02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-07-2026

ਕੈਨਸਾਸ ’ਚ ਹੜ੍ਹ ਦੇ ਪਾਣੀ ’ਚ ਕਾਰ ਵਹਿਣ ਕਾਰਨ ਭਾਰਤੀ ਮੂਲ ਦੇ ਨੌਜਵਾਨ ਦੀ ਮੌਤ

Ad Position 21
No active advertisement
ਅਜੀਤ ਡੈਸਕ 03-07-2026
ਨਿਊਯਾਰਕ, 2 ਜੁਲਾਈ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ਦੇ ਕੈਨਸਾਸ ਰਾਜ ’ਚ ਹੜ੍ਹ ਦੇ ਤੇਜ਼ ਪਾਣੀ ’ਚ ਰੁੜ੍ਹ ਜਾਣ ਕਾਰਨ ਇਕ ਭਾਰਤੀ ਮੂਲ ਦੇ ਨੌਜਵਾਨ ਨੂਦੀ ਮੌਤ ਦੀ ਖ਼ਬਰ ਹੈ। 33 ਸਾਲਾ ਵੈਂਕਟੇਸ਼ ਡੋਪਾਲਾਉਡੀ ਦੀ ਲਾਸ਼ ਐਤਵਾਰ ਨੂੰ ਸਮਨਰ ਕਾਊਂਟੀ ’ਚ ਮਿਲੀ। ਉਹ ਆਪਣੀ ਕਾਰ ਸਮੇਤ ਹੜ੍ਹ ਦੇ ਪਾਣੀ ’ਚ ਵਹਿ ਗਿਆ ਸੀ। ਜਾਣਕਾਰੀ ਮੁਤਾਬਕ ਹਾਦਸਾ ਸ਼ਨੀਵਾਰ ਨੂੰ ਓਲਿਵਰ ਰੋਡ ਨੇੜੇ ਵਾਪਰਿਆ। ਇਕ ਗਵਾਹ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਇਕ ਕਾਰ ਨੂੰ ਪਾਣੀ ’ਚ ਜਾਂਦੇ ਵੇਖਿਆ ਤੇ ਕਾਰ ਅੰਦਰ ਕੋਈ ਵਿਅਕਤੀ ਮੌਜੂਦ ਸੀ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਫਾਇਰ ਵਿਭਾਗ ਦੇ ਕਰਮਚਾਰੀ ਤੁਰੰਤ ਪਾਣੀ ’ਚ ਨਹੀਂ ਉਤਰ ਸਕੇ। ਕੈਨਸਾਸ ਹਾਈਵੇ ਪੈਟਰੋਲ ਦੀ ਏਅਰ ਯੂਨਿਟ ਤੇ ਪੁਲਿਸ ਡਰੋਨ ਦੀ ਮਦਦ ਨਾਲ ਤਲਾਸ਼ ਮੁਹਿੰਮ ਚਲਾਈ ਗਈ। ਕਾਰ ਤਾਂ ਮਿਲ ਗਈ ਸੀ ਪਰ ਡਰਾਈਵਰ ਨਹੀਂ ਮਿਲਿਆ। ਅਗਲੇ ਦਿਨ ਐਤਵਾਰ ਦੁਪਹਿਰ 12:19 ਵਜੇ ਉਸਦੀ ਲਾਸ਼ ਓਲਿਵਰ ਰੋਡ ਤੋਂ ਕਰੀਬ ਇੱਕ-ਚੌਥਾਈ ਮੀਲ ਹੇਠਾਂ ਪਾਣੀ ਵਿੱਚੋਂ ਬਰਾਮਦ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਟਰੰਪ ਪ੍ਰਸ਼ਾਸਨ ਨੇ ਹਾਰਵਰਡ ਦੇ ਵਿਗਿਆਨੀ ਨੂੰ ਉੱਡਣਤਸ਼ਤਰੀ ਜਾਂਚ ਕੌਂਸਲ ਦੀ ਕਮਾਨ ਸੌਂਪੀ ਅਗਲੀ ਖ਼ਬਰ ਥਾਈਲੈਂਡ ’ਚ ਪਿੱਕਅਪ ਟਰੱਕ ਚਲਾ ਰਹੇ 11 ਸਾਲਾ ਲੜਕੇ ਨੇ ਥਾਈ ਭਿਕਸ਼ੂਆਂ ਨੂੰ ਮਾਰੀ ਟੱਕਰ-9 ਮੌਤਾਂ
Ad Position 24
No active advertisement