02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਥਾਈਲੈਂਡ ’ਚ ਪਿੱਕਅਪ ਟਰੱਕ ਚਲਾ ਰਹੇ 11 ਸਾਲਾ ਲੜਕੇ ਨੇ ਥਾਈ ਭਿਕਸ਼ੂਆਂ ਨੂੰ ਮਾਰੀ ਟੱਕਰ-9 ਮੌਤਾਂ

Ad Position 21
No active advertisement
ਅਜੀਤ ਡੈਸਕ 03-07-2026
ਬੈਂਕਾਕ, 2 ਜੁਲਾਈ (ਏ.ਪੀ.)-ਉੱਤਰ-ਪੂਰਬੀ ਥਾਈਲੈਂਡ ’ਚ ਇਕ ਤੀਰਥ ਯਾਤਰਾ ’ਤੇ ਜਾ ਰਹੇ ਭਿਕਸ਼ੂਆਂ ਦੇ ਸਮੂਹ ਨੂੰ ਪਿਕਅੱਪ ਟਰੱਕ ਚਲਾ ਰਹੇ 11 ਸਾਲਾ ਲੜਕੇ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ 9 ਦੀ ਮੌਤ ਹੋ ਗਈ। ਮੁਕਦਾਹਨ ਪ੍ਰਾਂਤ ਦੇ ਕੁੱਲ 35 ਭਿਕਸ਼ੂ ਤੀਰਥ ਯਾਤਰਾ ’ਤੇ ਨਿਕਲੇ ਸਨ। ਮੁਕਦਾਹਨ ਦੇ ਰਾਜਪਾਲ ਵੋਰਾਯਾਨ ਬੂਨਾਰਤ ਦੇ ਅਨੁਸਾਰ, 5 ਭਿਕਸ਼ੂਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਚਾਰ ਹੋਰ ਹਸਪਤਾਲ ਵਿੱਚ ਦਮ ਤੋੜ ਗਏ। ਉਨ੍ਹਾਂ ਕਿਹਾ ਕਿ 13 ਹੋਰ ਲੋਕਾਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਹੈ, ਜਿਨ੍ਹਾਂ ਵਿੱਚੋਂ 3 ਭਿਕਸ਼ੂਆਂ ਦੀ ਹਾਲਤ ਗੰਭੀਰ ਹੈ। ਹਾਦਸੇ ਤੋਂ ਲਗਭਗ 30 ਮਿੰਟ ਪਹਿਲਾਂ ਸਮੂਹ ਨੇ ਉਬੋਨ ਰਤਚਥਾਨੀ ਪ੍ਰਾਂਤ ਲਈ 260 ਕਿਲੋਮੀਟਰ ਲੰਬੀ ਪੈਦਲ ਯਾਤਰਾ ਸ਼ੁਰੂ ਕੀਤੀ ਸੀ। ਸਥਾਨਕ ਬਚਾਅ ਸਮੂਹ, ‘ਰੁਆਮ ਜੈ ਮੁਕਦਾਹਨ ਬਚਾਅ ਐਸੋਸੀਏਸ਼ਨ’ ਦੁਆਰਾ ਸਾਂਝੀ ਕੀਤੀ ਗਈ ਫੁਟੇਜ ਵਿੱਚ ਭਿਕਸ਼ੂ ਸੜਕ ਕਿਨਾਰੇ ਇੱਕ ਲਾਈਨ ਵਿੱਚ ਤੁਰਦੇ ਦਿਖਾਈ ਦੇ ਰਹੇ ਹਨ ਜਦੋਂ ਪਿਕਅੱਪ ਟਰੱਕ ਉਨ੍ਹਾਂ ਨੂੰ ਟੱਕਰ ਮਾਰਦਾ ਹੈ। ਸਥਾਨਕ ਪੁਲਿਸ ਨੇ ਕਿਹਾ ਕਿ ਲੜਕਾ ਇਸ ਸਮੇਂ ਹਿਰਾਸਤ ’ਚ ਹੈ।
Ad Position 22
No active advertisement
ਪਿਛਲੀ ਖ਼ਬਰ ਕੈਨਸਾਸ ’ਚ ਹੜ੍ਹ ਦੇ ਪਾਣੀ ’ਚ ਕਾਰ ਵਹਿਣ ਕਾਰਨ ਭਾਰਤੀ ਮੂਲ ਦੇ ਨੌਜਵਾਨ ਦੀ ਮੌਤ ਅਗਲੀ ਖ਼ਬਰ ਕੈਲਗਰੀ ’ਚ 159ਵਾਂ ਕੈਨੇਡਾ ਡੇਅ ਉਤਸ਼ਾਹ ਨਾਲ ਮਨਾਇਆ
Ad Position 24
No active advertisement