ਕਰਤਾਰਪੁਰ, 21 ਨਵੰਬਰ (ਜਨਕ ਰਾਜ ਗਿੱਲ)-ਕੌਮੀ ਰਾਜ ਮਾਰਗ ਕਰਤਾਰਪੁਰ ਸਥਿਤ ਸੀ.ਆਰ.ਪੀ.ਐਫ ਕੈਂਪ ਸਰਾਏ ਖਾਸ ਸਥਿਤ ਡੇਰਾ ਬਾਬਾ ਬੋਹੜ ਸ਼ਾਹ ਦਰਬਾਰ ਦਾ ਸਾਲਾਨਾ ਜੋੜ ਮੇਲਾ ਦਰਬਾਰ ਦੇ ਮੁੱਖ ਸੇਵਾਦਾਰ ਸਵ: ਬਾਬਾ ਤਾਰਾ ਸਿੰਘ ਦੀ 28ਵੀਂ ਬਰਸੀ ਦੇ ਰੂਪ 'ਚ ਡੇਰਾ ਬਾਬਾ ਬੋਹੜ ਸ਼ਾਹ ਪ੍ਰਬੰਧਕ ਕਮੇਟੀ ਸਰਾਏ ਖਾਸ ਦੇ ਪ੍ਰਧਾਨ ਬਾਬਾ ਗੁਰਦੀਪ ਸਿੰਘ ਅਤੇ ਸੁਸਾਇਟੀ ਦੇ ਮੈਂਬਰਾਂ ਦੀ ਦੇਖ-ਰੇਖ ਹੇਠ ਮਨਾਇਆ ਗਿਆ | ਜਿਸ ਦੇ ਚਲਦਿਆਂ ਪ੍ਰਬੰਧਕਾਂ ਵਲੋਂ ਝੰਡੇ ਦੀ ਰਸਮ ਅਤੇ ਰੋਸ਼ਨ-ਏ-ਚਿਰਾਗ ਅਤੇ ਸੂਫੀਆਨਾ ਮਹਿਫਲ ਦੇ ਰੂਪ 'ਚ ਦਰਬਾਰ 'ਚ ਹਾਜ਼ਰੀ ਭਰਦੇ ਹੋਏ ਭਾਰੀ ਗਿਣਤੀ 'ਚ ਸੰਗਤਾਂ ਨਤਮਸਤਕ ਹੋਈਆਂ | ਇਸ ਵਿਸ਼ੇਸ਼ ਮੌਕੇ 'ਤੇ ਜਿੱਥੇ ਸਮਾਜ ਸੇਵੀ ਸੰਗਤਾਂ ਨੇ ਦਰਬਾਰ 'ਚ ਹਾਜ਼ਰੀ ਭਰੀ ਉੱਥੇ ਉੱਘੀਆਂ ਰਾਜਨੀਤਿਕ ਸ਼ਖਸੀਅਤਾਂ 'ਚ ਵਿਧਾਇਕ ਬਾਵਾ ਹੈਨਰੀ, ਹਲਕਾ ਕਰਤਾਰਪੁਰ ਤੋਂ ਕਾਂਗਰਸ ਦੇ ਇੰਚਾਰਜ ਰਾਜਿੰਦਰ ਸਿੰਘ, ਸਾਬਕਾ ਕਾਂਗਰਸੀ ਵਿਧਾਇਕ ਚੌਧਰੀ ਸੁਰਿੰਦਰ ਸਿੰਘ, ਕਾਂਗਰਸ ਮਹਿਲਾ ਜ਼ਿਲ੍ਹਾ ਦਿਹਾਤੀ ਪ੍ਰਧਾਨ ਰੇਣੂ ਸੇਠ, ਬਲਾਕ ਪ੍ਰਧਾਨ ਕਾਂਗਰਸ ਅਮਰਜੀਤ ਸਿੰਘ ਕੰਗ, ਸੂਫੀ ਸੰਤ ਸਮਾਜ ਦੇ ਬਾਬਾ ਦੀਪਕ ਸ਼ਾਹ ਅਤੇ 'ਆਪ' ਨੇਤਾ ਵਰੁਣ ਬਾਬਾ ਨੇ ਦਰਬਾਰ 'ਤੇ ਨਤਮਸਤਕ ਹੋ ਅਸ਼ੀਰਵਾਦ ਪ੍ਰਾਪਤ ਕੀਤਾ | ਮੇਲੇ 'ਚ ਸਜਾਈ ਗਈ ਸੂਫੀਆਨਾ ਮਹਿਫਿਲ 'ਚ ਅੰਤਰਰਾਸ਼ਟਰੀ ਗਾਇਕ ਕਮਲ ਖਾਨ, ਗਾਇਕ ਮੁਕੇਸ਼ ਇਨਾਇਤ, ਗਾਇਕ ਪਰਵੇਜ਼ ਆਲਮ, ਗਿੱਲ ਸਿਸਟਰ ਨੇ ਸੂਫੀਆਨਾ ਕਲਾਮਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ ਪ੍ਰਧਾਨ ਬਾਬਾ ਗੁਰਦੀਪ ਸਿੰਘ, ਬਾਬਾ ਚਰਨਜੀਤ ਸਿੰਘ, ਸ਼ਿੰਗਾਰਾ ਸਿੰਘ, ਐਡਵੋਕੇਟ ਨਵੀਨ ਜੈਨ, ਲਵਿਸ਼ ਗੁਪਤਾ, ਅਸ਼ਵਨੀ ਆਨੰਦ, ਭੂਪੇਂਦਰ ਸਿੰਘ, ਅੰਕੁਸ਼ ਭੱਲਾ, ਹਰਵਿੰਦਰ ਸਿੰਘ, ਅਮਿਤ ਚਾਵੜਾ, ਕੇਵਲ ਕਿਸ਼ਨ ਸੱਭਰਵਾਲ, ਮਹੰਤ ਸਿਮਰੋ ਜੀ, ਬਾਬਾ ਸੋਨਾ ਜੀ, ਮੋਹਨ ਲਾਲ, ਬਾਬਾ ਸੋਨਾ, ਮੋਹਨ ਲਾਲ, ਹਰਵਿੰਦਰ ਸਿੰਘ ਬਾਬਾ, ਮੋਹਿਤ ਅਗਰਵਾਲ, ਗੁਲਸ਼ਨ ਕੁਮਾਰ, ਸਤਪਾਲ, ਸੁਰਿੰਦਰ ਸਿੰਘ, ਕੌਂਸਲਰ ਬਾਲਮੁਕੁੰਦ ਬਾਲੀ ਸਮੇਤ ਬਹੁ ਗਿਣਤੀ 'ਚ ਸੰਗਤਾਂ ਦਰਬਾਰ ਵਿਖੇ ਨਤਮਸਤਕ ਹੋਈਆਂ |