02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2025

ਸੜਕ ਹਾਦਸੇ ਵਿੱਚ ਦੋ ਮੋਟਰਸਾਈਕਲ ਸਵਾਰ ਨੌਜਵਾਨਾਂ ਦੀ ਮੌਤ, ਦੋ ਗੰਭੀਰ ਫੱਟੜ <br/>

Ad Position 21
No active advertisement
ਅਜੀਤ ਡੈਸਕ 01-11-2025
ਜੰਡਿਆਲਾ ਮੰਜਕੀ, 31 ਅਕਤੂਬਰ (ਸੁਰਜੀਤ ਸਿੰਘ ਜੰਡਿਆਲਾ)-ਜੰਡਿਆਲਾ-ਨੂਰਮਹਿਲ ਰੋਡ 'ਤੇ ਦੇਰ ਰਾਤ ਵਾਪਰੀ ਸੜਕ ਦੁਰਘਟਨਾ ਵਿੱਚ ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੀ ਟੱਕਰ 'ਚ ਦੋ ਨੌਜਵਾਨਾਂ ਦੀ ਮੌਤ ਅਤੇ ਦੋ ਦੇ ਗੰਭੀਰ ਫੱਟੜ ਹੋਣ ਦਾ ਦੁਖਦਾਈ ਸਮਾਚਾਰ ਹੈ | ਮਿ੍ਤਕ ਨੌਜਵਾਨਾਂ ਦੀ ਪਹਿਚਾਨ ਤੌਹੀਰ ਆਲਮ ਪੁੱਤਰ ਫਿਜਾਨ ਅਹਿਮਦ ਵਾਸੀ ਜੰਡਿਆਲਾ, ਥਾਣਾ ਸਦਰ ਜਲੰਧਰ ਅਤੇ ਅਮਨਦੀਪ ਪੁੱਤਰ ਅਵਤਾਰ ਚੰਦ ਵਾਸੀ ਨਾਹਲ, ਥਾਣਾ ਨੂਰਮਹਿਲ ਵਜੋਂ ਹੋਈ ਹੈ | ਜਾਣਕਾਰੀ ਅਨੁਸਾਰ ਅਮਨਦੀਪ ਆਪਣੇ ਮੋਟਰਸਾਈਕਲ ਨੰਬਰ ਪੀਬੀ08-ਸੀਡੀ-3107 ਅਤੇ ਤੌਹੀਰ ਮੋਟਰਸਾਈਕਲ ਨੰਬਰ ਪੀਬੀ37-ਐਚ-1070 ਤੇ ਆਪਣੇ ਦੋਸਤਾਂ ਰਾਹੁਲ ਪੁੱਤਰ ਜੈ ਪ੍ਰਕਾਸ਼ ਤੇ ਸ਼ਾਲੂ ਸ਼ਰਮਾਂ ਪੁੱਤਰ ਲਵਨ ਕੁਮਾਰ ਨਾਲ ਨੂਰਮਹਿਲ ਤੋਂ ਜੰਡਿਆਲਾ ਵੱਲ ਆ ਰਹੇ ਸਨ ਤਾਂ ਦੋਨਾਂ ਮੋਟਰਸਾਈਕਲਾਂ ਦੀ ਲਾਈਟ ਇੱਕ ਦੂਜੇ ਦੇ ਅੱਖਾਂ ਵਿੱਚ ਪੈਣ ਕਾਰਨ ਉਪਰੋਕਤ ਹਾਦਸਾ ਵਾਪਰਿਆ | ਗੰਭੀਰ ਫੱਟੜ ਹੋਏ ਨੌਜਵਾਨਾਂ ਨੂੰ ਮੁੱਢਲੀ ਸਹਾਇਤਾ ਲਈ ਹਸਪਤਾਲ ਲਿਜਾਇਆ ਗਿਆ ਹੈ | ਫਿਲਹਾਲ ਦੋਹਾਂ ਪਰਿਵਾਰਾਂ ਵੱਲੋਂ ਕੋਈ ਵੀ ਕਾਨੂੰਨੀ ਕਾਰਵਾਈ ਲਈ ਪੁਲਿਸ ਤੱਕ ਪਹੁੰਚ ਨਹੀਂ ਕੀਤੀ ਗਈ ਹੈ | ਲੋਕਾਂ ਅਨੁਸਾਰ ਇਸ ਸੜਕ ਤੇ ਪੈਂਦੇ ਇੱਕ ਸ਼ੈਲਰ ਕਾਰਨ ਸੜਕ ਦੀਆਂ ਦੋਹਾਂ ਸਾਈਡਾਂ ਤੇ ਖੜਦੇ ਟਰੱਕ ਵੀ ਕਿਸੇ ਵੇਲੇ ਵੱਡੀ ਦੁਰਘਟਨਾ ਨੂੰ ਅੰਜਾਮ ਦੇ ਸਕਦੇ ਹਨ | ਲੋਕਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਸ ਪਾਸੇ ਧਿਆਨ ਦੇਣ ਦੀ ਮੰਗ ਕੀਤੀ ਹੈ |

Ad Position 22
No active advertisement
ਪਿਛਲੀ ਖ਼ਬਰ ਥਾਣਾ ਪਤਾਰਾ ਦੇ ਮੁਖੀ 'ਤੇ ਝੂਠਾ ਮਾਮਲਾ ਦਰਜ ਕਰਕੇ ਬਜ਼ੁਰਗ ਨੂੰ ਧੋਖੇ ਨਾਲ ਗਿ੍ਫ਼ਤਾਰ ਕਰਨ ਦੇ ਦੋਸ਼ <br/> ਅਗਲੀ ਖ਼ਬਰ ਸੁਨਿਆਰੇ ਦੀ ਦੁਕਾਨ 'ਤੇ ਹੋਈ ਇਕ ਕਰੋੜ ਦੇ ਗਹਿਣਿਆਂ ਦੀ ਲੁੱਟ ਦਾ ਲੁਟੇਰਿਆਂ ਦੀ ਪੈੜ ਦੱਬਣ 'ਚ ਲੱਗੀ ਪੁਲਿਸ ਪਰ 36 ਘੰ...
Ad Position 24
No active advertisement