ਨਗਰ ਕੌਂਸਲ ਨਕੋਦਰ ਦੀਆਂ ਚੋਣਾਂ 'ਚ 17 ਵਾਰਡਾਂ 'ਚੋਂ 'ਆਪ' ਦੇ 7 ਉਮੀਦਵਾਰ, ਕਾਂਗਰਸ ਦੇ 4, ਆਜ਼ਾਦ 5 ਤੇ ਭਾਜਪਾ ਦਾ 1 ਉਮੀਦਵਾਰ ਜੇਤੂ <br/>
ਅਜੀਤ ਡੈਸਕ
30-05-2026
ਵਾਰਡ ਨੰਬਰ 07 'ਚ ਆਪ ਉਮੀਦਵਾਰ ਗੀਤਾ 353 ਵੋਟਾਂ ਲੈ ਕੇ ਜੇਤੂ ਰਹੀ, ਜਦਕਿ ਉਸ ਦੇ ਮੁਕਾਬਲੇ ਕਾਂਗਰਸ ਉਮੀਦਵਾਰ ਸ਼ੀਤਲ ਸੌਂਧੀ 288 ਵੋਟਾਂ ਤੇ ਭਾਜਪਾ ਉਮੀਦਵਾਰ ਕਿਰਨ ਬਾਂਸਲ ਨੂੰ 131 ਵੋਟਾਂ ਪਈਆਂ | ਵਾਰਡ ਨੰਬਰ 8 ਵਿਚ ਆਪ ਉਮੀਦਵਾਰ ਸੋਹਣ ਲਾਲ 637 ਲੈ ਕੇ ਜੇਤੂ ਰਹੇ, ਉਸ ਦੇ ਮੁਕਾਬਲੇ ਜਸਵਿੰਦਰ ਕੁਮਾਰ ਆਜ਼ਾਦ ਉਮੀਦਵਾਰ ਨੂੰ 287 ਅਤੇ ਕਾਂਗਰਸੀ ਉਮੀਦਵਾਰ ਨੂੰ 180 ਅਤੇ ਭਾਜਪਾ ਉਮੀਦਵਾਰ ਨੂੰ 8 ਵੋਟਾਂ ਪਈਆਂ | ਵਾਰਡ ਨੰਬਰ 9 ਵਿਚ ਆਜ਼ਾਦ ਉਮੀਦਵਾਰ ਸੁਖਵਿੰਦਰ ਕੌਰ 641 ਵੋਟਾਂ ਲੈ ਕੇ ਜੇਤੂ ਰਹੀ | ਮੁਕਾਬਲੇ ਵਿਚ ਆਪ ਉਮੀਦਵਾਰ ਕਮਲਜੀਤ ਕੌਰ ਨੂੰ 504 ਵੋਟਾਂ 3 ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਰੇਨੂੰ 42 ਵੋਟਾਂ ਮਿਲੀਆਂ | ਵਾਰਡ ਨੰਬਰ 10 ਵਿਚ ਆਜ਼ਾਦ ਉਮੀਦਵਾਰ ਲਖਵੀਰ ਸਿੰਘ 715 ਵੋਟਾਂ ਲੈ ਕੇ ਜੇਤੂ ਰਹੇ, ਉਸ ਦੇ ਮੁਕਾਬਲੇ ਵਿਚ ਆਪ ਉਮੀਦਵਾਰ ਅਮਰੀਕ ਸਿੰਘ ਨੂੰ 508 ਵੋਟਾਂ ਪਈਆਂ | ਵਾਰਡ ਨੰਬਰ 11 ਵਿਚ ਆਜ਼ਾਦ ਉਮੀਦਵਾਰ ਸਰਬਜੀਤ ਕੌਰ ਚਾਹਲ 324 ਵੋਟਾਂ ਲੈ ਕੇ ਜੇਤੂ ਰਹੀ, ਮੁਕਾਬਲੇ ਵਿਚ ਆਪ ਉਮੀਦਵਾਰ ਰਾਜ ਰਾਣੀ ਨੂੰ 313 ਵੋਟਾਂ, ਕਾਂਗਰਸ ਉਮੀਦਵਾਰ ਬਲਵਿੰਦਰ ਕੌਰ ਨੂੰ 285 ਵੋਟਾਂ ਮਿਲੀਆਂ | ਵਾਰਡ ਨੰਬਰ 12 ਵਿਚ ਵਿਜੇ ਕੁਮਾਰ ਆਜ਼ਾਦ ਉਮੀਦਵਾਰ 429 ਵੋਟਾਂ ਲੈ ਕੇ ਜੇਤੂ ਰਹੇ ਤੇ ਮੁਕਾਬਲੇ ਵਿਚ ਸਤਿੰਦਰ ਸਿੰਘ ਕਾਂਗਰਸ ਉਮੀਦਵਾਰ 415 ਵੋਟਾਂ, ਆਪ ਉਮੀਦਵਾਰ ਸਨੀ ਪੁਰੀ ਨੂੰ 267 ਵੋਟਾਂ ਤੇ ਸ਼ੋ੍ਰਮਣੀ ਅਕਾਲੀ ਦਲ ਉਮੀਦਵਾਰ ਰਸ਼ਪਾਲ ਕੌਰ ਨੂੰ 34 ਵੋਟਾਂ ਮਿਲੀਆਂ | ਵਾਰਡ ਨੰ 13 'ਚ ਕਾਂਗਰਸੀ ਉਮੀਦਵਾਰ ਗੌਰੀ ਐਰੀ 492 ਵੋਟਾਂ ਲੈ ਕੇ ਜੇਤੂ ਰਹੀ ਜਦਕਿ ਮੁਕਾਬਲੇ ਵਿਚ ਆਪ ਉਮੀਦਵਾਰ ਪੂਨਮ ਸ਼ਰਮਾ ਨੂੰ 203 ਵੋਟਾਂ ਮਿਲੀਆਂ | ਵਾਰਡ ਨੰਬਰ 14 'ਚ ਆਜ਼ਾਦ ਉਮੀਦਵਾਰ ਪਵਨ ਗਿੱਲ 553 ਵੋਟਾਂ ਲੈ ਕੇ ਜੇਤੂ | ਮੁਕਾਬਲੇ ਵਿਚ ਕਾਂਗਰਸ ਉਮੀਦਵਾਰ ਨਿਸ਼ਾ ਨੂੰ 315 ਵੋਟਾਂ ਤੇ ਭਾਜਪਾ ਉਮੀਦਵਾਰ ਕੁਨਾਲ ਥਾਪਰ ਨੂੰ 50 ਵੋਟਾਂ ਮਿਲੀਆਂ | ਵਾਰਡ ਨੰਬਰ 15 ਵਿਚ ਕਾਂਗਰਸੀ ਉਮੀਦਵਾਰ ਏਕਤਾ ਜੈਨ 1066 ਵੋਟਾਂ ਲੈ ਕੇ ਜੇਤੂ ਰਹੀ | ਮੁਕਾਬਲੇ ਵਿਚ ਆਪ ਉਮੀਦਵਾਰ ਪੂਨਮ ਧੀਰ ਨੂੰ 189 ਵੋਟਾਂ, ਭਾਜਪਾ ਉਮੀਦਵਾਰ ਅਮਿਤੀ ਜੈਨ ਨੂੰ 134 ਵੋਟਾਂ ਤੇ ਸ਼ੋ੍ਰਮਣੀ ਅਕਾਲੀ ਦਲ ਦੀ ਉਮੀਦਵਾਰ ਨੂੰ 29 ਵੋਟਾਂ ਮਿਲੀਆਂ | ਵਾਰਡ ਨੰਬਰ 16 ਵਿਚ ਆਪ ਉਮੀਦਵਾਰ ਰਮੇਸ਼ ਕੁਮਾਰ 576 ਵੋਟਾਂ ਲੈ ਕੇ ਜੇਤੂ ਰਹੇ, ਮੁਕਾਬਲੇ ਵਿਚ ਭਾਜਪਾ ਉਮੀਦਵਾਰ ਨੂੰ 269 ਵੋਟਾਂ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਮੰਗਾ ਰਾਮ 65 ਵੋਟਾਂ ਮਿਲੀਆਂ | ਵਾਰਡ ਨੰਬਰ 17 ਵਿਚ ਕਾਂਗਰਸ ਉਮੀਦਵਾਰ ਵਿਜੇ ਕੁਮਾਰ 533 ਵੋਟਾਂ ਲੈ ਕੇ ਜੇਤੂ ਰਹੇ, ਮੁਕਾਬਲੇ ਵਿਚ ਆਜ਼ਾਦ ਉਮੀਦਵਾਰ ਸੰਜੀਵ ਕੁਮਾਰ ਨੂੰ 430 ਵੋਟਾਂ ਮਿਲੀਆਂ | ਜੇਤੂ ਉਮੀਦਵਾਰ ਨੇ ਸ਼ਹਿਰ ਵਿਚ ਢੋਲ ਵਾਜੇ ਬਜਾ ਕੇ ਖੁਸ਼ੀ ਮਨਾਈ |