02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਅੱਜ ਤੋਂ ਨਿਗਮ ਦੀ ਬੇਸਮੈਂਟ ’ਚ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਨਿਗਮ ਦਾ ਹੜ੍ਹ ਕੰਟਰੋਲ ਰੂਮ

Ad Position 21
No active advertisement
ਅਜੀਤ ਡੈਸਕ 01-07-2026
ਜਲੰਧਰ, 30 ਜੂਨ (ਸ਼ਿਵ)- ਬਰਸਾਤਾਂ ਨੂੰ ਦੇਖਦੇ ਹੋਏ ਨਿਗਮ ਅਫ਼ਸਰਾਂ ਵਲੋ ਕੋਈ ਤਿਆਰੀ ਸ਼ੁਰੂ ਨਾ ਹੋਣ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਅੱਜ ਓ.ਐਂਡ.ਐਮ. ਦੀ ਸੱਦੀ ਇਕ ਉੱਚ ਪੱਧਰੀ ਮੀਟਿੰਗ ਵਿਚ ਬਰਸਾਤਾਂ ਨੂੰ ਲੈ ਕੇ ਤਿਆਰੀਆਂ ਤੇਜ਼ ਕਰਨ ਦੀ ਸਖ਼ਤ ਹਦਾਇਤ ਦਿੱਤੀ ਹੈ। ਮੀਟਿੰਗ ਵਿਚ ਫ਼ੈਸਲਾ ਕੀਤਾ ਗਿਆ ਕਿ ਬੁੱਧਵਾਰ ਨੂੰ ਨਗਰ ਨਿਗਮ ਦੀ ਬੇਸਮੈਂਟ ਵਿਚ ਹੜ੍ਹ ਕੰਟਰੋਲ ਰੂਮ ਕੰਮ ਕਰਨਾ ਸ਼ੁਰੂ ਕਰ ਦੇਵੇਗਾ ਤੇ ਇਸ ਲਈ ਹੈਲਪ ਲਾਈਨ ਨੰਬਰ ਜਾਰੀ ਕੀਤਾ ਜਾਵੇਗਾ ਨੂੰ ਜਿਸ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਾਰੀ ਜਾਣਕਾਰੀ ਦਿੱਤੀ ਜਾਵੇਗੀ। ਸੀਨੀਅਰ ਡਿਪਟੀ ਮੇਅਰ ਅੱਜ ਮੇਅਰ ਵਨੀਤ ਧੀਰ ਦੀ ਗੈਰ ਹਾਜ਼ਰੀ ਵਿਚ ਓ. ਐਂਡ. ਐਮ. ਦੇ ਅਧਿਕਾਰੀਆਂ ਨਾਲ ਮੀਟਿੰਗ ਲੈ ਰਹੇ ਸਨ। ਇਸ ਮੌਕੇ ਤਕਨੀਕੀ ਸਲਾਹਕਾਰ ਇੰਜ. ਸਤਿੰਦਰ ਮਹਾਜਨ, ਨਿਗਰਾਨ ਇੰਜ. ਜਸਪਾਲ ਸਿੰਘ ਤੇ ਹੋਰ ਵੀ ਹਾਜਰ ਸਨ। ਹੜ੍ਹ ਕੰਟਰੋਲ ਰੂਮ ਪਹਿਲਾਂ ਪ੍ਰਤਾਪ ਬਾਗ਼ ਜੋਨ ਵਿਚ ਬਣਾਇਆ ਜਾਂਦਾ ਸੀ ਪਰ ਇਸ ਬਾਰ ਨਿਗਮ ਦੀ ਬੇਸਮੈਂਟ ਵਿਚ ਕੰਮ ਕਰੇਗਾ ਤੇ ਇਸ ਵਿਚ 8-8 ਘੰਟੇ ਦੀ ਸ਼ਿਫ਼ਟ ਵਿਚ ਕਰਮਚਾਰੀਆਂ ਨੂੰ ਕੰਮ ਲਈ ਤੈਨਾਤ ਕੀਤਾ ਜਾਵੇਗਾ। ਉਕਤ ਕੰਟਰੋਲ ਰੂਮ ਨਾਲ ਸ਼ਹਿਰ ਦੇ 38 ਦੇ ਕਰੀਬ ਡਿਸਪੋਜ਼ਲ ਅਤੇ 8 ਸੀਵਰੇਜ ਟਰੀਟਮੈਂਟ ਪਲਾਂਟ ਨਾਲ ਵੀ ਸੰਪਰਕ ਰਹੇਗਾ ਤਾਂ ਜੋ ਪਾਣੀ ਭਰਨ ਦੀ ਸੂਰਤ ਵਿਚ ਉਸ ਦੀ ਨਿਕਾਸੀ ਲਈ ਤੇਜ਼ੀ ਨਾਲ ਕੰਮ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸੀਨੀਅਰ ਡਿਪਟੀ ਮੇਅਰ ਨੇ ਇਸ ਲਈ ਸਾਰੀ ਮਸ਼ੀਨਰੀ ਦੀ ਜਾਣਕਾਰੀ ਮੰਗੀ ਹੈ ਤੇ ਬਰਸਾਤਾਂ ਵਿਚ ਡਿਸਪੋਜਲਾਂ ਨੂੰ ਚਾਲੂ ਰੱਖਣ ਲਈ ਵਾਧੂ ਮੋਟਰਾਂ ਅਤੇ ਤੇਲ ਦਾ ਸਟਾਕ ਰੱਖਣ ਦੀ ਹਦਾਇਤ ਦਿੱਤੀ ਗਈਹੈ। ਇਸ ਮੀਟਿੰਗ ਵਿਚ ਬਲਬੀਰ ਸਿੰਘ ਬਿੱਟੂ ਨੇ ਅਫ਼ਸਰਾਂ ਨੂੰ ਹਦਾਇਤ ਦਿੱਤੀ ਕਿ ਸ਼ਹਿਰ ਵਿਚ ਖੁੱਲੇ੍ਹ ਮੇਨਹੋਲਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਦੋ ਦਿਨ ਵਿਚ ਉਨਾਂ ਦੇ ਉੱਪਰ ਢੱਕਣ ਲਗਾਏ ਜਾਣ। ਡਿਸਪੋਜਲਾਂ ’ਤੇ ਕਿਸੇ ਤਰਾਂ ਦੀ ਮਸ਼ੀਨਰੀ ਦੀ ਕਮੀ ਨਹੀਂ ਹੋਣੀ ਚਾਹੀਦੀ ਹੈ। ਉਨਾਂ ਸਾਰੇ ਅਫ਼ਸਰਾਂ ਨੂੰ ਪਿਛਲੇ ਸਾਲ ਪਾਣੀ ਭਰਨ ਦੇ ਮਾਮਲਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਇਸ ਬਾਰ ਪਾਣੀ ਭਰਨ ਵਾਲੇ ਇਲਾਕਿਆਂ ਦੀ ਪਹਿਚਾਣ ਕਰਕੇ ਪਹਿਲਾਂ ਹੀ ਯੋਗ ਪ੍ਰਬੰਧ ਕਰਨ ਲਈ ਕਿਹਾ ਹੈ। ਉਨਾਂ ਅਫ਼ਸਰਾਂ ਤੋਂ ਇਸ ਗੱਲ ਤੋਂ ਨਾਰਾਜ਼ਗੀ ਜਾਹਿਰ ਕੀਤੀ ਕਿ ਉਨਾਂ ਨੇ ਬਰਸਾਤਾਂ ਵਿਚ ਪਾਣੀ ਨਿਕਾਸੀ ਦੇ ਪ੍ਰਬੰਧ ਦੇਖਣ ਲਈ ਟੀਮਾਂ ਦੇ ਗਠਨ ਵਿਚ ਦੇਰੀ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਪਲਸ ਪੋਲੀਓ ਮੁਹਿੰਮ ਦੇ ਤੀਜੇ ਦਿਨ 51,367 ਬੱਚਿਆਂ ਨੂੰ ਪਿਲਾਈਆਂ ਬੂੰਦਾਂ ਅਗਲੀ ਖ਼ਬਰ ਪੁਲਿਸ ਨੇ ਕਾਜ਼ੀ ਮੰਡੀ ਤੇ ਨਾਲ ਲੱਗਦੇ ਖੇਤਰ ਵਿੱਚ ਚਲਾਇਆ ਸਰਚ ਅਭਿਆਨ ਸ਼ੱਕ ਦੇ ਆਧਾਰ ’ਤੇ ਲੋਕਾਂ ਤੋਂ ਕੀਤੀ ਪੁੱਛਗਿੱਛ
Ad Position 24
No active advertisement