02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਛੱਪੜ ਨੂੰ ਪਿੰਡ ਤੋਂ ਬਾਹਰ ਕੱਢਣ ਲਈ ਮੰਡਿਆਲਾ ਵਿਖੇ ਕੀਤੀ ਰੈਲੀ <br/>

Ad Position 21
No active advertisement
ਛੱਪੜ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਸਮੇਂ ਵੱਖ-ਵੱਖ ਜਥੇਬੰਦੀਆ ਦੇ ਆਗੂ, ਪਿੰਡ ਵਾਸੀ ਤੇ ਹੋਰ | ਤਸਵੀਰ : ਰੂਪਰਾ ਸਟੂਡੀਓ <br/> 15-06-2026
ਮਹਿਤਪੁਰ, 14 ਜੂਨ (ਲਖਵਿੰਦਰ ਸਿੰਘ)-ਨੌਜਵਾਨ ਭਾਰਤ ਸਭਾ ਵਲੋਂ ਪਿੰਡ ਮੰਡਿਆਲਾ ਦੇ ਛੱਪੜ ਕਾਰਨ ਆ ਰਹੀਆਂ ਸਮੱਸਿਆਵਾਂ ਅਤੇ ਉਸਨੂੰ ਕਿਸੇ ਹੋਰ ਜਗ੍ਹਾ ਤਬਦੀਲ ਕਰਨ ਸੰਬੰਧੀ ਪਿੰਡ ਵਾਸੀਆਂ ਅਤੇ ਭਰਾਤਰੀ ਜਥੇਬੰਦੀਆਂ ਵਲੋਂ ਰੈਲੀ ਕੀਤੀ ਗਈ | ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਵਿੱਤ ਸਕੱਤਰ ਸੁਖਦੇਵ ਮੰਡਿਆਲਾ ਅਤੇ ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਕਸ਼ਮੀਰ ਮੰਡਿਆਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿੰਡ ਦਾ ਛੱਪੜ ਜਦੋਂ ਭਰ ਜਾਂਦਾ ਹੈ ਤਾਂ ਗੰਦਾ ਪਾਣੀ ਸੜਕ 'ਤੇ ਭਰ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਦੂਸਰਾ ਕਾਰਨ ਕਿ ਛੱਪੜ ਬਿਲਕੁਲ ਭਗਵਾਨ ਵਾਲਮੀਕਿ ਮੰਦਿਰ ਦੇ ਨਾਲ ਲੱਗਦਾ ਹੈ | ਇਸ ਨੂੰ ਫੌਰੀ ਕਿਸੇ ਹੋਰ ਜਗ੍ਹਾ ਤਬਦੀਲ ਕਰਨ ਦੀ ਮੰਗ ਕੀਤੀ ਗਈ | ਇਸ ਰੈਲੀ ਦੌਰਾਨ ਮੌਕੇ ਤੇ ਪਿੰਡ ਦੇ ਸਰਪੰਚ ਨੇ ਪਹੁੰਚ ਕੇ ਮਸਲਾ ਹੱਲ ਕਰਨ ਸੰਬੰਧੀ ਆਮ ਇਜਲਾਸ ਕਰਕੇ ਮਤਾ ਪਾਸ ਕਰਕੇ ਹੱਲਕਰਨਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਨੌਜਵਾਨ ਭਾਰਤ ਸਭਾ ਦੇ ਜ਼ਿਲ੍ਹਾ ਵਿੱਤ ਸਕੱਤਰ ਸੁਖਦੇਵ ਮੰਡਿਆਲਾ,ਸਨੀ, ਪੇਂਡੂ ਮਜ਼ਦੂਰ ਯੂਨੀਅਨ ਦੇ ਜ਼ਿਲ੍ਹਾ ਆਗੂ ਕਸ਼ਮੀਰ ਮੰਡਿਆਲਾ, ਜਸਵਿੰਦਰ ਸਿੰਘ ਬਿੱਲਾ,ਸੌਖਾ, ਗਿਆਨ ਸਿੰਘ,ਦੀਵਾਨ ਸਿੰਘ, ਏਕਮ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਕਰਤਾਰਪੁਰ 'ਚ ਹੋਈ ਮਹੀਨਾਵਾਰ ਮੀਟਿੰਗ <br/> ਅਗਲੀ ਖ਼ਬਰ ਪੰਜਾਬ ਸਰਕਾਰ ਦੀ 'ਮੁੱਖ ਮੰਤਰੀ ਤੀਰਥ ਯਾਤਰਾ ਸਕੀਮ' ਬਜ਼ੁਰਗਾਂ ਲਈ ਪੁੰਨ ਦਾ ਕਾਰਜ-ਚੇਅਰਮੈਨ ਸਾਬ ਚਤਰਥ, ਚੇਅਰਮੈਨ ਪਿੱਪ...
Ad Position 24
No active advertisement