16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਲਘੂ ਵਿਅੰਗ-ਨਵੇਂ ਗੋਡੇ

Ad Position 21
repet_subhas-goyals [Copy P29]
ਅਜੀਤ ਡੈਸਕ 22-02-2026

ਰਾਮ ਮੂਰਤੀ ਨਵੇਂ ਗੋਡੇ ਪੁਆ ਕੇ ਬਾਗ ਵਿਚ ਟਹਿਲ ਰਿਹਾ ਸੀ | ਪਿਛੋਂ ਮਖੌਲੀਆ ਜੀਵਨ ਦਰਿਆ ਉਰਫ਼ ਪ੍ਰਭੂ ਆ ਕੇ ਉਸ ਨੂੰ ਕਹਿਣ ਲੱਗਾ, 'ਓਏ ਰਾਮ ਮੂਰਤੀ ਤੂੰ ਗੋਡੇ ਨਵੇਂ ਪੁਆਏ ਨੇ?'
'ਆਹੋ, ਕੋਈ ਸ਼ੱਕ ਤੈਨੂੰ ਦੀਂਹਦਾ ਨਹੀਂ |' ਰਾਮ ਮੂਰਤੀ ਨੇ ਜਵਾਬ ਦਿੱਤਾ |
ਇਸ 'ਤੇ ਪ੍ਰਭੂ ਆਪਣੀ ਠੋਡੀ 'ਤੇ ਉਂਗਲੀ ਰੱਖਦਾ ਹੋਇਆ ਬੋਲਿਆ, 'ਮੈਨੂੰ ਇੰਜ ਲਗਦਾ ਕਿ ਡਾਕਟਰਾਂ ਨੇ ਤੇਰੇ ਗੋਡੇ ਜ਼ਨਾਨੀਆਂ ਵਾਲੇ ਪਾ ਦਿੱਤੇ ਨੇ ਕਿਉਂਕਿ ਤੇਰੀ ਤੋਰ ਜ਼ਨਾਨੀਆਂ ਵਰਗੀ ਹੋ ਗਈ ਐ', ਇਹ ਕਹਿ ਕੇ ਪ੍ਰਭੂ ਮੁਸਕਰਾਉਂਦਾ ਹੋਇਆ ਅੱਗੇ ਲੰਘ ਗਿਆ ਤੇ ਰਾਮ ਮੂਰਤੀ ਥੜ੍ਹੇ 'ਤੇ ਬੈਠ ਕੇ ਆਪਣੇ ਗੋਡੇ ਨਿਹਾਰਨ ਲੱਗ ਪਿਆ |

-ਮੋਬਾਈਲ : 98883-65000

Ad Position 22
No active advertisement
ਪਿਛਲੀ ਖ਼ਬਰ ਮਿੰਨੀ ਹਿੰਦੀ ਵਿਅੰਗ ਲੇਖਕਾਂ ਦਾ ਸੰਬੰਧ ਅਗਲੀ ਖ਼ਬਰ ਮਸਨੂਈ ਲਿਆਕਤ ਦਾ ਪਿਤਾਮਾ ਡਾ. ਜਿਓਫਰੇਅ ਐਵਰੈਸਟ ਹਿੰਟਨ
Ad Position 24