02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਬਰਸਾਤਾਂ ਨੇ ਕੀਤੀ ਹਾਈਵੇ, ਸਰਵਿਸ ਰੋਡ, ਸ਼ਹਿਰ ਦੀਆਂ ਸੜਕਾਂ ਦੀ ਹਾਲਤ ਖ਼ਰਾਬ

Ad Position 21
No active advertisement
ਅਜੀਤ ਡੈਸਕ 26-07-2026
ਜਲੰਧਰ, 25 ਜੁਲਾਈ (ਸ਼ਿਵ)- ਹਰ ਸਾਲ ਦੀ ਤਰ੍ਹਾਂ ਇਸ ਬਾਰ ਵੀ ਬਰਸਾਤਾਂ ਨੇ ਜਲੰਧਰ ਤੋਂ ਲੰਘਦੇ ਹਾਈਵੇ ਅਤੇ ਸਰਵਿਸ ਰੋਡ ਤੇ ਸ਼ਹਿਰ ਦੀਆਂ ਕਈ ਸੜਕਾਂ ਦੀ ਹਾਲਤ ਖ਼ਰਾਬ ਕਰ ਦਿੱਤੀ ਹੈ। ਬਰਸਾਤਾਂ ਵਿਚ ਇਸ ਕਰਕੇ ਵੀ ਸੜਕਾਂ ਦੀ ਹਾਲਤ ਖ਼ਰਾਬ ਹੋ ਜਾਂਦੀ ਹੈ ਕਿਉਂਕਿ ਇਨ੍ਹਾਂ ਸਾਰੀਆਂ ਸੜਕਾਂ ’ਤੇ ਪਾਣੀ ਨਿਕਾਸੀ ਸਹੀ ਨਹੀਂ ਹੁੰਦੀ ਹੈ ਜਿਸ ਕਰਕੇ ਜ਼ਿਆਦਾਤਰ ਪਾਣੀ ਖੜ੍ਹਾ ਹੋਣ ਕਾਰਨ ਸੜਕਾਂ ਖ਼ਰਾਬ ਹੋ ਜਾਂਦੀਆਂ ਹਨ, ਜਦੋਂ ਜਿਹੜੀਆਂ ਸੜਕਾਂ ਦੀ ਮੁਰੰਮਤ ਵੀ ਹੋਈ ਹੁੰਦੀ ਹੈ, ਉਹ ਵੀ ਖ਼ਰਾਬ ਹੋ ਜਾਂਦੀ ਹਨ। ਮੇਅਰ ਵਨੀਤ ਧੀਰ ਇਕ ਸਾਲ ਤੋਂ ਹਾਈਵੇ ਅਤੇ ਸਰਵਿਸ ਰੋਡ ਦੀ ਹਾਲਤ ਨੂੰ ਠੀਕ ਕਰਨ ਅਤੇ ਪਾਣੀ ਨਿਕਾਸੀ ਸਹੀ ਬਣਾਉਣ ਲਈ ਐਨ ਐੱਚ. ਏ. ਆਈ. ਦੇ ਅਧਿਕਾਰੀਆਂ ਕੋਲ ਕਈ ਬਾਰ ਮਸਲਾ ਉਠਾ ਚੁੱਕੇ ਹਨ ਪਰ ਇਸ ਦੇ ਬਾਵਜੂਦ ਉਹ ਕੰਮ ਤੋਂ ਸੰਤੁਸ਼ਟ ਨਹੀਂ ਹੋਏ ਹਨ । ਉਨ੍ਹਾਂ ਨੇ ਸੁਣਵਾਈ ਨਾ ਹੋਣ ’ਤੇ ਦੋ ਬਾਰ ਤਾਂ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਨੂੰ ਵੀ ਸ਼ਿਕਾਇਤ ਕੀਤੀ ਸੀ ਪਰ ਇਸ ਦੇ ਬਾਵਜੂਦ ਵੀ ਅਜੇ ਤੱਕ ਸੁਧਾਰ ਨਹੀਂ ਹੋਇਆ ਹੈ। ਹਾਈਵੇ, ਸਰਵਿਸ ਰੋਡ ਅਤੇ ਸ਼ਹਿਰ ਦੀਆਂ ਸੜਕਾਂ ਜਲਦੀ ਟੁੱਟਣ ਦਾ ਵੱਡਾ ਕਾਰਨ ਇਹੋ ਹੁੰਦਾ ਹੈ ਕਿ ਪਾਣੀ ਨਿਕਾਸੀ ਹੀ ਇਸ ਸਮੱਸਿਆ ਲਈ ਜ਼ਿੰਮੇਵਾਰ ਹੁੰਦੀ ਹੈ। ਕਈ ਥਾਵਾਂ ’ਤੇ ਸੀਵਰੇਜ ਠੀਕ ਨਾ ਪਾਏ ਹੋਣ ਕਰਕੇ ਵੀ ਪਾਣੀ ਖੜ੍ਹਾ ਰਹਿੰਦਾ ਹੈ। ਨਾ ਸਿਰਫ਼ ਸ਼ਹਿਰ ਦੀਆਂ ਕਈ ਸੜਕਾਂ ’ਤੇ ਸਗੋਂ ਸਰਵਿਸ ਰੋਡ ਜਿਨ੍ਹਾਂ ਵਿਚ ਲੰਬਾ ਪਿੰਡ ਚੌਕ, ਪਠਾਨਕੋਟ ਚੌਕ ਤੇ ਟਰਾਂਸਪੋਰਟ ਨਗਰ ਦੇ ਕੋਲ ਪਾਣੀ ਖੜ੍ਹਾ ਰਹਿੰਦਾ ਹੈ ਤਾਂ ਲੰਬੇ ਸਮੇਂ ਤੱਕ ਇਸੇ ਕਰਕੇ ਹੀ ਸੜਕਾਂ ਨਹੀਂ ਚੱਲਦੀਆਂ ’ਤੇ ਉਹ ਟੁੱਟ ਜਾਂਦੀਆਂ ਹਨ। ਇਸ ਬਾਰ ਤਾਂ ਹਾਈਵੇ ਨੂੰ ਸ਼ਿਕਾਇਤਾਂ ਕਰਨ ਦੇ ਬਾਵਜੂਦ ਜਦੋਂ ਸਰਵਿਸ ਰੋਡ ਦਾ ਸੁਧਾਰ ਨਹੀਂ ਹੋਇਆ ਸੀ ਤਾਂ ਨਿਗਮ ਨੂੰ ਆਪਣੇ ਖ਼ਰਚੇ ’ਤੇ ਸਰਵਿਸ ਰੋਡ ’ਤੇ ਪਈ ਮਿੱਟੀ ਨੂੰ ਪੱਧਰਾ ਕਰਵਾਉਣਾ ਪਿਆ ਸੀ ਕਿਉਂਕਿ ਪਈ ਮਿੱਟੀ ਨਾਲ ਨਾ ਸਿਰਫ਼ ਉੱਡਦੀ ਧੂੜ ਤੋਂ ਲੋਕ ਪੇ੍ਰਸ਼ਾਨ ਰਹਿੰਦੇ ਸਨ, ਸਗੋਂ ਇਸ ਨਾਲ ਹਾਦਸਾ ਹੋਣ ਦੀ ਵੀ ਸ਼ੰਕਾ ਬਣੀ ਰਹਿੰਦੀ ਸੀ। ਨਿਗਮ ਵਲੋਂ ਆਪ ਵੀ ਹਰ ਸਾਲ ਸੜਕਾਂ ਬਣਾਉਣ ਲਈ ਕਰੋੜਾਂ ਰੁਪਏ ਖ਼ਰਚ ਕੀਤਾ ਜਾਂਦਾ ਹੈ ਪਰ ਸੜਕਾਂ ਬਣਾਉਣ ਤੋਂ ਪਹਿਲਾਂ ਕਈ ਥਾਵਾਂ ’ਤੇ ਜਦੋਂ ਸੀਵਰੇਜ ਲੀਕੇਜ ਦੀ ਸਮੱਸਿਆ ਠੀਕ ਨਾ ਹੋਈ ਹੋਵੇ ਜਾਂ ਮੈਨਹੋਲ ਦੀਆਂ ਕੰਧਾਂ ਕਮਜ਼ੋਰ ਹੋਣ ਤਾਂ ਉਹ ਸੜਕਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਤਾਂ ਇਸ ਕਾਰਨ ਸੜਕਾਂ ਧਸ ਜਾਂਦੀਆਂ ਹਨ। ਠੇਕੇਦਾਰ ਪਹਿਲਾਂ ਤਾਂ ਸਮੱਸਿਆਵਾਂ ਨੂੰ ਹੱਲ ਕੀਤੇ ਬਿਨਾਂ ਹੀ ਸੜਕ ਬਣਾ ਦਿੰਦੇ ਹਨ ਪਰ ਸੜਕਾਂ ਦੇ ਧਸਣ ਤੋਂ ਬਾਅਦ ਇਸ ਦੀ ਮੁਰੰਮਤ ਦਾ ਕੰਮ ਨਿਗਮ ਨੂੰ ਆਪ ਕਰਵਾਉਣਾ ਪੈਂਦਾ ਹੈ। ਮਾਹਿਰਾਂ ਦਾ ਕਹਿਣਾ ਸੀ ਕਿ ਜਿੰਨੀ ਦੇਰ ਤੱਕ ਸੜਕ ਬਣਾਉਣ ਤੋਂ ਪਹਿਲਾਂ ਚੰਗੀਆਂ ਰੋਡ ਗਲੀਆਂ ਅਤੇ ਸੀਵਰ ਸਫ਼ਾਈ ਦਾ ਕੰਮ ਚੰਗੀ ਤਰਾਂ ਨਾਲ ਹੁੰਦਾ ਤਾਂ ਉਨ੍ਹੀਂ ਦੇਰ ਤੱਕ ਬਰਸਾਤਾਂ ਵਿਚ ਸੜਕਾਂ ਦੇ ਖ਼ਰਾਬ ਹੋਣ ਦੀ ਸਮੱਸਿਆ ਨੂੰ ਖ਼ਤਮ ਨਹੀਂ ਕੀਤਾ ਜਾ ਸਕਦਾ ਹੈ। ਉਂਜ ਕਈ ਲੋਕਾਂ ਵਲੋਂ ਬਿਨਾਂ ਮਨਜ਼ੂਰੀ ਦੇ ਪਾਣੀ, ਸੀਵਰੇਜ ਦਾ ਕੁਨੈਕਸ਼ਨ ਨਿਗਮ ਦੇ ਕੁਨੈਕਸ਼ਨ ਨਾਲ ਜੋੜਿਆ ਜਾਂਦਾ ਹੈ ਤਾਂ ਉਸ ਤੋੜੀ ਗਈ ਸੜਕ ਨੂੰ ਦੁਬਾਰਾ ਨਹੀਂ ਬਣਾਇਆ ਜਾਂਦਾ ਹੈ ਤਾਂ ਨਾ ਹੀ ਨਿਗਮ ਵਲੋਂ ਇਸ ਤੋੜੀ ਗਈ ਸੜਕ ਨੂੰ ਦੁਬਾਰਾ ਬਣਾਇਆ ਜਾਂਦਾ ਹੈ ਜਿਸ ਕਾਰਨ ਸੜਕ ਹੋਰ ਵੀ ਜ਼ਿਆਦਾ ਟੁੱਟ ਜਾਂਦੀ ਹੈ। ਸੜਕਾਂ ’ਤੇ ਖੜ੍ਹਾ ਹੁੰਦਾ ਪਾਣੀ ਸੜਕਾਂ ਦੀ ਉਮਰ ਵੀ ਘਟਾ ਰਿਹਾ ਹੈ ਤੇ ਕਈ ਸਾਲਾਂ ਤੱਕ ਚੱਲਣ ਵਾਲੀਆਂ ਸੜਕਾਂ ਕੁੱਝ ਮਹੀਨੇ ਵਿਚ ਹੀ ਟੁੱਟ ਰਹੀਆਂ ਹਨ।
Ad Position 22
No active advertisement
ਪਿਛਲੀ ਖ਼ਬਰ ਗੁਰੂ ਅਮਰਦਾਸ ਪਬਲਿਕ ਸਕੂਲ ਦੀ ਏ.ਸੀ. ਇਮਾਰਤ ਦਾ ਸ੍ਰੀਮਤੀ ਗੁਰਜੋਤ ਕੌਰ ਨੇ ਕੀਤਾ ਉਦਘਾਟਨ ਅਗਲੀ ਖ਼ਬਰ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ ’ਚ 16,800 ਸੁਰੱਖਿਆ ਕਰਮਚਾਰੀ ਤਾਇਨਾਤ
Ad Position 24
No active advertisement