02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਕੈਲਗਰੀ ’ਚ 159ਵਾਂ ਕੈਨੇਡਾ ਡੇਅ ਉਤਸ਼ਾਹ ਨਾਲ ਮਨਾਇਆ

Ad Position 21
No active advertisement
ਅਜੀਤ ਡੈਸਕ 03-07-2026
ਕੈਲਗਰੀ 2 ਜੁਲਾਈ (ਜਸਜੀਤ ਸਿੰਘ ਧਾਮੀ)-ਕੈਲਗਰੀ ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿਚ ਕੈਨੇਡਾ ਦਾ 159ਵਾਂ ਜਨਮ ਦਿਨ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਪ੍ਰੇਰੀਵਿੰਡ ਪਾਰਕ ਵਿਖੇ ਅਹਿਮਦੀਆ ਜਮਾਤ ਵੱਲੋਂ ਕੈਨੇਡਾ ਡੇਅ ਦੇ ਸਬੰਧ ’ਚ ਪ੍ਰੋਗਰਾਮ ਕਰਵਾਇਆ ਗਿਆ। ਇਸ ਸਮੇਂ ‘ਓ ਕੈਨੇਡਾ’ ਗੀਤ ਬੱਚਿਆਂ ਵੱਲੋਂ ਗਾਇਨ ਕੀਤਾ ਗਿਆ ਅਤੇ ਕੈਨੇਡਾ ਦਾ ਝੰਡਾ, ਅਲਬਰਟਾ ਦਾ ਝੰਡਾ, ਅਹਿਮਦੀਆ ਜਮਾਤ ਦਾ ਝੰਡਾ ਤੇ ਸਿਟੀ ਆਫ ਕੈਲਗਰੀ ਦਾ ਝੰਡਾ ਚੜ੍ਹਾਉਣ ਦੀ ਰਸਮ ਆਏ ਮਹਿਮਾਨਾਂ ਵੱਲੋਂ ਅਦਾ ਕੀਤੀ ਗਈ। ਇਸ ਸਮੇਂ ਵੱਖ-ਵੱਖ ਬੁਲਾਰਿਆ ਸਮੇਤ ਅਲਬਰਟਾ ਦੀ ਮੁੱਖ ਮੰਤਰੀ ਡੈਨੀਅਲ ਸਮਿੱਥ, ਕੈਲਗਰੀ ਮੇਅਰ ਜੈਮੀ ਫਰਕਸ, ਵਿਧਾਨ ਸਭਾ ਦੇ ਵਿਰੋਧੀ ਧਿਰ ਦੇ ਨੇਤਾ ਨਹੀਦ ਨੈਂਨਸੀ, ਸੰਸਦ ਮੈਂਬਰ ਜਸਰਾਜ ਸਿੰਘ ਹੱਲਣ, ਸੰਸਦ ਮੈਂਬਰ ਅਮਨਪ੍ਰੀਤ ਸਿੰਘ ਗਿੱਲ, ਦਲਵਿੰਦਰ ਸਿੰਘ ਗਿੱਲ ਸੰਸਦ ਮੈਂਬਰ, ਕੈਬਨਿਟ ਮੰਤਰੀ ਰਾਜਨ ਸਾਹਨੀ, ਸੰਨੀ ਸਾਮਰਾ ਕੌਸਲਰ, ਇਰਫਾਨ ਸਾਬੀਰ ਵਿਧਾਇਕ, ਰਾਜ ਧਾਲੀਵਾਲ ਕੌਂਸਲਰ, ਵਿਧਾਇਕ ਗੁਰਿੰਦਰ ਬਰਾੜ, ਵਿਧਾਇਕ ਪਰਮੀਤ ਸਿੰਘ ਬੋਪਾਰਾਏ, ਹਰਦਿਆਲ ਸਿੰਘ ਹੈਪੀ ਮਾਨ, ਜਤਿੰਦਰ ਸਿੰਘ ਤਤਲਾ, ਕੈਲਗਰੀ ਪੁਲਿਸ ਅਫਸਰ, ਫਾਈਅਰ ਕਰਮਚਾਰੀ, ਹੈਲਥ ਕਰਮਚਾਰੀ ਨੇ ਆਏ ਲੋਕਾਂ ਨੂੰ ਸੰਬੋਧਨ ਕਰਦਿਆ ਕੈਨੇਡਾ ਦੇ 159ਵੇਂ ਜਨਮ ਦਿਨ ਦੀ ਵਧਾਈ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਥਾਈਲੈਂਡ ’ਚ ਪਿੱਕਅਪ ਟਰੱਕ ਚਲਾ ਰਹੇ 11 ਸਾਲਾ ਲੜਕੇ ਨੇ ਥਾਈ ਭਿਕਸ਼ੂਆਂ ਨੂੰ ਮਾਰੀ ਟੱਕਰ-9 ਮੌਤਾਂ ਅਗਲੀ ਖ਼ਬਰ ਫੀਫਾ ਵਿਸ਼ਵ ਕੱਪ ’ਚ ਹਾਈ-ਵੋਲਟੇਜ ਡਰਾਮਾ ਸੇਨੇਗਲ ਦੇ ਖਿਡਾਰੀਆਂ ਨੇ ਕੀਤਾ ਰੈਫਰੀ ਦਾ ਘਿਰਾਓ
Ad Position 24
No active advertisement