02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸੁਨਿਆਰੇ ਦੀ ਦੁਕਾਨ 'ਤੇ ਹੋਈ ਇਕ ਕਰੋੜ ਦੇ ਗਹਿਣਿਆਂ ਦੀ ਲੁੱਟ ਦਾ ਲੁਟੇਰਿਆਂ ਦੀ ਪੈੜ ਦੱਬਣ 'ਚ ਲੱਗੀ ਪੁਲਿਸ ਪਰ 36 ਘੰਟੇ ਬੀਤ ਜਾਣ ਦੇ ਬਾਵਜੂਦ ਵੀ ਨਹੀਂ ਕਾਬੂ ਆਏ ਲੁਟੇਰੇ <br/>

Ad Position 21
No active advertisement
ਅਜੀਤ ਡੈਸਕ 01-11-2025
ਜਲੰਧਰ, 31 ਅਕਤੂਬਰ (ਐੱਮ. ਐੱਸ. ਲੋਹੀਆ)-ਭਾਰਗੋ ਕੈਂਪ ਦੇ ਬਾਜ਼ਾਰ 'ਚ 'ਵਿਜੇ ਜਿਊਲਰ' ਨਾਂਅ ਹੇਠ ਚੱਲ ਰਹੀ ਸੁਨਿਆਰੇ ਦੀ ਦੁਕਾਨ 'ਤੇ ਬੀਤੇ ਦਿਨ ਤਿੰਨ ਹਥਿਆਰਬੰਦ ਲੁਟੇਰਿਆਂ ਵਲੋਂ ਕੀਤੀ ਗਈ ਕਰੀਬ ਇਕ ਕਰੋੜ ਰੁਪਏ ਦੀ ਕੀਮਤ ਦੇ ਸੋਨੇ ਦੇ ਗਹਿਣੇ ਅਤੇ 2,25,000 ਰੁਪਏ ਦੀ ਨਕਦੀ ਦੀ ਲੁੱਟ ਦੇ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਦੇ ਹੱਥ ਫਿਲਹਾਲ ਕੋਈ ਲੁਟੇਰਾ ਨਹੀਂ ਲੱਗਾ | ਪੁਲਿਸ ਅਧਿਕਾਰੀਆਂ ਦਾ ਦਾਅਵਾ ਹੈ ਕਿ ਜਲਦ ਹੀ ਲੁਟੇਰੇ ਕਾਬੂ ਕਰਕੇ ਮਾਮਲੇ ਨੂੰ ਹੱਲ ਕਰ ਲਿਆ ਜਾਵੇਗਾ | ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਟੇਰੇ ਵਾਰਦਾਤ ਤੋਂ ਬਾਅਦ ਸ਼ਹਿਰੋਂ ਬਾਹਰ ਜਾ ਚੁੱਕੇ ਹਨ | ਉਨ੍ਹਾਂ ਕਿਹਾ ਕਿ ਵਾਰਦਾਤ ਸੰਬੰਧੀ ਤੁਰੰਤ ਵਾਇਰਲ ਹੋਈ ਵੀਡੀਓ ਕਰਕੇ ਲੁਟੇਰੇ ਪੁਲਿਸ ਦੀ ਪਹੁੰਚ ਤੋਂ ਦੂਰ ਹੋ ਗਏ ਹਨ | ਪੁਲਿਸ ਪਾਰਟੀਆਂ ਵਲੋਂ ਵਾਰਦਾਤ ਤੋਂ ਬਾਅਦ ਲੁਟੇਰਿਆਂ ਨੂੰ ਕਾਬੂ ਕਰਨ ਲਈ ਕੜੀ ਨਾਲ ਕੜੀ ਜੋੜੀ ਜਾ ਰਹੀ ਹੈ ਅਤੇ ਲਗਾਤਾਰ ਸੀ.ਸੀ.ਟੀ.ਵੀ. ਕੈਮਰਿਆਂ ਅਤੇ ਲੁਟੇਰਿਆਂ ਦੇ ਜਾਣਕਾਰਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਜਾਂਚ 'ਚ ਜੁਟੀ ਇਕ ਟੀਮ ਨੂੰ ਕੁਝ ਸੁਰਾਗ ਮਿਲੇ ਹਨ, ਜੋ ਪੁਲਿਸ ਦੇ ਹੱਥ ਲੱਗੀ ਅਹਿਮ ਜਾਣਕਾਰੀ ਸਾਬਤ ਹੋ ਸਕਦੀ ਹੈ, ਜਿਸ ਜ਼ਰੀਏ ਲੁਟੇਰਿਆਂ ਦੀ ਗਿ੍ਫ਼ਤਾਰੀ ਸੰਭਵ ਹੋ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ, ਦੋ ਗੰਭੀਰ ਫੱਟੜ <br/> ਅਗਲੀ ਖ਼ਬਰ ਕਾਲਾ ਬੱਕਰਾ ਨਜ਼ਦੀਕ ਦੋ ਕਾਰਾਂ ਦੀ ਭਿਆਨਕ ਟੱਕਰ <br/>
Ad Position 24
No active advertisement