ਕਰਤਾਰਪੁਰ, 29 ਮਈ (ਜਨਕ ਰਾਜ ਗਿੱਲ) 2026 ਦੀਆਂ ਨਗਰ ਕੌਂਸਲ ਕਰਤਾਰਪੁਰ ਦੇ ਚੋਣ ਨਤੀਜੇ ਰਹੇ ਆਪ ਦੇ ਹੱਕ ਰਹੇ ਹਨ | ਇਨਾਂ ਚੋਣਾਂ 'ਚ ਕਰਤਾਰਪੁਰ ਦੀਆਂ ਕੁੱਲ 15 ਵਾਰਡਾਂ ਲਈ 19736 ਵੋਟਰਾਂ ਜਿਨ੍ਹਾਂ 'ਚ 10120 ਪੁਰਸ਼ਾਂ ਅਤੇ 9614 ਔਰਤਾਂ ਅਤੇ 2 ਹੋਰ ਵੋਟਰਾਂ ਵਿੱਚੋਂ ਕੁੱਲ 12832 ਵੋਟਰਾਂ ਵਲੋਂ ਵੱਖ-ਵੱਖ ਸਿਆਸੀ ਧਿਰਾਂ ਲਈ ਵੋਟਿੰਗ ਕਰਦੇ ਹੋਏ ਸ਼ਹਿਰ ਕਰਤਾਰਪੁਰ ਦੀ ਵਾਂਗਡੋਰ ਆਪ ਦੇ ਕੁਝ ਨਵੇਂ ਚਿਹਰਿਆਂ ਦੇ ਨਾਲ ਕਾਂਗਰਸ, ਭਾਜਪਾ ਅਤੇ ਆਜ਼ਾਦ ਉਮੀਦਵਾਰਾਂ ਤੇ ਭਰੋਸਾ ਜਿਤਾਉਂਦੇ ਹੋਏ ਜਿੱਤ ਦਾ ਫਤਵਾ ਦਿੱਤਾ ਅਤੇ ਇਨ੍ਹਾਂ ਕੌਂਸਲ ਚੋਣਾਂ 'ਚ ਆਪ ਵਲੋਂ ਚੋਣ ਮੈਦਾਨ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਵਾਰਡ ਨੰ 2, 4, 6, 7, 8, 11, 12, 13, 15 ਦੀਆਂ ਇਨ੍ਹਾਂ 9 ਸੀਟਾਂ ਕਬਜ਼ਾ ਕੀਤਾ, ਜਿੱਥੇ ਆਪ ਆਗੂਆਂ ਦੇ ਨਵੇਂ ਚਿਹਰੇ ਨੌਜਵਾਨ ਆਗੂ ਵਾਰਡ ਨੰ 8 ਦੇ ਵਰੁਣ ਬਾਵਾ, ਵਾਰਡ ਨੰ 2 ਤੋਂ ਜਤਿਨ ਸ਼ਰਮਾ ਅਤੇ ਵਾਰਡ ਨੰ 6 'ਚ ਬਲਵਿੰਦਰ ਸਿੰਘ ਗੋਲਡੀ ਦਾ ਪ੍ਰਦਰਸਨ ਵਧੀਆ ਰਿਹਾ ਅਤੇ ਵਾਰਡ ਨੰ 15 ਤੋਂ ਸਾਬਕਾ ਕੌਂਸਲਰ ਮਨਜਿੰਦਰ ਕੌਰ ਅਤੇ 12 ਤੋਂ ਸ਼ਾਮ ਸੁੰਦਰ ਪਾਲ ਆਪਣਾ ਰਿਕਾਰਡ ਕਾਇਮ 'ਚ ਪੂਰੀ ਤਰਾਂ ਸਫਲ ਰਹੇ | ਦੂਜੇ ਪਾਸੇ ਕਾਂਗਰਸ ਪਾਰਟੀ ਵਲੋਂ ਵੀ ਵਾਰਡ ਨੰ 9 ਤੋਂ ਕਾਂਗਰਸੀ ਮਹਿਲਾ ਉਮੀਦਵਾਰ ਅਤੇ ਜਿਲ੍ਹਾ ਚੇਅਰਮੈਨ ਐੱਸ.ਸੀ ਵਿੰਗ ਅਰਵਿੰਦ ਢਾਂਡਾ ਦੀ ਧਰਮ ਪਤਨੀ ਸਤਨਾਮ ਕੌਰ ਨੇ ਭਾਰੀ ਭਾਰੀ ਬਹੁਮਤ ਨਾਲ ਕਾਂਗਰਸ ਦਾ ਨਿਸ਼ਾਨ ਫਤਿਹ ਕੀਤਾ ਕਾਂਗਰਸੀ ਉਮੀਦਵਾਰਾਂ 'ਚ 10 ਡਿੰਪਲ ਕਪੂਰ ਅਤੇ ਵਾਰਡ ਨੰ 14 'ਚ ਅਸ਼ੋਕ ਕੁਮਾਰ ਕਾਂਗਰਸ ਪਾਰਟੀ ਤੋਂ ਜੇਤੂ ਰਹੇ ਜਦਕਿ ਵਾਰਡ ਨੰ 5 ਅਤੇ ਤਿੰਨ 'ਚ ਭਾਜਪਾ ਨੇ ਬਾਜੀ ਮਾਰੀ ਤੇ 20 ਸਾਲ ਮਗਰੋਂ ਖਾਤਾ ਖੋਲਿ੍ਹਆ ਤੇ ਵਾਰਡ ਨੰ 1 ਤੋਂ ਆਜ਼ਾਦ ਉਮੀਦਵਾਰ ਪੂਜਾ ਦਾ ਵੀ ਸਿਆਸੀ ਸਫਰ ਸ਼ੁਰੂ ਹੋਇਆ, ਜੋ ਆਗਾਮੀ ਸਮੇਂ ਅੰਦਰ ਸ਼ਹਿਰ ਕਰਤਾਰਪੁਰ ਦੇ ਅੰਦਰੂਨੀ ਅਤੇ ਕੌਂਸਲ ਅਧੀਨ ਆਉਂਦੇ ਖੇਤਰਾਂ ਦੇ ਅਧੂਨਿਕ ਵਿਕਾਸ ਦਾ ਭਵਿੱਖ ਵੀ ਤੈਅ ਕਰਨਗੇ | ਚੋਣ ਦੌਰਾਣ ਚੁਣੇ ਗਏ 15 ਦੇ 15 ਕੌਂਸਲਰ ਕਿਉਂਕਿ ਨਗਰ ਕੌਂਸਲ ਕਰਤਾਰਪੁਰ ਦੇ ਅਧੀਨ ਆਉਂਦੇ ਇਨਾਂ ਵਾਰਡਾਂ ਦੇ ਖੇਤਰਾਂ ਜੋ ਅੱਜ ਵੀ ਸੀਵਰੇਜ ਵਾਟਰ ਸਪਲਾਈ, ਸੜਕਾਂ ਨਾਲੀਆਂ, ਨਸ਼ਿਆਂ ਦੇ ਮੁੱਦਿਆਂ ਦੇ ਨਾਲ ਨਾਲ ਸ਼ਹਿਰ 'ਚ ਸਥਾਈ ਬੱਸ ਅੱਡੇ ਦੀ ਪ੍ਰੇਸ਼ਾਨੀ ਆਦਿ ਮਸਲੇ ਹਨ ਜੋ ਕਿ ਦਫਤਰੀ ਫਾਈਲਾਂ 'ਚ ਹੀ ਉਲਝੇ ਰਹੇ ਅਤੇ ਪੁਰਾਣੇ ਕੌਂਸਲਰ ਖਾਮੀਆਂ ਨੂੰ ਖਤਮ ਕਰਨ 'ਚ ਪੂਰੀ ਤਰਾਂ ਨਾਕਾਮ ਹੀ ਰਹੇ ਤਾਂ ਹੀ ਤੇ ਹੁਣ ਸ਼ਹਿਰ ਦੇ ਕਰੀਬ 12832 ਵੋਟਰਾਂ ਵਲੋਂ ਇਸ ਵਾਰ ਕੁਝ ਪੁਰਾਣੇ ਕੌਂਸਲਰਾਂ ਦੇ ਨਾਲ ਨੌਜਵਾਨ ਵਰਗ ਨੂੰ ਵੀ ਮੌਕਾ ਦਿੱਤਾ ਹੈ | ਦੂਜੇ ਪਾਸੇ ਚੁਣਾਵੀਂ ਨਤੀਜਿਆਂ 'ਤੇ ਆਪਣੀ ਪਰਕਿਰਿਆ ਜਾਹਿਰ ਕਰਦੇ ਹੋਏ ਹਲਕਾ ਇੰਚਾਰਜ ਕਾਂਗਰਸ ਪਾਰਟੀ ਰਾਜਿੰਦਰ ਸਿੰਘ ਦਾ ਕਹਿਣਾ ਸੀ ਕਿ ਸੱਤਾਧਾਰੀ ਪਾਰਟੀ ਵਲੋਂ ਇਨ੍ਹਾਂ ਚੋਣਾਂ 'ਚ ਸਾਮ ਦਾਮ ਦੰਢ ਭੇਦ ਦੀ ਨੀਤੀ ਤੇ ਚਲਦਿਆਂ ਸ਼ਹਿਰ 'ਚ ਬਹੁਤ ਧੱਕੇਸ਼ਾਹੀ ਅਤੇ ਪ੍ਰਸਾਸ਼ਨ ਦੀ ਰੱਜ ਦੇ ਦੁਰਵਰਤੋਂ ਕੀਤੀ ਪਰ ਇਸ ਦੇ ਬਾਬਜੂਦ ਵੀ ਕਾਂਗਰਸ ਪਾਰਟੀ ਵਲੋਂ ਚੋਣ ਮੈਦਾਨ 'ਚ ਉਤਾਰੇ ਗਏ ਉਮੀਦਵਾਰਾਂ ਦਾ ਪ੍ਰਦਰਸ਼ਨ ਵਧੀਆ ਰਿਹਾ ਹੈ ਅਤੇ ਕਾਂਗਰਸ ਦੀ ਝੋਲੀ 'ਚ 4 ਸੀਟਾਂ ਆਈਆਂ ਹਨ ਅਤੇ ਕਾਂਗਰਸੀ ਉਮੀਦਵਾਰ ਨਗਰ ਕੌਂਸਲ 'ਚ ਵਿਰੋਧੀ ਧਿਰ ਦੀ ਭੂਮਿਕਾ 'ਚ ਡੱਟ ਕੇ ਖੜਨਗੇ ਅਤੇ ਸਹੀ ਕੰੰਮ ਲਈ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਕੰਮ ਕਰਨਗੇ ਅਤੇ 2027 ਦੀਆਂ ਵਿਧਾਨ ਸਭਾ ਚੋਣਾਂ ਕਾਂਗਰਸ ਪਾਰਟੀ ਹੋਰ ਵੀ ਮਜਬੂਤੀ ਨਾਲ ਚੋਣ ਮੈਦਾਨ 'ਚ ਉਤਰੇਗੀ ਅਤੇ ਆਪ ਦਾ ਕਿਲ੍ਹਾ ਵੀ ਢਹਿ ਢੇਰੀ ਕਰੇਗੀ |