਾਂ ਦੇ ਚੱਲਦਿਆਂ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਦੇ ਆਦੇਸ਼ਾਂ 'ਤੇ ਉੱਥੇ ਰਹਿ ਰਹੇ ਦੂਜੇ ਮੁਲਕਾਂ ਦੇ ਲੋੜੀਂਦੇ ਦਹਿਸ਼ਤਗਰਦਾਂ ਦੀ ਸੁਰੱਖਿਆ ਵਧਾਉਣ ਦੇ ਨਾਲ-ਨਾਲ ਹੁਣ ਉਨ੍ਹਾਂ ਦੇ ਬਿਨਾ ਸੁਰੱਖਿਆ ਦੇ ਆਪਣੇ ਗੁਪਤ ਟਿਕਾਣਿਆਂ ਤੋਂ ਬਾਹਰ ਨਿਕਲਣ 'ਤੇ ਵੀ ਰੋਕ ਲਗਾ ਦਿੱਤੀ ਗਈ ਹੈ | ਅੱਤਵਾਦੀਆਂ ਨੂੰ ਘਰ 'ਚ ਹੀ ਨਮਾਜ਼ ਤੇ ਹੋਰ ਧਾਰਮਿਕ ਰਸਮਾਂ ਕਰਨ ਦੇ ਨਿਰਦੇਸ਼ ਦਿੱਤੇ ਜਾਣ ਦੇ ਇਲਾਵਾ ਅਗਲੇ ਹੁਕਮਾਂ ਤੱਕ ਉਨ੍ਹਾਂ ਦੇ ਨਿਕਾਹ ਪਾਰਟੀਆਂ ਜਾਂ ਹੋਰਨਾਂ ਜਲਸਿਆਂ 'ਚ ਸ਼ਾਮਿਲ ਹੋਣ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ | ਦੱਸਿਆ ਜਾ ਰਿਹਾ ਹੈ ਕਿ ਪਾਕਿ 'ਚ ਵਧੇਰੇਤਰ ਪ੍ਰਮੁੱਖ ਅੱਤਵਾਦੀਆਂ ਨੂੰ ਨਮਾਜ਼ ਅਦਾ ਕਰਨ ਲਈ ਮਸਜਿਦ 'ਚ ਜਾਣ ਵੇਲੇ ਜਾਂ ਉੱਥੋਂ ਵਾਪਸ ਪਰਤਣ ਮੌਕੇ 'ਅਣਪਛਾਤੇ' ਬੰਦੂਕਧਾਰੀਆਂ ਵਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ | ਸਰਹੱਦ ਪਾਰ ਦੇ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਦੇ ਆਦੇਸ਼ਾਂ 'ਤੇ ਲਾਹੌਰ ਤੇ ਸ੍ਰੀ ਨਨਕਾਣਾ ਸਾਹਿਬ 'ਚ ਰਹਿ ਰਹੇ ਭਾਰਤੀ ਖਾੜਕੂਆਂ ਤੇ ਗੈਂਗਸਟਰਾਂ ਦੀ ਵੀ ਸੁਰੱਖਿਆ ਵਧਾਈ ਗਈ ਹੈ |


Ad Position 22
No active advertisement
ਪਿਛਲੀ ਖ਼ਬਰ ਇੰਗਲੈਂਡ 'ਚ ਮਹਿਲਾ ਦੀ ਹੱਤਿਆ ਦੇ ਦੋਸ਼ 'ਚ ਭਾਰਤੀ ਨੂੰ 29 ਸਾਲ ਦੀ ਕੈਦ ਅਗਲੀ ਖ਼ਬਰ ਇਜ਼ਰਾਈਲ ਨੂੰ ਰਾਸ਼ਟਰ ਵਜੋਂ ਮਾਨਤਾ ਦੇਣ ਬਾਰੇ ਟਰੰਪ ਦੀ ਅਪੀਲ 'ਤੇ ਲਸ਼ਕਰ ਡਿਪਟੀ ਚੀਫ਼ ਨੇ ਪਾਕਿ ਨੂੰ ਦਿੱਤੀ ਧਮਕੀ...
Ad Position 24
No active advertisement