16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਮਿੰਨੀ ਹਿੰਦੀ ਵਿਅੰਗ ਲੇਖਕਾਂ ਦਾ ਸੰਬੰਧ

Ad Position 21
repet_subhas-goyals [Copy P29]
ਅਜੀਤ ਡੈਸਕ 22-02-2026

• ਮੂਲ : ਹਰੀਸ਼ੰਕਰ ਪਰਸਾਈ
ਦੋ ਲੇਖਕ ਸਨ | ਆਪਸ ਵਿਚ ਖੂਬ ਲੜਦੇ-ਝਗੜਦੇ ਸਨ | ਇਕ-ਦੂਜੇ ਨੂੰ ਠਿੱਬੀ ਲਾਉਣ ਵਿਚ ਲੱਗੇ ਰਹਿੰਦੇ | ਮੈਂ ਬਹੁਤ ਕੋਸ਼ਿਸ਼ ਕੀਤੀ ਕਿ ਦੋਵਾਂ ਵਿਚ ਦੋਸਤੀ ਹੋ ਜਾਵੇ, ਪਰ ਵਿਅਰਥ |
ਮੈਂ ਤਿੰਨ-ਚਾਰ ਮਹੀਨੇ ਲਈ ਬਾਹਰ ਚਲਾ ਗਿਆ | ਵਾਪਸ ਪਰਤਿਆ ਤਾਂ ਵੇਖਿਆ ਕਿ ਦੋਵੇਂ ਬੜੇ ਘਿਓ-ਖਿਚੜੀ ਹਨ | ਇਕੱਠੇ ਬੈਠਦੇ ਹਨ | ਇਕੱਠੇ ਹੀ ਚਾਹ-ਪਾਣੀ ਪੀਂਦੇ ਹਨ | ਘੰਟਿਆਂ-ਬੱਧੀ ਗੱਪਸ਼ੱਪ ਮਾਰਦੇ ਰਹਿੰਦੇ ਹਨ | ਬੜਾ ਪ੍ਰੇਮ ਹੋ ਗਿਆ ਹੈ ਦੋਵਾਂ ਵਿਚ | ਇਕ ਆਦਮੀ ਤੋਂ ਪੁੱਛਿਆ, 'ਕਿਉਂ ਬਈ, ਹੁਣ ਇਨ੍ਹਾਂ ਦੋਵਾਂ ਵਿਚ ਏਨੀ ਗੂੜ੍ਹੀ ਯਾਰੀ ਕਿਵੇਂ ਹੋ ਗਈ? ਇਸ ਪ੍ਰੇਮ ਦਾ ਕੀ ਰਹੱਸ ਹੈ?
ਉੱਤਰ ਮਿਲਿਆ, 'ਇਹ ਦੋਵੇਂ ਮਿਲ ਕੇ ਹੁਣ ਕਿਸੇ ਤੀਜੇ ਨੂੰ ਠਿੱਬੀ ਲਾਉਣ ਵਿਚ ਲੱਗੇ ਹੋਏ ਹਨ | '

ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) |
ਮੋਬਾਈਲ : 94176-92015

Ad Position 22
No active advertisement
ਪਿਛਲੀ ਖ਼ਬਰ ਮਿੰਨੀ ਕਹਾਣੀਆਂ-ਨਦੀਆਂ ਅਤੇ ਮਨੁੱਖ ਅਗਲੀ ਖ਼ਬਰ ਲਘੂ ਵਿਅੰਗ-ਨਵੇਂ ਗੋਡੇ
Ad Position 24